ਸੰਪਾਦਕੀ

ਹੜ੍ਹਾਂ ਦਾ ਕਹਿਰ ਵੀ ਮੁੱਦਾ ਬਣੇ

ਦੇਸ਼ ਦੇ ਅੱਠ ਰਾਜਾਂ ‘ਚ ਹੜ੍ਹਾਂ ਨਾਲ ਡੇਢ ਤੋਂ ਦੋ ਕਰੋੜ ਲੋਕ ਪ੍ਰਭਾਵਿਤ ਹੋਏ ਹਨ ਭਾਰੀ ਜਾਨੀ ਤੇ ਮਾਲੀ ਨੁਕਸਾਨ  ਹੋਇਆ ਹੈ ਫਿਰ ਵੀ ਸੰਸਦ ‘ਚ ਸਾਰੀਆਂ ਪਾਰਟੀਆਂ ਹੜ੍ਹਾਂ  ਕਾਰਨ ਪੈਦਾ ਹੋਏ ਹਾਲਾਤਾਂ ਬਾਰੇ ਚੁੱਪ ਹਨ  ਕਿਸੇ ਵੀ ਪਾਰਟੀ ਦੇ ਜਲਸੇ ‘ਚ ਹੜ੍ਹ ਪੀੜਤਾਂ ਦਾ ਜ਼ਿਕਰ ਨਹੀਂ ਬੰਗਾਲ, ਬਿਹਾਰ ਵਰਗੇ ਸੂਬਿਆਂ ‘ਚ ਲੋਕਾਂ ਦਾ ਜਿਉਣਾ ਦੁੱਭਰ ਹੋ ਗਿਆ ਹੈ ਪਰ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਕਾਰਨ ਹੜ੍ਹਾਂ ਦੀ ਸਮੱਸਿਆ ਪਾਰਟੀਆਂ  ਲਈ ਮੁੱਦਾ ਬਣਦੀ ਨਜ਼ਰ ਆ ਨਹੀਂ ਆ ਰਹੀ ਅਜੇ ਤਾਈਂ ਇਹੀ ਹਾਲਾਤ ਹਨ ਕਿ ਦੇਸ਼ ਅੰਦਰ ਧਰਮ ਤੇ ਜਾਤ ਦੇ ਨਾਂਅ ਤੇ ਟਕਰਾਓ ਵਾਲੇ ਮਾਮਲੇ ਜਾਰੀ ਹਨ ਸਿਆਸੀ ਆਗੂ ਇਨ੍ਹਾਂ ਮਾਮਲਿਆਂ ਤੋਂ ਲਾਹਾ ਲੈਣਾ ਨਹੀਂ ਭੁੱਲ ਰਹੇ  ਹੜ੍ਹਾਂ ਦੀ ਮਾਰ ਹੇਠ ਆਏ ਲੋਕ ਅਜੇ ਕਿਸੇ ਪਾਰਟੀ ਨੂੰ ਸਿਆਸੀ ਮੁਨਾਫ਼ਾ ਦੇਣ ਵਾਲੇ ਨਹੀਂ ਬਣੇ ਉੱਤਰ ਪ੍ਰਦੇਸ਼ ਤੇ Àੁੱਤਰਾਖੰਡ ਨੂੰ ਛੱਡ ਕੇ ਮਹਾਂਰਾਸ਼ਟਰ , ਪੱਛਮੀ ਬੰਗਾਲ, ਅਸਾਮ, ਕਿਸੇ ਰਾਜ ਵਿੱਚ ਵੀ ਵਿਧਾਨ ਸਭਾ ਚੋਣਾਂ ਨੇੜੇ ਨਹੀਂ ਇਸ ਲਈ ਸਿਆਸੀ ਆਗੂ ਸਿਰਫ਼ ਧਰਮ, ਜਾਤ  ਦੇ ਨਾਂਅ ‘ਤੇ ਹੋ ਰਹੇ ਝਗੜਿਆਂ ‘ਚ ਜਖ਼ਮੀਆਂ ਦਾ ਹਾਲ-ਚਾਲ ਪੁੱਛਣ ‘ਚ ਹੀ ਰੁੱਝੇ ਹੋਏ ਹਨ ਅਸਾਮ ਤੇ ਮੱਧ ਪ੍ਰਦੇਸ਼ ‘ਚ ਹੜ੍ਹਾਂ ਕਾਰਨ ਭਾਰੀ ਤਬਾਹੀ ਮੱਚੀ ਹੋਈ ਹੈ ਜਿੱਥੇ ਪੀਣ ਵਾਲੇ ਪਾਣੀ ਦੀ ਸਮੱਸਿਆ ਵੀ ਬਣੀ ਹੋਈ ਹੈ ਮਹਿੰਗਾਈ ਦੀ ਗੱਲ ਹੋ ਰਹੀ ਹੈ ਪਰ ਜਿੱਥੇ ਪਾਣੀ ਵੀ ਨਹੀਂ ਮਿਲ ਰਿਹਾ ਉੱਥੇ ਜਾਣ ਦੀ ਕੋਈ ਹਿੰਮਤ ਨਹੀਂ ਕਰ ਰਿਹਾ ਏਧਰ  ਉੱਤਰ ਪ੍ਰਦੇਸ਼ ਤੇ ਪੰਜਾਬ ‘ਚ ਰੈਲੀਆਂ ਮੀਟਿੰਗਾਂ ਦਾ ਦੌਰ ਹੈ  ਹੜ੍ਹਾਂ ‘ਚ ਕਿੰਨੇ ਲੋਕ ਮਰੇ ਗਏ ਉਨ੍ਹਾਂ ਦੇ ਪਰਿਵਾਰਾਂ ਨੂੰ ਮਿਲਣ ਲਈ ਰਾਜਾਂ ਤੋਂ ਬਾਹਰਲਾ ਆਗੂ ਨਹੀਂ ਜਾ ਰਿਹਾ  ਪਿਛਲੇ  ਕਈ ਦਿਨਾਂ ਤੋਂ ਟੀ.