Breaking News

ਜ਼ਿੰਦਗੀ ਜਿਉਣ ਦਾ ਉਤਮ ਢੰਗ ਸਿਖਾਉਂਦੈ ਸਤਿਸੰਗ

ਰੂਹਾਨੀ ਸਤਿਸੰਗ : ਤੇਜ਼ ਗਰਮੀ ਦੇ ਬਾਵਜ਼ੂਦ ਲੱਖਾਂ ਦੀ ਗਿਣਤੀ ‘ਚ ਹੁੰਮ-ਹੁਮਾ ਕੇ ਪੁੱਜੀ ਸਾਧ-ਸੰਗਤ
10900 ਨੇ ਲਿਆ ਨਾਮ ਸ਼ਬਦ
6 ਨੂੰ ਇਲਾਜ ਲਈ ਮਿਲੇ 5.30 ਲੱਖ ਆਰਥਿਕ ਸਹਾਇਤਾ ਦੇ ਚੈੱਕ
2 ਪਰਿਵਾਰਾਂ ਨੂੰ ਮਿਲਿਆ ਆਸ਼ਿਆਨਾ

ਸੱਚ ਕਹੂੰ ਨਿਊਜ਼
ਸਰਸਾ,
ਭਿਆਨਕ ਗਰਮੀ ਦਾ ਸਮਾਂ ਚੱਲ ਰਿਹਾ ਹੈ ਤੇ ਇਸ ‘ਚ ਕੋਈ ਐਮਰਜੈਂਸੀ ਵੇਲੇ ਹੀ ਬਾਹਰ ਨਿਕਲਦਾ ਹੈ ਇਸ ਗਰਮੀ ‘ਚ ਜੋ ਸਤਿਸੰਗ ‘ਚ ਚੱਲ ਕੇ ਆਉਂਦਾ ਹੈ, ਉਨ੍ਹਾਂ ਦੇ ਜਨਮਾਂ-ਜਨਮਾਂ ਦੀ ਗਰਮੀ ਦੂਰ ਹੋ ਜਾਂਦੀ  ਹੈ ਉਕਤ ਅਨਮੋਲ ਬਚਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਐਤਵਾਰ ਨੂੰ ਸ਼ਾਹ ਸਤਿਨਾਮ ਜੀ ਧਾਮ ਵਿਖੇ ਹੋਏ ਰੂਹਾਨੀ ਸਤਿਸੰਗ ਦੌਰਾਨ ਫ਼ਰਮਾਏ ਭਿਆਨਕ ਗਰਮੀ ਦੇ ਬਾਵਜ਼ੂਦ ਲੱਖਾਂ ਦੀ ਤਾਦਾਦ ‘ਚ ਡੇਰਾ ਸ਼ਰਧਾਲੂ ਰੂਹਾਨੀ ਸਤਿਸੰਗ ਸਰਵਣ ਕਰਨ ਲਈ ਪਹੁੰਚੇ ਸਨ, ਜਿਸ ਨਾਲ ਕਿ ਸ਼ਰਧਾ ਗਰਮੀ ‘ਤੇ ਭਾਰੀ ਪੈਂਦੀ ਨਜ਼ਰ ਆਈ ਰੂਹਾਨੀ ਸਤਿਸੰਗ ਉਪਰੰਤ ਪੂਜਨੀਕ ਗੁਰੂ ਜੀ ਨੇ 10900 ਵਿਅਕਤੀਆਂ ਨੂੰ ਨਾਮ ਸ਼ਬਦ ਦੀ ਅਨਮੋਲ ਦਾਤ ਪ੍ਰਦਾਨ ਕਰਕੇ ਮੋਕਸ਼ ਮੁਕਤੀ ਦਾ ਅਧਿਕਾਰੀ ਬਣਾਇਆ ਸ਼ਰਧਾਲੂਆਂ ਨੂੰ ਆਪਣੇ ਪਵਿੱਤਰ ਬਚਨਾਂ ਨਾਲ
ਨਿਹਾਲ ਕਰਦਿਆਂ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਸਤਿਸੰਗ ‘ਚ ਆਉਣ ਨਾਲ ਜਨਮਾਂ-ਜਨਮਾਂ ਦੇ ਪਾਪ ਕਰਮ ਕੱਟ ਜਾਂਦੇ ਹਨ ਸਤਿਸੰਗ ‘ਚ ਆਉਣ ਵਾਲਾ ਇਨਸਾਨ ਆਪਣਾ ਮੁਲਾਂਕਣ ਕਰਨ ਦਾ ਤਰੀਕਾ ਜਾਣ ਜਾਂਦਾ ਹੈ, ਉਹ ਜਾਣ ਜਾਂਦਾ ਹੈ ਕਿ ਉਹ ਕਿਹੋ ਜਿਹਾ ਹੈ, ਉਸ ਨੂੰ ਕੀ ਕਰਨਾ ਚਾਹੀਦਾ ਹੈ, ਕੀ ਨਹੀਂ ਕਰਨਾ ਚਾਹੀਦੀ ਇਨਸਾਨ ਦੀ ਫਿਤਰਤ ਹੈ ਕਿ ਜੇਕਰ ਕੋਈ ਦੂਜਾ ਇਨਸਾਨ ਉਸ ਨੂੰ ਉਸਦੇ ਬਾਰੇ ਦੱਸੀਏ ਤਾਂ ਉਹ ਉਸਦਾ ਬੁਰਾ ਮੰਨ ਜਾਂਦਾ ਹੈ ਪਰੰਤੂ ਜੇਕਰ ਸੰਤ, ਪੀਰ-ਫ਼ਕੀਰ ਕਹਿੰਦੇ ਹਨ ਤਾਂ ਇਨਸਾਨ ਨੂੰ ਆਪਣੇ ਅੰਦਰ ਦੀਆਂ ਕਮੀਆਂ ਦਾ ਪਤਾ ਚੱਲਦਾ ਹਾਂ ਸੰਤ ਸਤਿਸੰਗ ‘ਚ ਸਾਂਝੀ ਗੱਲ ਕਰਦੇ ਹਨ, ਕੋਈ ਮੰਨ ਲੈਂਦਾ ਹੈ ਤੇ ਆਪਣੀ ਗਲਤੀ ਸੁਧਾਰ ਲੈਂਦਾ ਹੈ ਤੇ ਦੋਵੇਂ ਜਹਾਨ ਦੀਆਂ ਖੁਸ਼ੀਆਂ ਪਾਉਂਦਾ ਹੈ ਕੋਈ ਨਹੀਂ ਮੰਨਦਾ ਤਾਂ ਆਪਣੇ ਕਰਮ ਭੁਗਤਦਾ ਰਹਿੰਦਾ ਹੈ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਇਨਸਾਨ ਨੂੰ ਰੂਟੀਨ ਬਣਾਉਣਾ ਚਾਹੀਦਾ ਹੈ ਤੇ ਉਸ ਨੂੰ ਰੋਜ਼ਾਨਾ ਪਰਮਾਤਮਾ ਦੀ ਭਗਤੀ ਲਈ ਵੀ ਸਮਾਂ ਤੈਅ ਕਰਨਾ ਚਾਹੀਦਾ ਹੈ
ਇਨਸਾਨ ਨੂੰ ਆਪਣੇ ਪ੍ਰਣ ਦਾ ਪੱਕ ਹੋਣਾ ਚਾਹੀਦਾ ਹੈ ਸਾਡੇ ਦੇਸ਼ ਦੀ ਸੰਸਕ੍ਰਿਤੀ ਹੈ ‘ਜਾਨ ਜਾਏ ਪਰ ਪ੍ਰਣ ਨਾ ਜਾਏ’ ਜੋ ਅਜਿਹਾ ਕਰਦੇ ਹਨ, ਉਨ੍ਹਾਂ ਰੂਹਾਨੀਅਤ ‘ਚ ਉੱਚੀ ਪਦਵੀ ਮਿਲਦੀ ਹੈ ਆਪ ਜੀ ਨੇ ਫ਼ਰਮਾਇਆ ਕਿ ਹੰਕਾਰ ਨੂੰ ਮਾਰ ਪੈਂਦੀ ਹੈ ਉਦਾਹਰਨ ਲਈ ਦੇਖੀਏ ਤਾਂ ਪਾਣੀ ਕਦੇ ਉੱਚੇ ਟੀਲਿਆਂ ‘ਤੇ ਜਾ ਕੇ ਨਹੀਂ ਰੁਕਦਾ, ਨੀਵੀਂ ਜਗ੍ਹਾ ‘ਤੇ ਹੀ ਆ ਕੇ ਰੁਕਦਾ ਹੈ ਇਨਸਾਨ ਆਪਣੀ ਕਮੀਆਂ ਨਹੀਂ ਦੇਖਦਾ, ਪਰਮਾਤਮਾ ‘ਚ ਕਮੀਆਂ ਕੱਢਦਾ ਰਹਿੰਦਾ ਹੈ ਸਤਿਸੰਗ ਦੌਰਾਨ ਪੂਜਨੀਕ ਗੁਰੂ ਜੀ ਨੇ ਆਸ਼ਿਆਨਾ ਮੁਹਿੰਮ ਤਹਿਤ ਸਾਧ-ਸੰਗਤ ਵੱਲੋਂ 3 ਲੋੜਵੰਦ ਪਰਿਵਾਰਾਂ ਨੂੰ ਬਣਾ ਕੇ ਦਿੱਤੇ ਮਕਾਨਾਂ ਦੀਆਂ ਚਾਬੀਆਂ ਪਾਤਰਾਂ ਨੂੰ ਸੌਂਪੀਆਂ ਪੂਜਨੀਕ ਗੁਰੂ ਜੀ ਨੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਭਲਾਈ ਫੰਡ ‘ਚੋਂ 6 ਵਿਅਕਤੀਆਂ ਨੂੰ ਬਿਮਾਰੀ ਦੇ ਇਲਾਜ ਲਈ 5 ਲੱਖ 30 ਹਜ਼ਾਰ ਰੁਪਏ ਦੇ ਚੈੱਕ ਭੇਂਟ ਕੀਤੇ ਸਾਥੀ ਮੁਹਿੰਮ ਤਹਿਤ ਇੱਕ ਅਪਾਹਿਜ ਔਰਤ ਨੂੰ ਟਰਾਈਸਾਈਕਲ ਵੀ ਭੇਂਟ ਕੀਤੀ ਗਈ ਇਸ ਦੌਰਾਨ 5 ਨਵ ਜੋੜੇ ਵਿਆਹ ਬੰਧਨ ‘ਚ ਵੀ ਬੱਝੇ

ਪ੍ਰਸਿੱਧ ਖਬਰਾਂ

To Top