[horizontal_news id="1" scroll_speed="0.10" category="breaking-news"]
Breaking News

15 ਦਿਨਾਂ ‘ਚ ‘ਜੱਟੂ ਇੰਜੀਨੀਅਰ’ ਦੀ ਸ਼ੂਟਿੰਗ ਮੁਕੰਮਲ

ਭੁਪਿੰਦਰ ਇੰਸਾਂ ਸਰਸਾ,
ਬਾਪ-ਬੇਟੀ ਦੀ ਜੋੜੀ ਦੇ ਨਿਰਦੇਸ਼ਨ ‘ਚ ਬਣ ਰਹੀ ਕਾਮੇਡੀ ਫਿਲਮ  ‘ਜੱਟੂ ਇੰਜੀਨੀਅਰ’ ਦੀ ਸ਼ੂਟਿੰਗ ਸਿਰਫ਼ 15 ਦਿਨਾਂ ‘ਚ ਪੂਰੀ ਹੋ ਗਈ ਹੈ ਫਿਲਮ ਦੀ ਸ਼ੂਟਿੰਗ ਪੂਰੀ ਹੋਣ ਸਬੰਧੀ ਪੂਜਨੀਕ ਗੁਰੂ ਜੀ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ
7 ਮਾਰਚ ਨੂੰ ਸ਼ੁਰੂ ਹੋਈ ਇਸ ਫਿਲਮ ਦੀ ਸ਼ੂਟਿੰਗ, ਜਿਸ ਤੇਜ਼ੀ ਨਾਲ ਪੂਰੀ ਹੋਈ ਹੈ ਉਸ ਤੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਕੰਮ ਕਰਨ ਦੀ ਰਫ਼ਤਾਰ ਦਾ  ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ ਪੂਜਨੀਕ ਗੁਰੂ ਜੀ ਅਨੁਸਾਰ ‘ਜੱਟੂ ਇੰਜੀਨੀਅਰ’ ਇੱਕ  ਸਾਫ-ਸੁਥਰੀ ਕਾਮੇਡੀ ਫਿਲਮ ਹੈ ਤੇ ਇਸ ਸੀਜਨ ‘ਚ ਸਿਹਤਮੰਦ ਕਮੇਡੀ ਦੀ ਮਹਿਕ ਖਿਲਾਰੇਗੀ ਜੋ ਕਿ ਇਕਦਮ ਸਹੀ ਖੁਰਾਕ ਹੈ
ਜ਼ਿਕਰਯੋਗ ਹੈ ਕਿ ਫਿਲਮ ‘ਜੱਟੂ ਇੰਜੀਨੀਅਰ’ ਦੀ ਕਹਾਣੀ ਇੱਕ ਅਜਿਹੇ ਪਿੰਡ ‘ਤੇ ਅਧਾਰਿਤ ਹੈ, ਜੋ ਕਿ ਕਾਫ਼ੀ ਪੱਛੜਿਆ ਹੈ ਇਸ ਪਿੰਡ ਦੇ ਵਾਸੀ ਆਲਸੀ ਹੋਣ ਦੇ ਨਾਲ-ਨਾਲ ਨਸ਼ੇੜੀ ਵੀ ਹਨ ਫਿਲਮ ‘ਚ ਮੁੱਖ ਹੀਰੋ ਦੀ ਭੂਮਿਕਾ ‘ਚ ਡਾ. ਐੱਮਐੱਸਜੀ ਹਨ ਜੋ ਇੱਕ ਜੱਟੂ ਇੰਜੀਨੀਅਰ ਤੇ ਇੱਕ ਰਾਜਪੂਤ ਅਧਿਆਪਕ ਦੀ ਭੂਮਿਕਾ ‘ਚ ਨਜ਼ਰ ਆਉਣਗੇ ਫਿਲਮ ‘ਚ ਦਿਖਾਇਆ ਜਾਵੇਗਾ ਕਿ ਉਹ ਕਿਸ ਤਰ੍ਹਾਂ ਇਸ ਪਿੰਡ ਦੇ
ਕੂਲ ‘ਚ ਆ ਕੇ ਪੇਂਡੂਆਂ ਨੂੰ ਸੁਧਾਰਦੇ ਹਨ  ਫਿਲਮ ‘ਚ ਪਿੰਡ ਵਾਸੀਆਂ ਦੀਆਂ ਆਦਤਾਂ ਨੂੰ ਦੇਖ ਦਰਸ਼ਕ ਲੋਟ-ਪੋਟ ਹੋਏ ਬਿਨਾ ਨਹੀਂ ਰਹਿ ਸਕਣਗੇ ਇਸ ਫਿਲਮ ‘ਚ ਪੂਜਨੀਕ ਗੁਰੂ ਜੀ ਨਾਲ ਆਦਰਯੋਗ ਸਾਹਿਬਜ਼ਾਦੀ ਹਨੀਪ੍ਰੀਤ ਜੀ ਇੰਸਾਂ ਨੇ ਨਿਰਦੇਸ਼ਨ ਦੀ ਭੂਮਿਕਾ ਨਿਭਾਈ ਹੈ ਬਾਪ-ਬੇਟੀ ਦੀ ਜੋੜੀ ਦੁਆਰਾ ਨਿਰਦੇਸ਼ਿਤ ਇਹ ਫਿਲਮ ਜਲਦ ਹੀ ਦਰਸ਼ਕਾਂ ਦੇ ਰੂਬਰੂ ਹੋਵੇਗੀ ਤੇ ਅੱਜ ਦੇ ਡਬਲ ਮੀਨਿੰਗ ਕਮੇਡੀ ਦੇ ਚੱਲ ਰਹੇ ਪ੍ਰਚਲਨ ‘ਚ ਸਾਬਤ ਕਰੇਗੀ ਕਿ ਸਾਫ-ਸੁਥਰੀ ਕਮੇਡੀ ਨਾਲ ਹਸਾਇਆ ਜਾ ਸਕਦਾ ਹੈ
ਪੰਜਵੀਂ ਫਿਲਮ ਹੈ ‘ਜੱਟੂ ਇੰਜੀਨੀਅਰ
ਪੂਜਨੀਕ ਗੁਰੂ ਜੀ ਦੇ ਨਿਰਦੇਸ਼ਨ ਅਤੇ ਅਦਾਕਾਰੀ ਨਾਲ ਸਿੰਗਾਰੀ ਫਿਲਮ ‘ਜੱਟੂ ਇੰਜੀਨੀਅਰ’ ਐੱਮਐੱਸਜੀ ਸੀਰੀਜ਼ ਦੀਆਂ ਚਾਰ ਫਿਲਮਾਂ ਤੋਂ ਬਾਅਦ ਪੰਜਵੀਂ ਫਿਲਮ ਹੈ ਇਸ ਤੋਂ ਪਹਿਲਾਂ ਪੂਜਨੀਕ ਗੁਰੂ ਜੀ ਐੱਮਐੈੱਸਜੀ ਦਾ ਮੈਸੰਜਰ, ਐੱਮਐੱਸਜੀ ਦਾ ਮੈਸੰਜਰ-2, ਐੱਮਐੱਸਜੀ ਲਾਇਨ ਹਾਰਟ ਅਤੇ ਐੱਮਅੱਸਜੀ ਲਾਇਨ ਹਾਰਟ-2 ‘ਹਿੰਦ ਕਾ ਨਾਪਾਕ ਕੋ ਜਵਾਬ’ ਫਿਲਮਾਂ ਸਿਨੇ ਜਗਤ ‘ਚ ਧਮਾਲ ਪਾ ਚੁੱਕੀਆਂ ਹਨ ਇਹਨਾਂ ਫਿਲਮਾਂ ‘ਚ ਪੂਜਨੀਕ ਗੁਰੂ ਜੀ ਜਿੱਥੇ ਅਦਾਕਾਰੀ ਤੇ ਨਿਰਦੇਸ਼ਨ ਦੀ ਜਿੰਮੇਵਾਰੀ ਸੰਭਾਲਦੇ ਹਨ ਉੱਥੇ ਹੀ ਇਹਨਾਂ ਫਿਲਮਾਂ ਦੇ ਨਿਰਮਾਣ ‘ਚ 40 ਤੋਂ ਜ਼ਿਆਦਾ ਭੂਮਿਕਾਵਾਂ ਨਿਭਾਉਂਦੇ ਆ ਰਹੇ ਹਨ

ਪ੍ਰਸਿੱਧ ਖਬਰਾਂ

To Top