ਕੁੱਲ ਜਹਾਨ

ਕਸ਼ਮੀਰ ‘ਚ ਫਿਦਾਇਨ ਹਮਲੇ ‘ਚ 17 ਜਵਾਨ ਸ਼ਹੀਦ, ਸਾਰੇ ਅੱਤਵਾਦੀ ਢੇਰ

ਸ੍ਰੀਨਗਰ। ਜੰਮੂ ਕਸ਼ਮੀਰ ‘ਚ ਬਾਰਾਮੁਲਾ ਜ਼ਿਲ੍ਹੇ ਦੇ ਉਰੀ ਸੈਕਟਰ ‘ਚ ਕੰਟਰੋਲ ਰੇਖਾ ਨੇੜੇ ਅੱਜ ਫੌਜ ਦੇ ਮੁੱਖ ਦਫ਼ਤਰ ‘ਚ ਅੱਤਵਾਦੀ ਹਮਲੇ ‘ਚ ਫੌਜ ਦੇ 17 ਜਵਾਨ ਸ਼ਹੀਦ ਹੋ ਗਏ ਅਤੇ ਹਮਲਾਵਾਰ ਚਾਰੇ ਫਿਦਾਇਨ ਮਾਰੇ ਗਏ।
ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਅਭਿਆਨ ਲਗਭਗ ਖ਼ਤਮ ਹੋ ਗਿਆ ਹੈ ਤੇ ਗੋਲ਼ੀਬਾਰੀ ਨਹੀਂ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸਵੇਰੇ ਪੰਜ ਵਜੇ ਹਨ੍ਹੇਰੇ ਦਾ ਫ਼ਾਇਦਾ ਚੁੱਕ ਕੇ ਅੱਤਵਾਦੀ ਫੌਜ ਦੇ 12 ਬ੍ਰਿਗੇਡ ਮੁੱਖ ਦਫ਼ਤਰ ‘ਚ ਦਾਖਲ ਹੋ ਗਏ ਅਤੇ ਉਨ੍ਹਾਂ ਨੇ ਸਵੈਚਲਿਤ ਹਥਿਆਰਾਂ ਨਾਲ ਗੋਲ਼ੀਆਂ ਚਲਾਈਆਂ ਜਿਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਵੀ ਜਵਾਬੀ ਕਾਰਵਾਈ ਕੀਤੀ।

ਪ੍ਰਸਿੱਧ ਖਬਰਾਂ

To Top