ਖੇਤੀਬਾੜੀ

ਕਣਕ ਦੀ ਫਸਲ ਤੋਂ ਵਧੇਰੇ ਪੈਦਾਵਾਰ ਲੈਣ ਲਈ  ਜ਼ਰੂਰੀ ਨੁਕਤੇ

ਪੰਜਾਬ ਵਿੱਚ ਚਾਲੂ ਹਾੜ੍ਹੀ ਸੀਜ਼ਨ ਦੌਰਾਨ ਤਕਰੀਬਨ 36 ਲੱਖ ਹੈਕਟੇਅਰ ਰਕਬੇ ਵਿੱਚ ਕਣਕ ਦੀ ਬਿਜਾਈ ਕੀਤੀ ਜਾਵੇਗੀ ਜਿਸ ਤੋਂ 180 ਲੱਖ ਟਨ ਪੈਦਾਵਾਰ ਹੋਣ ਦੀ ਸੰਭਾਵਨਾ ਹੈ ਆਲਮੀ ਤਪਸ਼ ਵਧਣ ਕਾਰਨ ਮੌਸਮ ਵਿੱਚ ਵੱਡੇ ਪੱਧਰ ‘ਤੇ ਤਬਦੀਲੀਆਂ ਆ ਰਹੀਆਂ ਹਨ ਜਿਸ ਕਾਰਨ ਪਿਛਲੇ ਕੁਝ ਸਾਲਾਂ ਤੋਂ ਪੰਜਾਬ ਵਿੱਚ ਕਿਸਾਨਾਂ ਵੱਲੋਂ ਉਗਾਈਆਂ ਜਾਂਦੀਆਂ ਫਸਲਾਂ ਦੀ ਪੈਦਾਵਾਰ ‘ਤੇ ਬੁਰਾ ਪ੍ਰਭਾਵ ਪੈ ਰਿਹਾ ਹੈ,ਜੋ ਭਵਿੱਖ ‘ਚ ਕਣਕ ਦੀ ਪੈਦਾਵਾਰ ਨੂੰ ਪ੍ਰਭਾਵਤ ਕਰਨ ਦਾ ਕਾਰਨ ਬਣ ਸਕਦੀਆਂ ਹਨ ਕਣਕ ਦੀ ਬਿਜਾਈ ਸਮੇਂ ਦਿਨ ਦਾ ਤਾਪਮਾਨ, ਮਿੱਟੀ ‘ਚ ਨਮੀ ਦੀ ਮਾਤਰਾ ਅਤੇ ਧੁੱਪ ਦੀ ਉਪਲੱਬਧਤਾ, ਕਣਕ ਦੇ ਮੁੱਢਲੇ ਵਾਧੇ ਅਤੇ ਪੈਦਾਵਾਰ ਨੂੰ ਪ੍ਰਭਾਵਿਤ ਕਰਦੇ ਹਨ ਪਰ ਇਨ੍ਹਾਂ ਵਿੱਚੋਂ ਦਿਨ ਦਾ ਤਾਪਮਾਨ ਸਭ ਤੋਂ ਜ਼ਿਆਦਾ ਪ੍ਰਭਾਵਿਤ ਕਰਦਾ ਹੈ ਜੇਕਰ ਬਿਜਾਈ ਸਮੇਂ ਤਾਪਮਾਨ ਢੁੱਕਵੇਂ ਤਾਪਮਾਨ ਤੋਂ ਵੱਧ ਹੋਵੇ ਤਾਂ ਕਣਕ ਦੇ ਬੀਜ ਦੀ ਉੱਗਣ ਸ਼ਕਤੀ ਪ੍ਰਭਾਵਿਤ ਹੋ ਸਕਦੀ ਹੈ, ਉੱਗੀ ਹੋਈ ਕਣਕ ਦਾ ਜਲਦੀ ਵਾਧਾ ਹੋਣ ਕਾਰਨ ਪੈਦਾਵਾਰ ਘਟਣ ਦੀਆਂ ਸੰਭਾਵਨਾਵਾਂ ਵਧ ਜਾਂਦੀਆਂ ਹਨ ਅਗੇਤੀ ਕਣਕ ਦੀ ਫਸਲ ਉੱਪਰ ਪੀਲੀ ਕੁੰਗੀ ਦਾ ਹਮਲਾ ਵੀ ਜ਼ਿਆਦਾ ਹੁੰਦਾ ਹੈ ਕਣਕ ਦੀ ਕਾਸ਼ਤ ਲਈ ਕਲਰਾਠੀਆਂ ਅਤੇ ਸੇਮ ਵਾਲੀਆਂ ਜ਼ਮੀਨਾਂ ਤੋਂ ਇਲਾਵਾ ਹਰ ਤਰ੍ਹਾਂ ਦੀ ਜ਼ਮੀਨ ਢੁੱਕਵੀਂ ਹੁੰਦੀ ਹੈ ਸੋ ਕਣਕ ਦੀ ਫਸਲ ਤੋਂ ਵਧੇਰੇ ਪੈਦਾਵਾਰ ਲੈਣ ਲਈ ਜੇਕਰ ਕੁਝ ਨੁਕਤਿਆਂ ਦਾ ਖਿਆਲ ਰੱਖ ਲਿਆ ਜਾਵੇ ਤਾਂ ਵਧੇਰੇ ਪੈਦਾਵਾਰ ਲੈ ਕੇ ਖੇਤੀ ਆਮਦਨ ਵਿੱਚ ਵਾਧਾ ਕੀਤਾ ਜਾ ਸਕਦਾ
ਕਣਕ  ਦਾ ਬੂਟਾ ਤਾਂ ਹੀ ਪੂਰਾ ਝਾੜ ਮਾਰ ਸਕਦਾ ਹੈ ਜੇਕਰ ਬੂਟੇ ਦੀਆਂ ਸ਼ਾਖਾਂ ਨਿੱਕਲਣ ਸਮੇਂ ਕੋਰਾ ਪਵੇ ਜਾਂ ਘੱਟ ਤਾਪਮਾਨ ਰਹੇ ਕਣਕ ਦੀਆਂ ਪੀ ਬੀ ਡਬਲਿਯੂ 550 ਕਿਸਮ ਤੋਂ ਇਲਾਵਾ ਪੀ ਬੀ ਡਬਲਿਯੂ 725,ਪੀ ਬੀ ਡਬਲਿਯੂ 677,ਐਚ ਡੀ 3086,ਡਬਲਿਯੂ ਐਚ 1105, ਐਚ ਡੀ 2967,ਪੀ ਬੀ ਡਬਲਿਯੂ 621,ਡੀ ਬੀ ਡਬਲਿਯੂ 17,ਪੀ ਬੀ ਡਬਲਿਯੂ 502 ਅਤੇ ਟੀ ਐਲ 2908 ਕਿਸਮਾਂ ਦੀ ਬਿਜਾਈ ਪਹਿਲੀ ਨਵੰਬਰ ਤੋਂ ਬਾਅਦ ਹੀ ਸ਼ੁਰੂ ਕਰਨੀ ਚਾਹੀਦੀ ਹੈ ਪੀ ਬੀ ਡਬਲਿਯੂ 550 ਕਿਸਮ ਦੀ ਬਿਜਾਈ ਨਵੰਬਰ ਦੇ ਦੂਜੇ ਹਫਤੇ ਤੋਂ ਨਵੰਬਰ ਦੇ ਪਹਿਲੇ ਹਫਤੇ ਤੱਕ ਕੀਤੀ ਜਾ ਸਕਦੀ ਹੈ ਕਣਕ ਦੀਆਂ ਪਿਛੇਤੀਆਂ ਕਿਸਮਾਂ ਜਿਵੇਂ ਪੀ ਬੀ ਡਬਲਿਯੂ 658 ਅਤੇ ਪੀ ਬੀ ਡਬਲਿਯੂ 590 ਦੀ ਬਿਜਾਈ ਨਵੰਬਰ ਦੇ ਚੌਥੇ ਹਫਤੇ ਤੋਂ ਬਾਅਦ ਕੀਤੀ ਜਾ ਸਕਦੀ ਹੈ
ਝੋਨੇ ਦੀ ਵਾਢੀ ਤੋਂ ਬਾਅਦ ਪਰਾਲੀ ਨੂੰ ਪੈਡੀ ਸਟਰਾਅ-ਚੌਪਰ-ਕਮ-ਸਪਰੈਡਰ ਨਾਲ ਛੋਟੇ-ਛੋਟੇ ਟੁਕੜਿਆਂ ਵਿੱਚ ਕੱਟ ਕੇ ਤਵੀਆਂ ਨਾਲ ਖੇਤ ਵਿੱਚ ਵਾਹ ਕੇ ਅਤੇ ਸਿਫਾਰਸ਼ ਕੀਤੇ ਅਨੁਸਾਰ ਯੂਰੀਆ ਪਾ ਕੇ ਮਿਲਾਇਆ ਜਾ ਸਕਦਾ ਹੈ ਅਤੇ ਪਾਣੀ ਲਾ ਦੇਣਾ ਚਾਹੀਦਾ ਹੈ  