ਪੰਜਾਬ

ਗੋਵਿੰਦ ਸਾਗਰ ਝੀਲ ‘ਚ ਨਹਾਉਣ ਗਏ ਦੋ ਨੌਜਵਾਨ ਡੁੱਬੇ

ਸੱਚ ਕਹੂੰ ਨਿਊਜ਼
ਊਨਾ/ਜਲੰਧਰ, ਆਪਣੇ ਸਾਥੀਆਂ ਨਾਲ ਦੋ ਨੌਜਵਾਨਾਂ ਨੂੰ  ਝੀਲ ‘ਚ ਰੇਸ ਲਾਉਣਾ  ਉਦੋਂ ਮਹਿੰਗਾ ਪਿਆ ਜਦੋਂ ਪਾਣੀ ਦੇ ਤੇਜ਼ ਵਹਾਅ ਕਾਰਨ ਦੋਵੇਂ ਨੌਜਵਾਨ ਪਾਣੀ ‘ਚ ਡੁੱਬ ਗਏ ਜਾਣਕਾਰੀ ਅਨੁਸਾਰ ਜਲੰਧਰ ਤੋਂ ਊਨਾ ਵਿਖੇ ਘੁੰਮਣ ਲਈ ਕੁੱਲ ਛੇ ਨੌਜਵਾਨ ਆਏ ਸਨ ਅੱਜ ਉਕਤ ਨੌਜਵਾਨ ਪਾਣੀ ‘ਚ ਰੇਸ ਲਗਾਉਣ ਲਈ ਝੀਲ ‘ਚ ਉਤਰੇ ਪਰ ਪਾਣੀ ਦੇ ਤੇਜ਼ ਵਹਾਅ ਵਿਚ ਦੋ ਨੌਜਵਾਨ ਵਹਿ ਗਏ, ਜਿਹਨਾਂ ਦੀ ਪਹਿਚਾਣ ਪਰਮਜੀਤ (23) ਅਤੇ ਸੁਖਦੇਵ (24) ਵਜੋਂ ਹੋਈ ਹੈ ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ ਪਰ ਅਜੇ ਤਕ ਉਨ੍ਹਾਂ ਦਾ ਕੋਈ ਥਹੁ ਪਤਾ ਨਹੀਂ ਲੱਗ ਸਕਿਆ ਹੈ
ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪ੍ਰਸ਼ਾਸਨ ਮੌਕੇ ‘ਤੇ ਪਹੁੰਚ ਗਿਆ ਹੈ ਅਤੇ ਲਾਪਤਾ ਨੌਜਵਾਨਾਂ ਦੀ ਭਾਲ ਕੀਤੀ ਜਾ ਰਹੀ ਹੈ ਗੋਤਾਖੋਰਾਂ ਵੱਲੋਂ ਵੀ ਨੌਜਵਾਨਾਂ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਜਾਰੀ ਹਨ ਦੱਸਿਆ ਜਾ ਰਿਹਾ ਹੈ ਜਲੰਧਰੋਂ ਆਏ ਇਨ੍ਹਾਂ ਨੌਜਵਾਨਾਂ ਨੇ ਸ਼ਨੀਵਾਰ ਪਹਿਲਾਂ ਪੀਰ ਨਿਗਾਹੇ ਮੱਥਾ ਟੇਕਿਆ ਅਤੇ ਐਤਵਾਰ ਸਵੇਰੇ ਇਹ ਘੁੰਮਣ ਲਈ ਗੋਵਿੰਦਸਾਗਰ ਝੀਲ ਵੱਲ ਚਲੇ ਗਏ, ਜਿੱਥੇ ਇਹ ਹਾਦਸਾ ਵਾਪਰਿਆ

ਪ੍ਰਸਿੱਧ ਖਬਰਾਂ

To Top