ਸੰਪਾਦਕੀ

ਵੱਖਵਾਦੀਆਂ ਦਾ ਡਰਾਮਾ

  ਜੰਮੂ ਕਸ਼ਮੀਰ ਗਏ ਸਰਵ ਸਾਂਝੇ ਵਫਦ ਨਾਲ ਗੱਲਬਾਤ ਤੋਂ ਨਾਹ ਕਰਕੇ ਵੱਖਵਾਦੀ ਆਗੂਆਂ ਦੀ ਅਸਲੀਅਤ ਸਾਹਮਣੇ ਆ ਗਈ ਹੈ ਉਂਜ ਤਾਂ ਇਸ ਗੱਲ ਦਾ ਅੰਦਾਜ਼ਾ ਪਹਿਲਾਂ ਹੀ ਸੀ ਕਿ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਵੱਖਵਾਦੀ ਕਰ ਰਹੇ ਹਨ ਉਸ ਤੋਂ ਕਿਸੇ ਹਾਂ ਪੱਖੀ ਹੁੰਗਾਰੇ ਦੀ ਆਸ ਘੱਟ ਹੀ ਹੋਵੇਗੀ ਪਰ ਗੱਲਬਾਤ ਤੋਂ ਨਾਂਹ ਕਰਨ ਨਾਲ ਇਹ ਸਪੱਸ਼ਟ ਹੋ ਗਿਆ ਹੈ ਕਿ ਵੱਖਵਾਦੀ ਅਮਨ-ਅਮਾਨ ਵਾਪਸ ਲਿਆਉਣ ਲਈ ਜ਼ਰਾ ਜਿੰਨੇ ਵੀ ਗੰਭੀਰ ਨਹੀਂ ਅਸਲ ‘ਚ ਵੱਖਵਾਦੀ ਕਸ਼ਮੀਰੀਅਤ ਦਾ ਵਿਖਾਵਾ ਕਰਕੇ ਵਿਦੇਸ਼ੀ ਹੱਥਾਂ ‘ਚ ਖੇਡ ਰਹੇ ਹਨ ਅਮਨ ਤਾਂ ਠੋਸ ਤੇ ਜਿੰਮੇਵਾਰਾਨਾ ਗੱਲਬਾਤ ਨਾਲ ਹੀ ਕਾਇਮ ਹੋ ਸਕਦਾ ਹੈ ਜੇਕਰ ਹੁਰੀਅਤ ਆਗੂ ਵਾਕਈ ਕਸ਼ਮੀਰੀ ਅਵਾਮ ਦੇ ਦਰਦਮੰਦ ਹੁੰਦੇ ਤਾਂ ਘੱਟੋ-ਘੱਟ ਉਹ ਸਰਕਾਰ  ਪ੍ਰਤੀ ਆਪਣਾ ਗਿਲਾ ਤੇ ਲੋਕਾਂ ਦਾ ਪੱਖ ਤਾਂ ਰੱਖਦੇ ਕਸ਼ਮੀਰ ਦੇ ਹਾਲਾਤਾਂ ਦਾ ਕੇਂਦਰ ਨੇ ਗੰਭੀਰ ਨੋਟਿਸ ਲਿਆ ਹੈ ਕੇਂਦਰੀ ਗ੍ਰਹਿ ਮੰਤਰੀ ਦੋ ਵਾਰ ਵੱਖਰੇ ਤੌਰ ‘ਤੇ ਦੌਰਾ ਕਰ ਚੁੱਕੇ ਹਨ ਪੈਲੇਟ ਗੰਨਾਂ ਦੀ ਵਰਤੋਂ ਬੰਦ ਕਰਨ ਦੇ ਨਾਲ-ਨਾਲ ਸੁਰੱਖਿਆ ਬਲਾਂ ਨੂੰ ਨਰਮੀ ਵਰਤਣ ਲਈ ਕਿਹਾ ਗਿਆ ਵੱਖਵਾਦੀ ਇਸ ਗੱਲ ਨੂੰ ਬਿਲਕੁਲ ਮੰਨਣ ਲਈ ਤਿਆਰ ਨਹੀਂ ਕਿ ਸੁਰੱਖਿਆ ਬਲਾਂ ‘ਤੇ ਪੱਥਰਬਾਜ਼ੀ ਕਰਨ ਵਾਲੇ ਵੀ ਗਲਤ ਹਨ ਜਦੋਂ ਕਿ ਟੀਵੀ ਚੈਨਲਾਂ ‘ਤੇ ਵਾਰ-ਵਾਰ ਅਜਿਹੇ ਦ੍ਰਿਸ਼ ਵੇਖੇ ਜਾਂਦੇ ਹਨ ਕਿ ਸੁਰੱਖਿਆ ਜਵਾਨ ਪੱਥਰਬਾਜ਼ੀ ਤੋਂ ਆਪਣਾ ਬਚਾਓ ਕਰ ਰਹੇ ਹੁੰਦੇ ਹਨ ਅਮਨ ਚਾਹੁੰਣ ਵਾਲਿਆਂ ਲਈ ਸਰਕਾਰੀ ਇਮਾਰਤਾਂ ਨੂੰ ਅੱਗ ਲਾਉਣਾ ਵੀ ਓਨਾਂ ਹੀ ਗਲਤ ਹੋਣਾ ਚਾਹੀਦਾ ਹੈ ਜਿੰਨਾ ਗਲਤ ਉਹ ਸੁਰੱਖਿਆ ਬਲਾਂ ਦੀ ਵਧੀਕੀ ਨੂੰ ਮੰਨਦੇ ਹਨ ਅਮਨ ਪ੍ਰਤੀ ਇੱਕਤਰਫਾ ਸਮਝ ਵੱਖਵਾਦੀਆਂ ਦੀ ਨੀਅਤ ‘ਤੇ ਸ਼ੱਕ ਕਰਦੀ ਹੈ ਵੱਖਵਾਦੀਆਂ ਦਾ ਇੱਕੋ ਹੀ ਨਿਸ਼ਾਨਾ ਭਾਰਤੀ ਫੌਜ ਨੂੰ ਘਾਟੀ ‘ਚੋਂ ਕੱਢਣਾ ਹੈ ਜਿਸ ਪਿੱਛੇ ਉਨ੍ਹਾਂ ਦੀ ਦੇਸ਼ ਵਿਰੋਧੀ ਤਾਕਤਾਂ ਨਾਲ ਸਾਂਝ ਜੁੜੀ ਹੋਈ ਹੈ ਕਸ਼ਮੀਰ ‘ਚ ਰੋਜ਼ਾਨਾ ਅੱਤਵਾਦੀਆਂ ਦੀ ਘੁਸਪੈਠ ਤੇ ਸਰੱਖਿਆ ਬਲਾਂ ‘ਤੇ ਹਮਲੇ , ਨਿਰਦੋਸ਼ਾਂ ਦੀ ਹੱਤਿਆ ਵਰਗੀਆਂ ਘਟਨਾਵਾਂ ਨਾਲ ਪੈਦਾ ਹੋਇਆ ਮਾਹੌਲ ਫੌਜ ਦੀ ਵਾਪਸੀ ਦਾ ਦਮ ਨਹੀਂ ਭਰਦਾ ਕਸ਼ਮੀਰੀ ਅਵਾਮ ਦੀ ਫਿਕਰਮੰਦੀ ਕਰਨ ਵਾਲੇ ਵੱਖਵਾਦੀ ਜੇਕਰ ਵਾਕਈ ਅਮਨ ਦੇ ਪੁਜਾਰੀ ਹਨ ਤਾਂ ਪਹਿਲਾਂ ਉਨ੍ਹਾਂ ਅੱਤਵਾਦੀਆਂ ਤੇ ਪਾਕਿਸਤਾਨ ਦੇ ਖਿਲਾਫ ਝੰਡਾ ਚੁੱਕਣ ਜੋ ਉਥੇ ਖੂਨ ਖਰਾਬਾ ਕਰਵਾ ਰਿਹਾ ਹੈ ਜਿਹੜੇ ਯਾਸੀਨ ਮਲਿਕ ਵਰਗੇ ਆਗੂ ਹਾਫਿਜ਼ ਮੁਹੰਮਦ ਸਈਅਦ ਵਰਗੇ ਅੱਤਵਾਦੀਆਂ ਨਾਲ ਪਾਕਿਸਤਾਨ ‘ਚ ਸਟੇਜ ਸਾਂਝੀ ਕਰਦੇ ਹਨ ਉਨਾਂ੍ਹ ਆਗੂਆਂ ਤੋਂ ਨਿਰਪੱਖਤਾ ਤੇ ਅਮਨ ਦੀ ਸਥਾਪਤੀ ਦੇ ਯਤਨਾਂ ਦੀ ਆਸ ਕਿੱਥੋਂ ਰੱਖੀ ਜਾ ਸਕਦੀ ਹੇ ਵੱਖਵਾਦੀ ਕਸ਼ਮੀਰ ਦੇ ਨਾਂਅ ‘ਤੇ ਸਿਰਫ ਡਰਾਮੇਬਾਜ਼ੀ ਕਰ ਰਹੇ ਹਨ ਇਹ ਪਾਕਿਸਤਾਨ ਦੇ ਏਜੰਟਾਂ ਦੀ ਭੂਮਿਕਾ ਅਦਾ ਕਰਕੇ ਬੁਰਹਾਨ ਵਾਨੀ ਵਰਗੇ ਨੌਜਵਾਨਾਂ ਨੂੰ ਅੱਤਵਾਦ ‘ਚ ਭਰਤੀ ਕਰ ਰਹੇ ਹਨ ਮਨੁੱਖੀ ਅਧਿਕਾਰਾਂ ਦੀ ਗੱਲ ਕਰਨ ਵਾਲੇ ਇਨ੍ਹਾਂ ਆਗੂਆਂ ਲਈ ਜੇਕਰ ਅੱਤਵਾਦੀ ਖਿਲਾਫ ਕਾਰਵਾਈ ਮਨੁੱਖੀ ਅਧਿਕਾਰਾਂ ਦੀ ਹੱਤਿਆ ਹੈ ਤਾਂ ਅਜਿਹੇ ਆਗੂਆਂ ਤੋਂ ਗੱਲਬਾਤ ਦੀ ਆਸ ਰੱਖਣਾ ਵੀ ਫਜ਼ੂਲ ਹੈ ਫਿਰ ਵੀ ਸਰਕਾਰ ਨੇ ਸਾਂਝੇ ਵਫਦ ਰਾਹੀਂ ਆਪਣੀ ਭਾਵਨਾ ਕਸ਼ਮੀਰੀਆਂ ਤੱਕ ਪਹੁੰਚਾਈ ਹੈ ਚੰਗਾ ਹੋਵੇ ਜੇਕਰ ਕਸ਼ਮੀਰੀ ਲੋਕ ਵੱਖਵਾਦੀਆਂ ਦੀਆਂ ਚਾਲਾਂ ‘ਚ ਨਾ ਆ ਕੇ ਭੜਕਾਹਟ ਛੱਡਣ ਤੇ ਅਮਨ ਨੂੰ ਕਾਇਮ ਕਰਨ ਲਈ ਅੱਗੇ ਆਉਣ

ਪ੍ਰਸਿੱਧ ਖਬਰਾਂ

To Top