Breaking News

ਜ਼ੀਕਾ ਵਾਇਰਸ ਦੀ ਚੁਣੌਤੀ

ਦੱਖਣੀ ਅਮਰੀਕੀ ਦੇਸ਼ਾਂ ‘ਚ ਭਿਆਨਕ ਬਿਮਾਰੀ ਜ਼ੀਕਾ ਨੇ ਹੁਣ ਭਾਰਤ ‘ਚ ਦਸਤਕ ਦੇ ਦਿੱਤੀ ਹੈ ਗੁਜਰਾਤ ਦੇ ਮਹਾਂਨਗਰ ਅਹਿਮਾਦਾਬਾਦ ‘ਚ ਤਿੰਨ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਇਹ ਘਟਨਾ ਚੱਕਰ ਭਾਰਤੀ ਸਿਹਤ ਵਿਗਿਆਨੀਆਂ ਤੇ ਸਰਕਾਰ ਲਈ ਚਿੰਤਾ ਦਾ ਵਿਸ਼ਾ ਹੈ ਦੋ ਸਾਲ ਪਹਿਲਾਂ ਬ੍ਰਾਜੀਲ ‘ਚ ਪਹਿਲੀ ਵਾਰ ਜ਼ੀਕਾ ਦੇ ਕੇਸ ਸਾਹਮਣੇ ਆਏ ਸਨ ਪਿਛਲੇ ਸਾਲ ਤਾਂ ਇਹ ਹਾਲਾਤ ਬਣ ਗਏ ਸਨ ਕਿ ਅਮਰੀਕਨ ਤੇ ਕੈਰੇਬੀਅਨ ਦੇਸ਼ਾਂ ਨੇ ਔਰਤਾਂ ਨੂੰ ਗਰਭਵਤੀ ਨਾ ਹੋਣ ਦੀ ਸਲਾਹ ਤੱਕ ਦੇ ਦਿੱਤੀ ਸੀ ਇਹ ਰੋਗ ਐਡੀਸ ਇਜਿਪਟੀ ਨਾਂਅ ਦੇ ਮੱਛਰ ਤੋਂ ਫੈਲਦਾ ਹੈ ਜੋ ਮੱਛਰ ਚਿਕਨਗੁਨੀਆ ਤੇ ਡੇਂਗੂ ਵਰਗੀਆਂ ਬਿਮਾਰੀਆਂ ਨੂੰ ਵੀ ਜਨਮ ਦਿੰਦਾ ਹੈ ਜੀਕਾ ਦਾ ਸਭ ਤੋਂ ਵੱਧ ਅਸਰ ਨਵਜੰਮੇ ਬੱਚਿਆਂ ‘ਤੇ ਹੁੰਦਾ ਹੈ ਜੀਕਾ ਪ੍ਰਭਾਵਿਤ ਔਰਤਾਂ ਤੋਂ ਪੈਦਾ ਹੋਏ ਬੱਚੇ ਦਾ ਸਿਰ ਛੋਟਾ ਹੁੰਦਾ ਹੈ ਅਤੇ ਦਿਮਾਗ ਵਿਕਸਿਤ ਨਹੀਂ ਹੁੰਦਾ ਇਸ ਤਰ੍ਹਾਂ ਬੱਚਾ ਆਪਣੀ ਉਮਰ ਦੇ ਹੋਰ ਬੱਚਿਆਂ ਨਾਲੋਂ ਕਾਫ਼ੀ ਪੱਛੜ ਜਾਂਦਾ ਹੈ  ਚਿੰਤਾਜਨਕ ਗੱਲ ਇਹ ਹੈ ਕਿ ਜ਼ੀਕਾ ਦੀ ਰੋਕਥਾਮ ਲਈ ਅਜੇ ਤੱਕ ਵੈਕਸੀਨ ਨਹੀਂ ਈਜਾਦ ਹੋ ਸਕੀ ਇਸ ਲਈ ਮੱਛਰਾਂ ਤੋਂ ਬਚਾਅ ਹੀ ਸਭ ਤੋਂ ਵੱਡਾ ਹੱਲ ਹੈ ਮੱਛਰ ਪੈਦਾ ਨਾ ਹੋਣ ਇਸ ਵਾਸਤੇ ਸ਼ਾਸਨ ਪ੍ਰਸ਼ਾਸਨ ਤੇ ਆਮ ਲੋਕਾਂ ਨੂੰ ਗੰਭੀਰ ਹੋਣਾ ਪਵੇਗਾ ਭਾਰਤ ‘ਚ ਜ਼ੀਕਾ ਵਾਇਰਸ ਦੇ ਕੇਸ ਉਦੋਂ ਮਿਲੇ ਹਨ ਜਦੋਂ ਮੌਨਸੂਨ ਸਿਰ ‘ਤੇ ਖੜ੍ਹੀ ਹੈ ਹਾਲ ਦੀ ਘੜੀ ਸਾਡੇ ਦੇਸ਼ ਦੇ ਹਾਲਾਤ ਇਹ ਹਨ ਚਾਰ ਕਣੀਆਂ ਪੈ ਜਾਣ ਤਾਂ ਮੱਛਰ ਹੀ ਮੱਛਰ ਹੋ ਜਾਂਦਾ ਹੈ ਭਾਰੀ ਮੀਂਹ ਵੇਲੇ ਸ਼ਹਿਰ ਦੇ ਬਜ਼ਾਰ ਸਮੁੰਦਰ ਬਣ ਜਾਂਦੇ ਹਨ ਹਰ ਸਾਲ ਡਾਇਰੀਆ, ਡੇਂਗੂ , ਮਲੇਰੀਆ ਵਰਗੀਆਂ ਬਿਮਾਰੀਆਂ ਕਾਰਨ ਹਸਪਤਾਲ ਭਰ ਜਾਂਦੇ ਹਨ ਸਿਹਤ ਵਿਭਾਗ ਓਦੋਂ ਜਾਗਦਾ ਹੈ ਜਦੋਂ  ਹਸਪਤਾਲ ਮਰੀਜ਼ਾਂ ਨਾਲ ਭਰ ਜਾਂਦੇ ਹਨ ਪ੍ਰਸ਼ਾਸਨ ਦੇ ਨਾਲ-ਨਾਲ ਜਨਤਾ ਵੀ ਲਾਪ੍ਰਵਾਹ ਰਹਿੰਦੀ ਹੈ ਲੋਕ ਨਗਰ ਕੌਂਸਲ ਦੇ ਅਧਿਕਾਰੀਆਂ ਦੀ ਉਡੀਕ ਕਰਦੇ ਰਹਿੰਦੇ ਹਨ ਸਿਹਤ ਪ੍ਰਤੀ ਸਾਨੂੰ ਨਵੀਂ ਸੋਚ ਅਪਣਾਉਣੀ ਪਵੇਗੀ ਸਫ਼ਾਈ ਬਿਮਾਰੀਆਂ ਦਾ ਖ਼ਾਤਮਾ ਕਰਦੀ ਹੈ ਜਿੱਥੇ ਪ੍ਰਸ਼ਾਸਨ ਨੂੰ ਆਪਣੀ ਜਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਉੱਥੇ ਜਨਤਾ ਨੂੰ ਵੀ ਆਪਣਾ ਫ਼ਰਜ਼ ਪਵੇਗਾ ਭਾਰਤ ਸਰਕਾਰ ਦਾ ‘ਸਵੱਛ ਭਾਰਤ’ ਮਿਸ਼ਨ ਇਸ ਮਾਮਲੇ ‘ਚ ਰਾਮਬਾਣ ਸਾਬਤ ਹੋ ਸਕਦਾ ਹੈ 32 ਨਗਰਾਂ-ਮਹਾਂਨਗਰਾਂ ‘ਚ ਸਫ਼ਾਈ ਮਹਾਂਅਭਿਆਨ ਚਲਾ ਚੁੱਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ  ਦਾ ਇਹ ਸੰਦੇਸ਼ ਕਿ ਆਪਣੇ ਘਰ ਦੇ ਆਸ-ਪਾਸ ਤੇ ਗਲੀਆਂ ਨੂੰ ਆਪਣੀ ਰਸੋਈ ਵਾਂਗ ਸਾਫ਼ ਰੱਖੋ ਤਾਂ ਤੰਦਰੁਸਤੀ ਆਏਗੀ, ਬੜਾ ਅਰਥ ਭਰਪੂਰ ਤੇ ਸਮੇਂ ਦੀ ਜ਼ਰੂਰਤ ਹੈ ਜੇਕਰ ਅਣਗਹਿਲੀ ਕੀਤੀ ਤਾਂ ਜ਼ੀਕਾ ਤੇ ਹੋਰ ਬਿਮਾਰੀਆਂ ਦੇ ਰੂਪ ਭਿਆਨਕ ਨਤੀਜਿਆਂ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਪਵੇਗਾ

ਪ੍ਰਸਿੱਧ ਖਬਰਾਂ

To Top