ਦਿੱਲੀ

ਹੁਣ ਇਸ ਢੰਗ ਨਾਲ ਹੋਵੇਗੀ ਹਜ਼ਾਰਾਂ ਮੈਗਾਵਾਟ ਬਿਜਲੀ ਦੀ ਬੱਚਤ

ਨਵੀਂ ਦਿੱਲੀ। ਊਰਜਾ ਦੀ ਦੁਰਵਰਤੋਂ ਨੂੰ ਰੋਕਣ ਦੇ ਮਕਸਦ ਨਾਲ ਸੜਕਾਂ ਦੀਆਂ ਦੀਆਂ ਸਾਰੀਆਂ ਤਰ੍ਹਾਂ ਦੀਆਂ ਰਵਾਇਤੀ ਰੌਸ਼ਨੀ ਵਿਵਸਥਾ ਨੂੰ ਐੱਲਈਡੀ ਲਾਈਟ ‘ਚ ਬਦਲਣ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਹਿਲ ਤਹਿਤ ਪਿਛਲੇ ਇੱਕ ਵ੍ਹਰੇ ‘ਚ 8 ਲੱਖਤੋਂ ਵੱਧ ਸਟ੍ਰੀਟ ਲਾਈਨਾਂ ਬਦਲੀਆਂ ਜਾ ਚੁੱਕੀਆਂ ਹਨ। ਦੇਸ਼ ਦੇ 64 ਸ਼ਹਿਰੀ ਸਥਾਨਕ ਸਰਕਾਰਾਂ ‘ਚ ਕਾਰਜ ਤਰੱਕੀ ‘ਤੇ ਹੈ ਜਦੋਂ ਕਿ 46 ਸ਼ਹਿਰੀ ਸਥਾਨਕ ਸਰਕਾਰਾਂ ‘ਚ ਇਹ ਕਾਰਜ ਪੂਰਾ ਹੋ ਚੁੱਕਿਆ ਹੈ।
ਊਰਜਾ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 5 ਜਨਵਰੀ 2015 ੂ 100 ਸ਼ਹਿਰਾਂ ‘ਚ ਸਟ੍ਰੀਟ ਲਾਈਟ ਬਦਲਣ ਅਤੇ ਰਿਹਾਇਸ਼ ਲਈ ਐੱਲਈਡੀ ਬੱਲਬ ਪ੍ਰਦਾਨ ਕਰਨ ਦਾ ਪ੍ਰੋਗਰਾਮ ਸ਼ੁਰੂ ਕੀਤਾ ਸੀ। ਇਸ ਪ੍ਰੋਗਰਾਮ ਤਹਿਤ 31 ਮਾਰਚ 2016 ਤੱਕ 303 ਸ਼ਹਿਰੀ ਸਥਾਨਕ ਸਰਕਾਰਾਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ।
ਸਰਕਾਰੀ ਅੰਕੜਿਆਂ ਮੁਤਾਬਕ ਇਸ ਪਹਿਲ ਨਾਲ ਸਾਲਾਨਾ 17.4 ਕਰੋੜ ਕੇਬਡਲਯੂਐੱਚ ਊਰਜਾ ਦੀ ਬੱਚਤ ਦਾ ਅਨੁਮਾਨ ਹੈ ਤੇ ਸੜਕਾਂ ‘ਤੇ ਸਟ੍ਰੀਟ ਲਾਈਟ ਦੇ ਲੋਡ ‘ਚ 36 ਐੱਮਡਬਲਯੂ ਦੀ ਕਮੀ ਆਉਣ ਦਾ ਅਨੁਮਾਨ ਹੈ, ਨਾਲ ਹੀ ਸਾਲਾਨਾ ਤੌਰ ‘ਤੇ ਗਰੀਨ ਹਾਊਸ ਗੈਸ ਦੇ ਉਤਸਰਜਨ ‘ਚ 1.9 ਲੱਖ ਟਨ ਕਾਰਬਨਡਾਈਆਕਸਾਈਡ ਦੀ ਕਮੀ ਆਉਣ ਦਾ ਅਨੁਮਾਨ ਹੈ।
ਇਸ ਪ੍ਰੋਗਰਾਮ ਤਹਿਤ 3.5 ਕਰੋੜ ਸਟ੍ਰੀਟ ਲਾਈਨਾਂ ਨੂੰ ਬਦਲਣ ਦਾ ਟੀਚਾ ਰੱਖਿਆ ਗਿਆ ਹੈ।
ਪੀਟੀਆਈ

ਪ੍ਰਸਿੱਧ ਖਬਰਾਂ

To Top