ਬਿਜਨਸ

ਗਰੀਬ ਦੀ ਰਸੋਈ ‘ਚ ਫਿਰ ਦਾਲ ਦਾ ਤੜਕਾ ਲੱਗਣ ਦੀ ਉਮੀਦ

ਨਵੀਂ ਦਿੱਲੀ। ਮੌਜ਼ੂਦਾ ਵਰ੍ਹੇ ‘ਚ ਦਾਲਾਂ ਹੇਠ ਰਕਬਾ ਵਧਾਉਣ, ਦਾਲਾਂ ਦਾ ਭੰਡਾਰਨ  ਵਧਾਉਣ ਅਤੇ ਵਿਦੇਸ਼ਾਂ ‘ਚ ਦਾਲਾਂ ਦੀ ਖੇਤੀ ਕਰਾਉਣ ਦੇ ਯਤਨਾਂ ‘ਚ ਆਉਣ ਵਾਲੇ ਸਮੇਂ ‘ਚ ਗਰੀਬ ਦੀ ਰਸੋਈ ‘ਚ ਇੱਕ ਵਾਰ ਫਿਰ ‘ਦਾਲ ਦਾ ਤੜਕਾ’ ਲੱਗਣ ਦੀ ਉਮੀਦ ਹੈ।
ਸਰਕਾਰ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਸਿਰਫ਼ ‘ਦਾਲ-ਰੋਟੀ’ ਲਈ ਪੂਰਾ ਦਿਨ ਸਖ਼ਤ ਮਿਹਨ ਕਰਨ ਵਾਲੇ ਆਮ ਆਦਮੀ ਦੀ ਥਾਲੀ ‘ਚ ਇੱਕ ਵਾਰ ਫਿਰ ਦਾਲ ਦੀ ਕਟੋਰੀ ਆਉਣ ਦੀ ਸੰਭਾਵਨਾ ਦਿਖਾਈ ਦੇ ਰਹੀ ਹੈ। ਮੌਜ਼ੂਦਾ ਵਰ੍ਹੇ ‘ਚ ਹੁਣ ਤੱਕ 144.96 ਲੱਖ ਹੈਕਟੇਅਰ ‘ਚ ਦਾਲਾਂ ਦੀ ਬਿਜਾਈ ਕੀਤੀ ਗਈ ਹੈ ਜਦੋਂ ਕਿ ਇਸ ਤੋਂ ਪਿਛਲੇ ਵਰ੍ਹੇ ਦੀ ਇਸ ਮਿਆਦ ‘ਚ ਇਹ ਅੰਕੜਾ 112.43 ਲੱਖ ਹੈਕਟੇਅਰ ਰਿਹਾ ਸੀ।

 

ਪ੍ਰਸਿੱਧ ਖਬਰਾਂ

To Top