ਦਿੱਲੀ

ਇੱਕੋ ਸਮੇਂ ਤਿੰਨ ਤਲਾਕ ਦਾ ਵਿਰੋਧ ਕਰੇਗੀ ਸਰਕਾਰ

ਸੁਪਰੀਮ ਕੋਰਟ ‘ਚ ਬਿਹਤਰ ਢੰਗ ਨਾਲ ਕਰੇਗੀ ਮਾਮਲੇ ਦੀ ਪੈਰਵੀ
ਮੁੱਦੇ ਨੂੰ ਸਮਾਨ ਆਚਾਰ ਸੰਹਿਤਾ ਦੇ ਚਸ਼ਮੇ ਨਾਲ ਨਾ ਦੇਖਿਆ ਜਾਵੇ
ਨਵੀਂ ਦਿੱਲੀ, ਕੇਂਦਰ ਸਰਕਾਰ ਮਹਿਲਾ ਅਧਿਕਾਰੀਆਂ ਦੇ ਅਧਾਰ ‘ਤੇ ‘ਇੱਕੋ ਸਮੋਂ ਤਿੰਨ ਤਲਾਕ’ ਦੀ ਵਿਵਸਥਾ ਦਾ ਸੁਪਰੀਮ ਕੋਰਟ ‘ਚ ਵਿਰੋਧ ਕਰੇਗੀ ਤੇ ਇਸ ਗੱਲ ‘ਤੇ ਜ਼ੋਰ ਦੇਵੇਗੀ ਕਿ ਇਸ ਮੁੱਦੇ ਨੂੰ ਸਮਾਨ ਆਚਾਰ ਸੰਹਿਤਾ ਦੇ ਚਸ਼ਮੇ ਨਾਲ ਨਹੀਂ ਦੇਖਿਆ ਜਾਣਾ ਚਾਹੀਦਾ ਕਾਨੂੰਨ ਮੰਤਰਾਲਾ ਇਸ ਮੁੱਦੇ ‘ਤੇ ਇਸ ਮਹੀਨੇ ਦੇ ਆਖਰ ‘ਚ ਇਸ ਸਬੰਧੀ ਜਵਾਬ ਦਾਖਲ ਕਰੇਗਾ
ਇਸ ਮੁੱਦੇ ‘ਤੇ ਗ੍ਰਹਿ, ਵਿੱਤ ਤੇ ਮਹਿਲਾ ਤੇ ਬਾਲ ਵਿਕਾਸ ਮੰਤਰਾਲਿਆਂ ਸਮੇਤ ਅੰਤਰ-ਮੰਤਰਾਲਾ ਪੱਧਰ ‘ਤੇ ਵਿਚਾਰ ਕੀਤਾ ਜਾ ਰਿਹਾ ਹੈ ਸਰਕਾਰ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਅਸੀਂ ਇਸਨੂੰ ਸਮਾਨ ਅਚਾਰ ਸੰਹਿਤਾ ਦੇ ਚਸ਼ਮੇ ਨਾਲ ਨਹੀਂ ਦੇਖਣਾ ਚਾਹੁੰਦੇ ਸਾਨੂੰ ਔਰਤਾਂ ਦੇ ਅਧਿਕਾਰਾਂ ਸਬੰਧੀ ਗੱਲ ਕਰਨ ਦੀ ਲੋੜ ਹੈ ਕਿਸੇ ਮਹਿਲਾ ਦੇ ਅਧਿਕਾਰ ਸਹੀ ਹਨ ਤੇ ਸੰਵਿਧਾਨ ਦੇ ਅਨੁਸਾਰ ਉਸਦੇ ਪੁਰਸ਼ਾਂ ਦੇ ਬਰਾਬਰ ਦੇ ਅਧਿਕਾਰ ਹਾਸਲ ਹਨ ਉਨ੍ਹਾਂ ਕਿਹਾ ਕਿ ਅਦਾਲਤ ਦਾ ਹਰ ਫੈਸਲਾ ਸਾਨੂੰ ਹੌਲੀ-ਹੌਲੀ ਇਨ੍ਹਾਂ ਸਮਾਨ ਅਧਿਕਾਰਾਂ ਵੱਲ ਲਿਜਾ ਰਿਹਾ ਹੈ ਇੱਕੋ ਸਮੇਂ ਤਿੰਨ ਤਲਾਕ ਦੀ ਪਰੰਪਰਾ ਪਾਕਿ ਤੇ ਬੰਗਲਾਦੇਸ਼ ‘ਚ ਵੀ ਨਹੀਂ ਹੈ ਇਹ ਸਿਰਫ਼ ਸਾਡੇ ਇੱਥੇ ਹੈ ਗ੍ਰਹਿ ਮੰਤਰੀ ਰਾਜਨਾਥ ਸਿੰਘ, ਵਿੱਤ ਮੰਤਰੀ ਅਰੁਣ ਜੇਤਲੀ, ਰੱਖਿਆ ਮੰਤਰੀ ਮਨੋਹਰ ਪਾਰੀਕਰ ਤੇ ਮਹਿਲਾ ਤੇ ਬਾਲ ਵਿਕਾਸ ਮੰਤਰੀ ਮੇਨਕਾ ਗਾਂਧੀ ਨੇ ਪਿਛਲੇ ਹਫ਼ਤੇ ਇਸ ‘ਤੇ ਚਰਚਾ ਲਈ ਮੀਟਿੰਗ ਸੱਦੀ ਸੀ ਅਦਾਲਤ ਨੇ ਇਸ ਮਹੀਨੇ ਦੀ ਸ਼ੁਰੂਆਤ ‘ਚ ਤਿੰਨ ਤਲਾਕ ਦੇ ਮੁੱਦੇ ‘ਤੇ ਦਾਖਲ ਪਟੀਸ਼ਨਾਂ ‘ਤੇ ਜਵਾਬ ਦੇਣ ਲਈ ਕੇਂਦਰ ਸਰਕਾਰ ਨੂੰ ਚਾਰ ਹਫ਼ਤਿਆਂ ਦਾ ਸਮਾਂ ਦਿੱਤਾ ਸੀ ਇਨ੍ਹਾਂ ਪਟੀਸ਼ਨਾ ‘ਚ ਉੱਤਰਾਖੰਡ ਦੀ ਮਹਿਲਾ ਸਾਇਨਾ ਬਾਨੋ ਦੀ ਪਟੀਸ਼ਨ ਵੀ ਸ਼ਾਮਲ ਹੈ ਜਿਨ੍ਹਾਂ ਬਹੁਵਿਆਹ, ਇੱਕੋ ਸਮੇਂ ਤਿੰਨ ਤਲਾਕ ਅਤੇ ‘ਨਿਕਾਹ ਹਲਾਲਾ’ ਦੀ ਮੁਸਲਿਮ ਪਰੰਪਰਾਵਾਂ   ਗੈਰ ਸੰਵਿਧਾਨਿਕ ਕਰਾਰ ਦਿੰਦਿਆਂ ਚੁਣੌਤੀ ਦਿੱਤੀ ਹੈ

ਪ੍ਰਸਿੱਧ ਖਬਰਾਂ

To Top