ਬਿਜਨਸ

ਭਾਰਤ ਤੇ ਸਾਮੋਆ ਦਰਮਿਆਨ ਟੈਕਸ ਸੰਧੀ ਨੂੰ ਮਨਜ਼ੂਰੀ

ਨਵੀਂ ਦਿੱਲੀ। ਸਰਕਾਰ ਨੇ ਟੈਕਸ ਚੋਰੀ ਦੇ ਹੋਰ ਮਾਮਲਿਆਂ ‘ਤੇ ਰੋਕ ਲਾਉਣ ਦੇ ਮੱਦੇਨਜ਼ਰ ਟੈਕਸਾਂ ਨਾਲ ਜੁੜੀਆਂ ਸੂਚਨਾਵਾਂ ਸਾਂਝੀਆਂ ਕਰਨ ਲਈ ਭਾਰਤ ਅਤੇ ਸਾਮੋਆ ਦਰਮਿਆਨ ਟੈਕਸ ਸੰਧੀ ਨੂੰ ਅੱਜ ਮਨਜ਼ੂਰੀ ਦੇ ਦਿੱਤੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ‘ਚ ਇੱਥੇ ਹੋਈ ਮੰਤਰੀ ਮੰਡਲ ਦੀ ਬੈਠਕ ‘ਚ ਇਹ ਫ਼ੈਸਲਾ ਲਿਆ ਗਿਆ। ਸੰਧੀ ਦੀਆਂ ਵਿਵਸਥਾਵਾਂ ਤਹਿਤ ਭਾਰਤ ਤੇ ਸਾਮੋਆ ਦੋਵੇਂ ਇੱਕ-ਦੂਜੇ ਦੇ ਇੱਥੇ ਟੈਕਸਾਂ ਨਾਲ ਜੁੜੀਆਂ ਅਜਿਹੀਆਂ ਸੂਚਨਾਵਾਂ ਨੂੰ ਸਾਂਝੀਆਂ ਕਰਨਗੇ ਜਿਨ੍ਹਾਂ ਦਾ ਅਨੁਪਾਲਣ ਘਰੇਲੂ ਕਾਨੂੰਨਾਂ ਤਹਿਤ ਜ਼ਰੂਰੀ ਹੈ।

ਪ੍ਰਸਿੱਧ ਖਬਰਾਂ

To Top