Breaking News

ਹੈਦਰਾਬਾਦ ਅਤੇ ਕੋਲਕਾਤਾ ‘ਚ ਆਖਰੀ ਉਮੀਦ ਦੀ ਜੰਗ

ਇਲੈਮੀਨੇਟਰ : ਹਾਰਨ ਵਾਲੀ ਟੀਮ ਫਾਈਨਲ ਦੀ ਰੇਸ ‘ਚੋਂ ਬਾਹਰ

ਏਜੰਸੀ
ਬੰਗਲੌਰ,
ਇੰਡੀਅਨ ਪ੍ਰੀਮੀਅਰ ਲੀਗ ਦਾ 10ਵਾਂ ਸੈਸ਼ਨ ਆਪਣੇ ਆਖਰੀ ਪੜਾਅ ‘ਤੇ ਪਹੁੰਚ ਚੁੱਕਿਆ ਹੈ ਜਿੱਥੇ ਬੁੱਧਵਾਰ ਨੂੰ ਪਿਛਲੀ ਚੈਂਪੀਅਨ ਸਨਰਾਈਜਰਜ਼ ਹੈਦਰਾਬਾਦ ਆਪਣੇ ਖਿਤਾਬ ਦਾ ਬਚਾਅ ਕਰਨ ਤਾਂ ਦੋ ਵਾਰ ਦੀ ਚੈਂਪੀਅਨ ਕੇਕੇਆਰ ਖਿਤਾਬੀ ਹੈਟ੍ਰਿਕ ਦਾ ਟੀਚਾ ਹਾਸਲ ਕਰਨ ਲਈ ਕਰੋ ਜਾਂ ਬਾਹਰ ਜਾਓ ਵਾਲੇ ਮਹੱਤਵਪੂਰਨ ਇਲੈਮੀਨੇਟਰ ਮੁਕਾਬਲੇ ‘ਚ ਉੱਤਰੇਗੀ
ਆਈਪੀਐੱਲ ਦੇ ਲੀਗ ਗੇੜ ‘ਚ ਗੌਤਮ ਗੰਭੀਰ ਦੀ ਕੇਕੇਆਰ ਨੇ ਕਮਾਲ ਦੀ ਸ਼ੁਰੂਆਤ ਕੀਤੀ ਅਤੇ ਸੂਚੀ ‘ਚ ਚੋਟੀ ‘ਤੇ ਵੀ ਪਹੁੰਚੀ ਪਰ ਇਸ ਤੋਂ ਬਾਅਦ ਉਹ ਪਟੜੀ ਤੋਂ ਉੱਤਰ ਗਈ ਅਤੇ ਕੁਝ ਅਹਿਮ ਮੁਕਾਬਲੇ ਗੁਆਉਣ ਕਾਰਨ ਉਹ ਚੌਥੇ ਪਾਇਦਾਨ ‘ਤੇ ਰਹੀ ਹਾਲਾਂਕਿ ਉਸ ਨੇ ਪਲੇਅ ਆਫ ‘ਚ ਜਗ੍ਹਾ ਬਣਾ ਲਈ ਜਦੋਂ ਕਿ ਇੱਕ ਅੰਕ ਦੇ ਫਰਕ ਨਾਲ ਡੇਵਿਡ ਵਾਰਨਰ ਦੀ ਹੈਦਰਾਬਾਦ 17 ਅੰਕ ਲੈ ਕੇ ਤੀਜੇ ਨੰਬਰ ‘ਤੇ ਰਹੀ
ਹੁਣ ਦੋਵੇਂ ਹੀ ਸਾਬਕਾ ਚੈਂਪੀਅਨ ਟੀਮਾਂ ਦੇ ਸਾਹਮਣੇ ਬੰਗਲੌਰ ‘ਚ ਲੀਗ ਦਾ ਸਭ ਤੋਂ ਅਹਿਮ ਕਰੋ ਜਾਂ ਮਰੋ ਦਾ ਮੁਕਾਬਲਾ ਹੋਵੇਗਾ ਜਿਸ ‘ਚ ਹਾਰਨ ਵਾਲੀ ਟੀਮ ਦਾ ਸਫਰ ਇੱਥੇ ਸਮਾਪਤ ਹੋ ਜਾਵੇਗਾ ਜਦੋਂ ਕਿ ਜਿੱਤਣ ਵਾਲੀ ਟੀਮ ਕੋਲ ਕੁਆਲੀਫਾਇਰ ਦੋ ਦੇ ਜ਼ਰੀਏ ਫਾਈਨਲ ਦੀ ਟਿਕਟ ਕਟਾਉਣ ਦਾ ਮੌਕਾ ਰਹੇਗਾ ਲੀਗ ‘ਚ ਧਮਾਕੇਦਾਰ ਖੇਡ ਵਿਖਾਉਣ ਵਾਲੀ ਕੇਕੇਆਰ ਦੂਜੇ ਗੇੜ ‘ਚ ਕੁਝ ਲਾਪ੍ਰਵਾਹ ਹੋ ਗਈ ਜਿਸ ਦਾ ਖਾਮਿਆਜ਼ਾ ਉਸ ਨੂੰ ਹਾਰ ਨਾਲ ਭੁਗਤਨਾ ਪਿਆ ਕੋਲਕਾਤਾ ਨੇ ਆਪਣੇ ਆਖਰੀ ਤਿੰਨ ਮੈਚਾਂ ‘ਚ ਬੰਗਲੌਰ ਖਿਲਾਫ ਜਿੱਤ ਤੋਂ ਬਾਅਦ ਪੰਜਾਬ ਅਤੇ ਫਿਰ ਲੀਗ ਦੇ ਆਖਰੀ ਮੈਚ ‘ਚ ਮੁੰਬਈ ਤੋਂ ਹਾਰ ਝੱਲੀ ਸੀ ਅਤੇ ਇਸੇ ਕਾਰਨ ਉਹ ਚੋਟੀ ਦੋ ‘ਚ ਵੀ ਜਗ੍ਹਾ ਨਹੀਂ ਬਣਾ ਸਕੀ
ਉੱਥੇ ਹੈਦਰਾਬਾਦ ਨੇ ਗੇਂਦ ਅਤੇ ਬੱਲੇ ਤੋਂ ਅਦਭੁੱਤ ਖੇਡ ਵਿਖਾਈ ਅਤੇ ਆਪਣੇ ਵਧੀਆ ਟੀਮ ਤਾਲਮੇਲ ਦੀ ਬਦੌਲਤ ਉਸ ਨੇ ਲੀਗ ਦੇ ਆਖਰੀ ਮੈਚ ‘ਚ ਵੀ ਗੁਜਰਾਤ ਨੂੰ ਅੱਠ ਵਿਕਟਾਂ ਨਾਲ ਹਰਾਇਆ ਅਤੇ ਹੁਣ ਉਹ ਕੋਲਕਾਤਾ ਦੇ ਮੁਕਾਬਲੇ ਜਿਆਦਾ ਬਿਹਤਰ ਹੌਸਲੇ ਨਾਲ ਇਲੈਮੀਨੇਟਰ ‘ਚ Àੁੱਤਰੇਗੀ ਅਸਟਰੇਲੀਆਈ ਉੱਪ ਕਪਤਾਨ ਵਾਰਨਰ ਨੇ ਹੈਦਰਾਬਾਦ ਲਈ ਟੀ-20 ਟੂਰਨਾਮੈਂਟ ‘ਚ ਆਪਣੀ ਅਗਵਾਈ ਨੂੰ ਹੀ ਨਹੀਂ ਸਾਬਤ ਕੀਤਾ ਸਗੋਂ ਉਹ ਟੀਮ ਦੇ ਸਰਵੋਤਮ ਸਕੋਰਰ ਵੀ ਸਾਬਤ ਹੋਏ ਹਨ ਅਤੇ 13 ਮੈਚਾਂ ‘ਚ 60.40 ਦੇ ਔਸਤ ਨਾਲ ਉਨ੍ਹਾਂ ਨੇ ਸਭ ਤੋਂ ਜਿਆਦਾ 604 ਦੌੜਾਂ ਬਣਾਈਆਂ ਹਨ ਜਿਸ ‘ਚ 126 ਦੌੜਾਂ ਦੀ ਉਨ੍ਹਾਂ ਦੀ ਸੈਂਕੜੇ ਵਾਲੀ ਪਾਰੀ ਅਤੇ ਚਾਰ ਅਰਧ ਸੈਂਕੜੇ ਵੀ ਸ਼ਾਮਲ ਹਨ ਹੈਦਰਾਬਾਦ ਕੋਲ ਸ਼ਿਖਰ ਧਵਨ ਅਤੇ ਯੁਵਰਾਜ ਸਿੰਘ ਵਰਗੇ ਚੰਗੇ ਬੱਲੇਬਾਜ਼ ਵੀ ਹਨ  ਉੱਥੇ ਵਾਰਨਰ ਦੀ ਟੀਮ ਕੋਲ ਗੇਂਦਬਾਜ਼ੀ ਕ੍ਰਮ ਦਾ ਵੀ ਚੰਗਾ ਪੂਲ ਹੈ ਅਤੇ ਤੇਜ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਉਸ ਦੇ ਇਸ ਸੈਸ਼ਨ ‘ਚ ਸਭ ਤੋਂ ਸਫਲ ਖਿਡਾਰੀ ਸਾਬਤ ਹੋਏ ਹਨ ਭੁਵਨੇਸ਼ਵਰ 13 ਮੈਚਾਂ ‘ਚ 25 ਵਿਕਟਾਂ ਲੈ ਕੇ ਆਈਪੀਐੱਲ ਦੇ ਸਫਲ ਗੇਂਦਬਾਜ਼ਾਂ ‘ਚ ਰਹੇ ਹਨ ਅਤੇ ਹੈਦਰਾਬਾਦ ਦੇ ਵੀ ਸਭ ਤੋਂ ਤਾਕਤਵਰ ਖਿਡਾਰੀ ਹਨ
ਦੂਜੇ ਪਾਸੇ ਕੋਲਕਾਤਾ ਦੇ ਸਪਿੱਨਰ ਸੁਨੀਲ ਨਾਰਾਇਣ ਓਪਨਿੰਗ ‘ਚ ਚੰਗਾ ਸਕੋਰ ਕਰ ਰਹੇ ਹਨ  ਇਸ ਤੋਂ ਇਲਾਵਾ ਗੰਭੀਰ ਅਤੇ ਉਥੱਪਾ 454 ਦੌੜਾਂ ਅਤੇ 386 ਦੌੜਾਂ ਟੀਮ ਦੇ ਚੋਟੀ ਸਕੋਰਰ ਹਨ ਜਦੋਂ ਕਿ ਮਨੀਸ਼ ਪਾਂਡੇ, ਯੂਸਫ ਪਠਾਨ, ਕਾਲਿਨ ਗ੍ਰੈਂਡਹੋਮੇ ਵੀ ਮੱਧ ਕ੍ਰਮ ‘ਚ ਚੰਗੇ ਸਕੋਰਰ ਹਨ ਤਾਂ ਟ੍ਰੇਂਟ ਬੋਲਟ, ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ, ਤੇਜ਼ ਗੇਂਦਬਾਜ਼ ਉਮੇਸ਼ ਯਾਦਵ ‘ਤੇ ਉਸਦੀ ਗੇਂਦਬਾਜ਼ੀ ਦੀ ਜ਼ਿੰਮੇਵਾਰੀ ਰਹੇਗੀ

Click to comment

Leave a Reply

Your email address will not be published. Required fields are marked *

*

ਪ੍ਰਸਿੱਧ ਖਬਰਾਂ

To Top