ਬਿਜਨਸ

ਖ਼ਰੀਫ਼ ਫ਼ਸਲਾਂ ਦਾ 13 ਕਰੋੜ 53 ਲੱਖ ਟਨ ਪੈਦਾਵਾਰ

ਨਵੀਂ ਦਿੱਲੀ। ਦੇਸ਼ ‘ਚ ਚੰਗੇ ਮਾਨਸੂਨ ਦੇ ਕਾਰਨ ਸਾਲ 2016-17 ਦੌਰਾਨ ਖ਼ਰੀਫ਼ ਫ਼ਸਲਾ ਦਾ 13 ਕਰੋੜ 53 ਲੱਖ ਟਨ ਰਿਕਾਰਡ ਪੈਦਾਵਾਰ ਅਤੇ ਮੁੱਖ ਦਾਲਾਂ ਦੀ ਪੈਦਾਵਾਰ ‘ਚ ਬੀਤੇ ਵਰ੍ਹੇ ਦੀ ਤੁਲਨਾ ‘ਚ 75 ਫੀਸਦੀ ਵਾਧੇ ਦਾ ਅਨੁਮਾਨ ਹੈ।
ਖੇਤੀ ਮੰਤਰੀ ਰਾਧੇਮੋਹਨ ਸਿੰਘ ਨੇ ਅੱਜ ਇੱਥੇ ਕਿਹਾ ਕਿ ਸਾਲ 2016-17 ਦੇ ਖਰੀਫ਼ ਫ਼ਸਲਾਂ ਦੀ ਪੈਦਾਵਾਰ ਦਾ ਪਹਿਲਾ ਪੂਰਵਅਨੁਮਾਨ ਜਾਰੀ ਕਰਦਿਆਂ ਕਿਹਾ ਕਿ ਨਾ ਸਿਰਫ਼ ਚੌਲ ਸਗੋਂ ਦਾਲਾਂ ਅਤੇ ਮੱਕੀ ਦੀ ਵੀ ਰਿਕਾਰਡ ਪੈਦਾਵਾਰ ਹੋਵੇਗੀ। ਉਨ੍ਹਾਂ ਕਿਹਾ ਕਿ ਇਯ ਵਾਰ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ‘ਚ ਮਾਨਸੂਨ ਦੌਰਾਨ ਚੰਗਾ ਮੀਂਹ ਪਿਆ ਹੈ ਤੇ ਕਿਸਾਨਾਂ ਨੇ ਇਸ ਦਾ ਭਰਪੂਰ ਲਾਭ ਚੁੱਕਿਆ ਹੈ ਜਿਸ ਕਾਰਨ ਖਰੀਫ਼ ਫਸਲਾਂ ਦੀ ਪੈਦਾਵਾਰ ਦਾ ਨਵਾਂ ਰਿਕਾਰਡ ਬਣੇਗਾ।

ਪ੍ਰਸਿੱਧ ਖਬਰਾਂ

To Top