ਵੀ ਚੈਨਲਾਂ ‘ਤੇ ਬਹਿਸ ਦਾ ਵਿਸ਼ਾ ਪਾਕਿਸਤਾਨ, ਅੱਤਵਾਦ, ਧਰਮ ਤੇ ਜਾਤੀ ਆਧਾਰਤ ਹਮਲੇ ਹੀ  ਰਹੇ ਹਨ ਇਸ ਸਮੱਸਿਆ ‘ਤੇ ਕਿਧਰੇ ਬਹਿਸ ਨਜ਼ਰ ਨਹੀਂ ਆਈ ਮੀਡੀਆ ਕੋਲ ਵੀ ਆਪਣਾ ਖਾਸ ਸਮਾਂ ਸਿਰਫ਼ ਧਰਮ -ਜਾਤਾਂ ਦੇ ਮਸਲਿਆਂ ਲਈ ਹੈ ਜੇਕਰ ਕੈਮਰਾ ਕਿਸੇ ਹੋਰ ਪਾਸੇ ਘੁੰਮੇ ਤਾਂ ਸਿਆਸੀ ਆਗੂਆਂ ਦੀ ਸੋਚ ਵੀ ਘੁੰਮ ਸਕਦੀ ਹੈ ਦੋ ਡੰਗ ਦੀ ਰੋਟੀ ਲਈ ਹੜ੍ਹਾਂ ਦੇ ਪਾਣੀ ‘ਚ ਜੂਝ ਰਹੇ ਤੇ ਸੁਰੱਖਿਅਤ ਥਾਵਾਂ ਵੱਲ ਵਧ ਰਹੇ ਲੋਕ ਕਿਸੇ ਸਿਆਸੀ ਖਿੱਚ ਦਾ ਕੇਂਦਰ ਨਹੀਂ ਬਣੇ ਇਹ ਲੋਕ ਸਿਰਫ਼ ਹੜ੍ਹਾਂ ਦੇ ਮਾਰੇ ਹਨ ਇਨ੍ਹਾਂ ਨੂੰ ਮਾਰਨ ਵਾਲਾ ਕਿਸੇ ਧਰਮ ਜਾਂ ਜਾਤ ਵਿਸ਼ੇਸ਼ ਦਾ ਆਦਮੀ ਨਹੀਂ ਸਿਆਸੀ ਆਗੁ ਜਦੋਂ ਧਰਮ ਤੇ ਜਾਤ ਦੀ ਐਨਕ ਲਾਹ ਕੇ ਇਨਸਾਨ ਨੂੰ ਇਨਸਾਨ ਦੀ ਨਜ਼ਰ ਨਾਲ ਦੇਖਣਗੇ ਤਾਂ ਆਪਣੇ ਆਪ ਨਜ਼ਰ ਆਵੇਗਾ ਕਿ ਹੜ੍ਹਾਂ ਨਾਲ ਜਨਤਾ ਦੇ ਮਰਨ ਦਾ ਵੀ ਕੋਈ ਅਰਥ ਹੈ ਕੁਰਸੀ ਦੇ ਲੋਭ ‘ਚ ਸੰਵੇਦਨਹੀਣ ਹੋਏ ਸਿਆਸਤਦਾਨਾਂ ਨੂੰ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਲੋਕਾਂ ਦੀ ਜ਼ਿੰਦਗੀ ਹੀ ਖਤਰੇ ‘ਚ ਪੈ ਜਾਵੇ ਇਸ ਤੋਂ ਵੱਡਾ ਕੋਈ ਮੁੱਦਾ ਨਹੀਂ ਹੋ ਸਕਦਾ ਸਰਕਾਰ ਤੇ ਵਿਰੋਧੀ ਪਾਰਟੀਆਂ ਕੁਦਰਤ ਦੀ ਕਰੋਪੀ ਦੇ ਸ਼ਿਕਾਰ ਲੋਕਾਂ ਨੂੰ ਵੀ ਆਪਣੀ ਨਜ਼ਰ ਹੇਠ ਲਿਆਉਣ ਸਭ ਤੋਂ ਪਹਿਲਾਂ ਹੜ੍ਹ ਪੀੜਤਾਂ ਨੂੰ ਸੁਰੱਖਿਅਤ ਟਿਕਾਣਾ ਦੇਣ ਦੀ ਜ਼ਰੂਰਤ ਹੈ ਇਸ ਦੇ ਨਾਲ ਹੀ ਉਨ੍ਹਾਂ ਲਈ ਖਾਣ-ਪੀਣ ਦੀਆਂ ਵਰਤੂਆਂ ਤੇ ਦਵਾਈਆਂ ਦਾ ਪ੍ਰਬੰਧ ਕੀਤਾ ਜਾਵੇ

ਪ੍ਰਸਿੱਧ ਖਬਰਾਂ

To Top