Uncategorized

ਹਰਿਆਣਾ : ਜਾਟ ਰਾਖਵਾਂਕਰਨ ‘ਤੇ ਹਾਈਕੋਰਟ ਵੱਲੋਂ ਰੋਕ

ਚੰਡੀਗੜ੍ਹ। ਜਾਟ ਰਾਖਵਾਂਕਰਨ ਦੇ ਮਾਮਲੇ ‘ਚ ਹਰਿਆਣਾ ਦੀ ਮਨੋਹਰ ਲਾਲ ਖੱਟਰ ਸਰਕਾਰ ਨੂੰ ਕਰਾਰਾ ਝਟਕਾ ਲੱਗਿਆ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਜਾਟਾਂ ਅਤੇ ਚਾਰ ਹੋਰ ਭਾਈਚਾਰੇ ਦੇ ਲੋਕਾਂ ਨੂੰ ਪੱਛੜੇ ਵਰਗ ਦੀ ਸੀ ਸ੍ਰੇਣੀ ਤਹਿਤ ਰਾਖਵਾਂਕਰਨ ਦੇਣ ‘ਤ ਰੋਕ ਲਾ ਦਿੱਤੀ ਹੈ। ਇੱਕ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਅਦਾਲਤ ਨੇ ਜਾਟ ਰਾਖਵਾਂਕਰਨ ਸਬੰਧੀ ਹਰਿਆਣਾ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। ਮਾਮਲੇ ਦੀ ਸੁਣਵਾਈ ਅਗਲੀ 21 ਜੁਲਾਈ ਤੈਅ ਕੀਤੀ ਗਈ ਹੈ।

ਜ਼ਿਕਰਯੋਗ ਹੈ ਕਿ ਰਾਖਵਾਂਕਰਨ ਨੂੰ ਲੈ ਕੇ ਜਾਟਾਂ ਦੇ ਅੰਦੋਲਨ ਤੋਂ ਬਾਅਦ ਹਰਿਆਣਾ ਕੈਬਨਿਟ ਨੇ ਜਾਟਾਂ ਨੂੰ ਸਰਕਾਰੀ ਨੌਕਰੀਆਂ ਤੇ ਸਿੱਖਿਆ ‘ਚ ਰਾਖਵਾਂਕਰਨ ਦੇਣ ਲਈ ਮਾਰਚ ‘ਚ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਸੀ। ਬਿੱਲ ‘ਚ ਪੱਛੜੇ ਵਰਗ ‘ਚ ਨਵਾਂ ਵਰਗੀਕਰਨ ਕਰਕੇ ਜਾਟਾਂ ਤੋਂ ਇਲਾਵਾ ਹੋਰ ਜਾਤਾਂ ਜੱਟ ਸਿੱਖ, ਰੋੜ, ਬਿਸ਼ਨੋਈ ਤੇ ਤਿਆਗੀਆਂ ਨੂੰ ਰਾਖਵਾਂਕਰਨ ਦੇਣ ਦੀ ਗੱਲ ਕਹੀ ਗਈ ਸੀ।

ਪ੍ਰਸਿੱਧ ਖਬਰਾਂ

To Top