ਦੇਸ਼

10ਵੀਂ ਤੋਂ ਬਾਅਦ ਆਈਟੀਆਈ ਨੂੰ ਮੰਨਿਆ ਜਾਵੇਗਾ 12ਵੀਂ ਪਾਸ

ਨਵੀਂ ਦਿੱਲੀ। ਦਸਵੀਂ ਤੋਂ ਬਾਅਦ ਉਦਯੋਗਿਕ ਸਿਖਲਾਈ ਸੰਸਥਾ (ਆਈਟੀਆਈ) ਰਾਹੀਂ ਦੋ ਸਾਲ ਦੀ ਸਿਖਲਾਈ ਲੈਣ ਵਾਲੇ ਵਿਦਿਆਰਥੀਆਂ ਨੂੰ 12ਵੀਂ ਪਾਸ ਮੰਨਿਆ ਜਾਵੇਗਾ ਤੇ ਗ੍ਰੈਜੂਏਟ ਦੀ ਪੜ੍ਹਾਈ ਲਈ ਉਹ ਦਾਖ਼ਲਾ ਲੈ ਸਕਣਗੇ।
ਕੌਸ਼ਲ ਵਿਕਾਸ ਤੇ ਉਦਮਿਤਾ ਮੰਤਰੀ ਰਾਜਵੀ ਪ੍ਰਤਾਪ ਰੂਡੀ ਨੇ ਸਰਕਾਰ ਦੇ ਦੋ ਵਰ੍ਹਿਆਂ ਦੇ ਕੰਮਕਾਜ਼ ‘ਤੇ ਅਪਾਣੇ ਮੰਤਰਾਲੇ ਦੀਆਂ ਉਪਲੱਬਧੀਆਂ ਨੂੰ ਲੈ ਕੇ ਅੱਜ ਇੱਥੇ ਦੱਸਿਆ ਕਿ ਦੇਸ਼ ਭਰ ‘ਚ 13 ਹਜ਼ਾਰ ਆਈਟੀਆਈ ਰਾਹੀਂ ਹਰ ਸਾਲ 18 ਲੱਖ ਬੱਚੇ ਪਾਸ ਹੋ ਰਹੇ ਹਨ। ਹੁਣ ਤੱਕ ਆਈਟੀਆਈ ਪਾਸ ਕਰਨ ਤੋਂ ਬਾਅਦ ਵਿਦਿਆਰਥੀਆਂ ਕੋਲ ਅਗਲੀ ਪੜ੍ਹਾਈ ਕਰਨ ਦੀਆਂ ਘੱਟ ਸੰਭਾਵਨਾਵਾਂ ਰਹਿੰਦੀਆਂ ਸਨ।

ਪ੍ਰਸਿੱਧ ਖਬਰਾਂ

To Top