Breaking News

DCW ਭਰਤੀ ਘਪਲਾ : ਦਿੱਲੀ ਮਹਿਲਾ ਕਮਿਸ਼ਨਰ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਖਿਲਾਫ਼ ਮੁਕੱਦਮਾ

ਨਵੀਂ ਦਿੱਲੀ। ਆਮ ਆਦਮੀ ਪਾਰਟੀ ਦੀਆਂ ਮੁਸ਼ਕਲਾਂ ਘਟਣ ਦਾ ਨਾਂਅ ਨਹੀਂ ਲੈ ਰਹੀਆਂ। ਸਾਬਕਾ ਮੰਤਰੀ ਸੰਦੀਪ ਦੇ ਸੀਡੀ ਮਾਮਲੇ ‘ਚ ਫਸਣ ਤੋਂ ਬਾਅਦ ਹੁਣ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਦੇ ਖਿਲਾਫ਼ ਐੱਫਆਈਆਰ ਦਰਜ ਹੋਈ ਹੈ। ਅੱਜ ਦਿੱਲੀ ਦੇ ਐਂਟੀ ਕਰੱਪਸ਼ਨ ਬਿਓਰੋ ਨੇ ਮਹਿਲਾ ਕਮਿਸ਼ਨ ‘ਚ ਹੋਈਆਂ ਭਰਤੀਆਂ ‘ਚ ਗੜਬੜੀ ਦੇ ਦੋਸ਼ ‘ਚ ਮਾਲੀਵਾਲ ਖਿਲਾਫ਼ ਕੇਸ ਦਰਜ ਕੀਤਾ ਹੈ। ਇਸ ਤੋਂ ਪਹਿਲਾਂ ਮਾਲੀਵਾਲ ਨੇ ਸੋਮਵਾਰ ਨੂੰ ਏਸੀਬੀ ਨੇ 2 ਘੰਟਿਆਂ ਤੋਂ ਵੱਧ ਪੁੱਛਗਿੱਛ ਕੀਤੀਸੀ। ਕਮਿਸ਼ਨ ‘ਚ ਕਥਿਤ ਗੈਰ ਕਾਨੂੰਨੀ ਭਰਤੀਆਂ ਦੀ ਇੱਕ ਸ਼ਿਕਾਇਤ ਦੇ ਸਿਲਸਿਲੇ ‘ਚ ਡੀਸੀਡਬਲਯੂ ਦੀ ਮੁਖੀ ਤੋਂ ਪੁੱਛਗਿੱਛ ਕੀਤੀ ਗਈ ਸੀ।

ਪ੍ਰਸਿੱਧ ਖਬਰਾਂ

To Top