ਬਾਲ ਸਾਹਿਤ

ਹਾਸਿਆਂ ਦੇ ਗੋਲਗੱਪੇ

 •  ਦੋ ਚੂਹੇ ਇੱਕ ਦਰੱਖਤ ‘ਤੇ ਬੈਠੇ ਸਨ ਅਚਾਨਕ ਥੱਲਿਓਂ ਇੱਕ ਹਾਥੀ ਲੰਘਿਆ ਇੱਕ ਚੂਹੇ ਨੇ ਹਾਥੀ ਦੇ ਉੱਤੇ ਛਾਲ ਮਾਰ ਦਿੱਤੀ
  ਦੂਜਾ ਚੂਹਾ (ਗਰਜ਼ਦੇ ਹੋਏ)- ਇਹਨੂੰ ਦਬਾ ਕੇ ਰੱਖ, ਮੈਂ ਵੀ ਹੁਣੇ ਥੱਲੇ ਆਉਂਦਾ ਹਾਂ
 •  ਪੈਪਸੀ- ਪਾਪਾ ਜੀ, ਮਰਦ ਕਿਸ ਨੂੰ ਕਹਿੰਦੇ ਹਨ?
  ਪਾਪਾ- ਉਸ ਪਾਵਰਫੁੱਲ ਇਨਸਾਨ ਨੂੰ ਜਿਹੜਾ ਘਰ ਵਿਚ ਹਕੂਮਤ ਕਰਦਾ ਹੈ
  ਪੈਪਸੀ- ਤਾਂ ਮੈਂ ਵੀ ਵੱਡਾ ਹੋ ਕੇ ਮੰਮੀ ਵਾਂਗ ਮਰਦ ਬਣਾਂਗਾ
 •  ਪ੍ਰਿਥਵੀ ਸਿੰਘ ਨੇ ਢਾਬਾ ਖੋਲ੍ਹ ਲਿਆ
  ਗਾਹਕ (ਸ਼ਿਕਾਇਤ ਕਰਦੇ ਹੋਏ)- ਇਹ ਕਿਹੋ-ਜਿਹੀ ਚਾਹ ਦਿੱਤੀ ਹੈ, ਇਸ ਕੱਪ ‘ਚ ਡੁੱਬ ਕੇ ਮੱਖੀ ਮਰੀ ਪਈ ਹੈ
  ਪ੍ਰਿਥਵੀ – ਓ… ਹੋ… ਮੈਂ ‘ਕੱਲੀ ਜਾਨ ਕੀ-ਕੀ ਕਰਾਂ? ਢਾਬਾ ਚਲਾਵਾਂ ਜਾਂ ਇਨ੍ਹਾਂ ਨੂੰ ਤੈਰਨਾ ਸਿਖਾਵਾਂ?
 •  ਪਤੀ- ਅਖਬਾਰ ਵਿਚ ਲਿਖਿਆ ਹੈ ਕਿ ਅੱਜ ਤੋਂ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਦੁਪਹੀਆ ਵਾਹਨ ਚਾਲਕ ਦੇ ਲਈ ਹੈਲਮੇਟ ਪਹਿਨਣਾ ਜ਼ਰੂਰੀ ਹੈ
  ਇਹ ਖਬਰ ਸੁਣਦਿਆਂ ਹੀ ਪਤਨੀ ਨੇ ਅਲਮਾਰੀ ਖੋਲ੍ਹੀ ਤੇ ਇੱਕ ਹੈਲਮੇਟ ਵੇਖ ਕੇ ਬੋਲੀ- ਹੇ ਰੱਬਾ! ਹੁਣ ਇੰਨੇ ਸਾਰੇ ਮੈਚਿੰਗ ਹੈਲਮੇਟ ਖਰੀਦਣੇ ਪੈਣਗੇ?
 •  ਰੀਤਾ- ਸੁਣੋ ਜੀ, ਅੱਜ ਸਵੇਰੇ ਇੱਕ ਭਿਖਾਰੀ ਨੇ ਮੇਰੀ ਬੇਇੱਜ਼ਤੀ ਕਰ ਦਿੱਤੀ
  ਸੁਰੇਸ਼- ਉਹ ਕਿਵੇਂ?
  ਰੀਤਾ- ਕੱਲ੍ਹ ਮੈਂ ਉਸ ਨੂੰ ਖਾਣਾ ਖੁਆਇਆ ਸੀ ਅੱਜ ਉਹ ਮੈਨੂੰ  ਇੱਕ ਕਿਤਾਬ ਦੇ ਕੇ ਗਿਆ ਹੈ, ‘ਖਾਣਾ ਕਿਵੇਂ ਬਣਾਈਏ’
 •  ਚੂਹੀ ਦਰੱਖਤ ‘ਤੇ ਚੜ੍ਹੀ ਤਾਂ ਬਾਂਦਰ ਨੇ ਪੁੱਛਿਆ- ਉੱਪਰ ਕਿਉਂ ਆਈ ਏਂ?
  ਚੂਹੀ- ਸੇਬ ਖਾਣ
  ਬਾਂਦਰ- ਪਰ ਇਹ ਤਾਂ ਅੰਬ ਦਾ ਦਰੱਖਤ ਹੈ
  ਚੂਹੀ- ਤੂੰ ਜ਼ਿਆਦਾ ਚੌਧਰੀ ਨਾ ਬਣ, ਸੇਬ ਨਾਲ ਲਿਆਈ ਹਾਂ
 •  ਪਤਨੀ- ਦੱਸੋ, ਉਹ ਕਿਹੜੀ ਚੀਜ਼ ਹੈ ਜੋ ਤੁਸੀਂ ਰੋਜ਼ ਵੇਖ ਸਕਦੇ ਹੋ ਪਰ ਤੋੜ ਨਹੀਂ ਸਕਦੇ
  ਪਤੀ- ਰਹਿਣ ਦੇ… ਖਾਹਮਖਾਹ ਪੰਗਾ ਹੋ ਜਾਵੇਗਾ
  ਪਤਨੀ (ਨਖ਼ਰੇ ਨਾਲ)- ਪਲੀਜ਼… ਦੱਸੋ ਨਾ
  ਪਤੀ- ਹੋਰ ਕੀ… ਤੇਰਾ ਮੂੰਹ
 •  ਰਾਕੇਸ਼- ਯਾਰ, ਔਰਤ ਕੀ ਹੈ?

ਜੰਟਾ- ਔਰਤ ਉਹ ਹੁੰਦੀ ਏ ਜੋ ਕਦੇ ਭੇਦਭਾਵ ਨਹੀਂ ਕਰਦੀ, ਸਾਹਮਣੇ ਪਤੀ ਹੋਵੇ ਜਾਂ ਬੈਂਗਣ ਬਣਾਉਂਦੀ ਉਹ ਭੜਥਾ ਹੀ ਹੈ
ਪਵਨ ਕੁਮਾਰ ਇੰਸਾਂ, ਬੁਢਲਾਡਾ
ਮੋ. 93561-91519

ਪ੍ਰਸਿੱਧ ਖਬਰਾਂ

To Top