ਦਿੱਲੀ

ਹੁਣ 65 ਦੀ ਉਮਰ ‘ਚ ਰਿਟਾਇਰ ਹੋਣਗੇ ਡਾਕਟਰ

ਨਵੀਂ ਦਿੱਲੀ, (ਏਜੰਸੀ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਐੱਨਡੀਏ ਸਰਕਾਰ ਨੇ ਵੀਰਵਾਰ ਨੂੰ ਦੋ ਸਾਲ ਦਾ ਕਾਰਜਕਾਲ ਪੂਰਾ ਕਰ ਲਿਆ ਹੈ ਇਸ ਸਬੰਧ ‘ਚ ਬੀਜੀਪੇ ਦੇ ਮੈਗਾ ਇਵੈਂਟ ਦੀ ਸ਼ੁਰੂਆਤ ਯੂਪੀ ਦੇ ਸਹਾਰਨਪੁਰ ਤੋਂ ਹੋਈ ਹੈ
ਰਾਜ ‘ਚ ਚੋਣਾਂ ਦੀ ਚਹਿਲ ਪਹਿਲੀ ਵਿਚਕਾਰ ਪ੍ਰਧਾਨ ਮੰਰਤੀ ਨਰਿੰਦ ਮੋਦੀ ਨੇ ਸਹਾਰਨਪੁਰ ‘ਚ ਰੈਲੀ ਨੂੰ ਸੰਬੋਧਨ ਕਰਦਿਆਂ ਡਾਕਟਰੀ ਦੇ ਖੇਤਰ ‘ਚ ਵੱਡਾ ਐਲਾਨ ਕੀਤਾ ਕਿ ਹੁਣ ਦੇਸ਼ ‘ਚ ਹਰ ਰਾਜ ‘ਚ ਡਾਕਟਰ 62 ਦੀ ਬਜਾਏ 65 ਸਾਲ ਦੀ ਉਮਰ ‘ਚ ਰਿਟਾਇਰ ਹੋਣਗੇ ਮੋਦੀ ਨੇ ਕਿਹਾ ਕਿ ਦੇਸ਼ ‘ਚ ਡਾਕਟਰਾਂ ਦੀ ਭਾਰੀ ਘਾਟ ਹੈ ਅਤੇ ਇਸ ਨਾਲ ਨਜਿੱਠਣ ਲਈ ਸਰਕਾਰ ਰਿਟਾਇਰਮੈਂਟ ਦੀ ਉਮਰ ਵਧਾਉਣ ਜਾ ਰਹੀ ਹੈ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਅਗਲੇ ਹਫ਼ਤੇ ਇਸ ਸਬੰਧੀ ਹੋਰ ਮੀਟਿੰਗ ਕਰੇਗੀ ਅਤੇ ਜ਼ਰੂਰੀ ਕਾਰਵਾਈ ਕੀਤੀ ਜਾਵੇਗੀ
ਇਸ ਨਾਲ ਹੀ ਪ੍ਰਧਾਨ ਮੰਰਤੀ ਨੇ ਦੇਸ਼ ਭਰ ‘ਚ ਡਾਕਟਰਾਂ ਨੂੰ ਅਪੀਲ ਕੀਤੀ ਕਿ ਉਹ ਹਰ ਮਹੀਨੇ ਦੀ 9 ਤਾਰੀਖ ਨੂੰ ਮੁਫ਼ਤ ‘ਚ ਗਰੀਬ ਗਰਭਵਤੀ ਮਹਿਲਾਵਾਂ ਦਾ ਇਲਾਜ ਕਰਨ ਮੋਦੀ ਨੇ ਦੇਸ਼ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਓ ਅਜਿਹਾ ਮਾਹੌਲ ਬਣਾਈਏ ਕਿ ਸਰਕਾਰ ਦੇਸ਼ ਲਈ ਕੰਮ ਕਰੇ ਅਤੇ ਦੇਸ਼ ਸਰਕਾਰ ਲਈ ਕੰਮ ਕਰੇ ਇਹ ਦੇਸ਼ ਸਿਰਫ਼ ਵਿਕਾਸ ਦੇ ਬਲ ‘ਤੇ ਅੱਗੇ ਵਧ ਸਕਦਾ ਹੈ ਜੇਕਰ ਪਿਛਲੀਆਂ ਸਰਕਾਰਾਂ ਨੇ ਜਿਆਦਾ ਮੈਡੀਕਲ ਕਾਲਜ ਬਣਵਾਏ ਹੁੰਦੇ ਤਾਂ ਅੱਜ ਸਾਨੂੰ ਡਾਕਟਰਾਂ ਦੀ ਘਾਟ ਦਾ ਸਾਹਮਣਾ ਨਾ ਕਰਨਾ ਪੈਂਦਾ ਦੇਸ਼ ‘ਚ ਡਾਕਟਰਾਂ ਦੀ ਘਾਟ ਹੈ, ਹੁਣ ਦੇਸ਼ ਦੇ ਹਰ ਸੂਬੇ ਦੇ ਡਾਕਟਰ 62 ਦੀ ਬਜਾਏ 65 ਸਾਲ ‘ਚ ਰਿਟਾਇਰ ਹੋਣਗੇ

ਪ੍ਰਸਿੱਧ ਖਬਰਾਂ

To Top