ਦਿੱਲੀ

ਕਸ਼ਮੀਰ ਤੋਂ 12  ਘੰਟਿਆਂ ‘ਚ ਰੇਲ ਪਹੁੰਚੋ ਕੰਨਿਆ ਕੁਮਾਰੀ

ਰੇਲ ਮੰਤਰੀ ਸੁਰੇਸ਼ ਪ੍ਰਭੂ ਨੇ ਵਿਗਿਆਨੀਆਂ ਨੂੰ ਭਵਿੱਖਮੁਖੀ ਤਕਨੀਕ ਲਿਆਉਣ ਲਈ ਕਿਹਾ
ਨਵੀਂ ਦਿੱਲੀ,  (ਏਜੰਸੀ) ਰੇਲ ਮੰਤਰੀ ਸੁਰੇਸ਼ ਪ੍ਰਭੂ ਨੇ ਭਾਰਤ ਨੂੰ ਵਧੇਰੇ ਉੱਚ ਗਤੀ ਦੀ ਰੇਲ ਤਕਨੀਕ ਦਾ ਮੁਖ ਸਰੋਤ ਬਣਾਉਣ ਦੇ ਇਰਾਦੇ ਪ੍ਰਗਟਾਉਂਦਿਆਂ ਰੇਲਵੇ ਮਾਹਿਰਾਂ ਨੂੰ ਕਿਹਾ ਕਿ ਉਹ ਅਜਿਹੀਆਂ ਭਵਿੱਖਮੁਖੀ ਤਕਨੀਕ ਲਿਆਉਣ ਜਿਸ ਲਾਲ ਦੇਸ਼ ਦੇ ਇੱਕ ਪਾਸੇ ਤੋਂ ਦੂਜੇ ਪਾਸੇ ਤੱਕ ਜਾਣ ‘ਚ 12 ਘੰਟੇ ਤੋਂ ਜ਼ਿਆਦਾ ਨਾ ਲੱਗਣ ਪ੍ਰਭੂ ਨੇ ਅੱਜ ਅਲਟ੍ਰਾ ਹਾਈ ਸਪੀਡ ਰੋਲਿੰਗ ਸਟਾਕ ‘ਤੇ ਕੌਮਾਂਤਰੀ ਸੰਮੇਲਨ ਦਾ ਉਦਘਾਟਨ ਕਰਦਿਆਂ ਕਿਹਾ ਕਿ ਵਿਸ਼ਵ ਭਰ ‘ਚ ਟਰਾਂਸਪੋਰਟ ਤਕਨੀਕੀ ‘ਚ ਤੇਜ਼ੀ ਨਾਲ ਬਦਲਾਅ ਹੋ ਰਿਹਾ ਹੈ ਲੋਕਾਂ ਦੀ ਉਮੀਦ ਹੈ ਕਿ ਉਨ੍ਹਾਂ ਨੂੰ ਸਫ਼ਰ ‘ਚ ਘੱਟ ਤੋਂ ਘੱਟ ਸਮਾਂ ਲੱਗੇ ਤਕਨੀਕ ਲੋਕਾਂ ਦੀ ਉਮੀਦਾਂ ਅਨੁਸਾਰ ਢਾਲਣੀ ਪਵੇਗੀ ਰੇਲ ਮੰਤਰੀ ਨੇ ਕਿਹਾ ਕਿ ਸਪੇਨ ਦੀ ਹਾਈ ਸਪੀਡ ਟਰੇਨ ਕੰਪਨੀ ਟੈਲਗੋ ਦੇ ਅਤਿਆਧੁਨਿਕ ਰੈਕਾਂ ਨੂੰ ਅਗਲੇ ਗੇੜ ਦਾ ਵੀ ਪ੍ਰੀਖਣ ਕੀਤਾ ਜਾਵੇਗਾ ਉਨ੍ਹਾਂ ਕਿਹਾ ਕਿ ਲੋਕਾਂ ਦਾ ਕਹਿਣਾ ਹੈ ਕਿ ਜ਼ਿਆਦਾ ਰਫ਼ਤਾਰ ਲਈ ਸਿਰਫ਼ ਬੁਲੇਟ ਟਰੇਨ ਹੀ ਕਿਉਂ ਇਸ ਨੂੰ ਧਿਆਨ ‘ਚ ਰੱਖ ਕੇ ਮਿਸ਼ਨ ਰਫ਼ਤਾਰ ਸ਼ੁਰੂ ਕੀਤਾ ਗਿਆ ਜਿਸ ਦੇ ਤਹਿਤ ਸਾਰੀਆਂ ਗੱਡੀਆਂ ਦੀ  ਸਪੀਡ ਤੇ ਔਸਤ ਗਤੀ ਵਧਾਉਣੀ ਹੈ

 

ਪ੍ਰਸਿੱਧ ਖਬਰਾਂ

To Top