ਪੰਜਾਬ

ਜ਼ਬਰ ਜਨਾਹ ਦੇ ਮਾਮਲੇ ‘ਚ ਜੁਰਮਾਨੇ ਸਮੇਤ 10 ਸਾਲ ਦੀ ਕੈਦ

Fake Registry Case, Additional Session Court, sentenced, Penalty

ਬਰਨਾਲਾ, (ਸੱਚ ਕਹੂੰ ਨਿਊਜ਼)  ਐਡੀਸ਼ਨਲ ਸ਼ੈਸ਼ਨ ਜੱਜ ਬਰਨਾਲਾ ਸੁਖਦੇਵ ਸਿੰਘ ਦੀ ਅਦਾਲਤ ਵੱਲੋਂ ਜ਼ਬਰ ਜਨਾਹ ਦੇ ਇੱਕ ਮਾਮਲੇ ਦਾ ਨਿਪਟਾਰਾ ਕਰਦਿਆਂ ਇੱਕ ਨਾਮਜ਼ਦ ਮੁਲਜ਼ਮ ਨੂੰ 10 ਸਾਲ ਦੀ ਕੈਦ ਤੇ 10 ਹਜ਼ਾਰ ਜੁਰਮਾਨੇ ਦੀ ਸਜ਼ਾ ਦਾ ਫੈਸਲਾ ਸੁਣਾਇਆ ਗਿਆ ਹੈ।
2 ਜਨਵਰੀ 2014 ਨੂੰ ਥਾਣਾ ਬਰਨਾਲਾ ਵਿਖੇ ਚਮਕੌਰ ਸਿੰਘ ਉਰਫ ਕਾਲਾ ਪੁੱਤਰ ਬੂਟਾ ਸਿੰਘ ਅਤੇ ਬੂਟਾ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਭੱਦਲਵੱਡ ਖਿਲਾਫ਼ ਜੇਰੇ ਦਫਾ 376, 120ਬੀ. ਆਈ ਪੀ ਸੀ. ਤਹਿਤ ਮੁਕੱਦਮਾ ਨੰਬਰ 2 ਦਰਜ਼ ਹੋਇਆ ਸੀ। ਦਰਜ਼ ਮਾਮਲੇ  ‘ਚ ਪੀੜਤਾ ਦੇ ਬਿਆਨਾਂ ਅਨੁਸਾਰ ਉਤਕ ਦੋਸ਼ੀ ਚਮਕੌਰ ਸਿੰਘ ਨੇ ਉਸ ਨੂੰ ਆਪਣੀ ਪਤਨੀ ਬੀਮਾਰ ਹੋਣ ਦਾ ਬਹਾਨਾ ਕਰਕੇ ਆਪਣੇ ਘਰ ਰੋਟੀ ਬਣਾਉਣ ਲਈ ਬੁਲਾਇਆ ਤੇ ਘਰ ਵਿੱਚ ਪਹਿਲਾਂ ਬਣੀ ਚਾਹ ਪੀਣ ਲਈ ਦਿੱਤੀ। ਉਸ ਵਕਤ ਦੋਸ਼ੀ ਚਮਕੌਰ ਸਿੰਘ ਦੀ ਪਤਨੀ ਤੇ ਦੋਸ਼ੀ  ਬੂਟਾ ਸਿੰਘ ਪੁੱਤਰ ਸੋਹਣ ਸਿੰਘ ਵੀ ਹਾਜਰ ਸਨ। ਚਾਹ ਵਿੱਚ ਕੋਈ ਨਸ਼ੀਲੀ ਚੀਜ ਹੋਣ ਕਾਰਨ ਚਾਹ ਪੀਣ ਉਪਰੰਤ ਪੀੜਤਾ ਬੇਹੋਸ਼ ਹੋ ਗਈ ਤੇ ਦੋਸ਼ੀ ਚਮਕੌਰ ਸਿੰਘ ਪੀੜਤਾ ਨਾਲ ਕਈ ਦਿਨ ਤੱਕ ਉਸ ਨੂੰ ਡਰਾ ਧਮਕਾ ਕੇ ਤੇ ਨਸ਼ੇ ਦੀ ਹਾਲਤ ਵਿੱਚ ਨਾਲ ਜ਼ਬਰ ਜਨਾਹ ਕਰਦਾ ਰਿਹਾ। ਬਾਅਦ ਵਿੱਚ ਉਸ ਦੇ ਘਰ ਅੱਗੇ ਸੁੱਟ ਗਿਆ। ਪਿੱਛੋਂ ਪੀੜਤਾ ਦੇ ਬਿਆਨ ਦੇ ਅਧਾਰ ‘ਤੇ ਦੋਸ਼ੀਆਂ ਖਿਲਾਫ ਕੇਸ ਦਰਜ ਕੀਤਾ ਅਤੇ ਗਵਾਹਾਂ ਦੇ ਬਿਆਨ ਲਿਖੇ, ਪੀੜਤਾ ਦਾ ਡਾਕਟਰੀ ਮੁਆਇਨਾ ਕਰਵਾਕੇ ਉਸ ਦਾ ਬਿਆਨ ਧਾਰਾ 164 ਸੀ ਆਰ.ਪੀ.ਸੀ. ਤਹਿਤ ਤਤਕਾਲੀ ਜੱਜ ਅੱਗੇ ਦਰਜ ਕਰਵਾ ਕੇ ਤਫਤੀਸ਼ ਉਪਰੰਤ ਚਲਾਨ ਪੇਸ਼ ਅਦਾਲਤ ਕੀਤਾ। ਮੁਦਈ ਧਿਰ ਦੀ ਅਦਾਲਤੀ ਪੈਰਵਾਈ ਕਰਦਿਆਂ ਐਡਵੋਕੇਟ ਕੁਲਵੰਤ ਗੋਇਲ ਤੇ ਅਸੀਮ ਗੋਇਲ ਐਡੀਸ਼ਨਲ ਪੀ.ਪੀ. ਨੇ ਬਹਿਸ ਦੌਰਾਨ ਮੁਲਾਜ਼ਮਾਂ ਦੇ ਕੀਤੇ ਕੁਕਰਮਾਂ ਨੂੰ ਗਵਾਹਾਂ ਦੇ ਬਿਆਨਾਂ ਅਤੇ ਫੋਰੈਂਸਿਕ ਲੈਬ ਦੀ ਰਿਪੋਰਟ ਨੂੰ ਅਧਾਰ ਬਣਾ ਕੇ ਸਾਬਤ ਕੀਤਾ। ਜਿਸ ਨਾਲ ਸਹਿਮਤ ਹੁੰਦਿਆਂ ਅਦਾਲਤ ਨੇ ਨਾਮਜ਼ਦ ਮੁਲਜ਼ਮ ਚਮਕੌਰ ਸਿੰਘ ਉਰਫ਼ ਕਾਲਾ ਨੂੰ 10 ਸਾਲ ਦੀ ਕੈਦ ਬਾ- ਮੁਸ਼ੱਕਤ ਅਤੇ 10,000/- ਰੁ: ਜੁਰਮਾਨੇ ਦਾ ਹੁਕਮ ਸੁਣਾਇਆ।

ਪ੍ਰਸਿੱਧ ਖਬਰਾਂ

To Top