ਵੱਤਰ ਆਉਣ ‘ਤੇ ਕਣਕ ਦੀ ਬਿਜਾਈ ਜ਼ੀਰੋ ਟਿਲੇਜ਼ ਡਰਿੱਲ ਨਾਲ ਕਰਨ ਨਾਲ ਡੀਜ਼ਲ ਦਾ ਖਰਚਾ ਘਟਾਉਣ ਦੇ ਨਾਲ-ਨਾਲ ਪਾਣੀ ਦੀ ਬੱਚਤ ਵੀ ਕੀਤੀ ਜਾ ਸਕਦੀ ਹੈ ਕਣਕ ਦੀ ਬਿਜਾਈ ਹੈਪੀ ਸੀਡਰ ਨਾਲ ਕਰਕੇ ਵੀ ਖਰਚਾ ਘਟਾਇਆ ਜਾ ਸਕਦਾ ਹੈ ਬੀਜ ਨੂੰ ਸਿਫਾਰਸ਼ਾਂ ਅਨੁਸਾਰ ਸੋਧ ਕੇ 3.5 ਤੋਂ 5 ਸੈ.ਮੀ. ਡੂੰਘਾ ਬੀਜਣਾ ਚਾਹੀਦਾ ਹੈ ਪੀਸੀਡਰ ਨਾਲ ਬੀਜੀ ਕਣਕ ਦੀ ਫਸਲ ਨੂੰ ਤਣੇ ਦੀ ਸੁੰਡੀ ਅਤੇ ਚੂਹੇ ਕੁਝ ਜ਼ਿਆਦਾ ਨੁਕਸਾਨ ਕਰਦੇ ਹਨ ਇਸ ਲਈ ਤਣੇ ਦੀ ਸੁੰਡੀ ਅਤੇ ਚੂਹਿਆਂ ਦੀ ਰੋਕਥਾਮ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ
ਕਣਕ ਦੀ ਬਿਜਾਈ ਲਈ ਬੀਜ ਦੀ ਚੋਣ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ ਅਤੇ ਸਾਫ ਸੁਥਰਾ,ਸਿਹਤਮੰਦ ਅਤੇ ਬਿਮਾਰੀ ਰਹਿਤ ਬੀਜ ਹੀ ਬੀਜਣਾ ਚਾਹੀਦਾ ਹੈ ਪੀ ਬੀ ਡਬਲਿਯੂ 550 ਨੂੰ ਛੱਡ ਕੇ ਬਾਕੀ ਸਾਰੀਆਂ ਕਿਸਮਾਂ ਦਾ ਬੀਜ 40 ਕਿਲੋ ਪ੍ਰਤੀ ਏਕੜ ਵਰਤਣਾ ਚਾਹੀਦਾ ਹੈ  ਜਦ ਕਿ ਪੀ ਬੀ ਡਬਲਿਯੂ 550 ਦਾ ਬੀਜ ਪ੍ਰਤੀ ਏਕੜ 45 ਕਿਲੋ ਸਿਫਾਰਸ ਕੀਤਾ ਗਿਆ ਹੈਝੂਠੀ ਕਾਂਗਿਆਰੀ,ਪੱਤਿਆਂ ਦੀ ਕਾਂਗਿਆਰੀ,ਦਾਣੇ ਦੇ ਛਿਲਕੇ ਦੀ ਕਾਲੀ ਨੋਕ ਅਤੇ ਸਿਉਂਕ ਆਦਿ ਕੁਝ ਅਜਿਹੀਆਂ ਸਮੱਸਿਆਵਾਂ ਹਨ, ਜਿਨ੍ਹਾਂ ਦੀ ਰੋਕਥਾਮ ਕੇਵਲ ਫਸਲ ਦੀ ਬਿਜਾਈ ਤੋਂ ਪਹਿਲਾਂ ਬੀਜ ਨੂੰ ਉੱਲੀਨਾਸ਼ਕ ਅਤੇ ਕੀਟਨਾਸ਼ਕ ਦਵਾਈਆਂ ਨਾਲ ਸੋਧ ਕੇ ਹੀ ਕੀਤੀ ਜਾ ਸਕਦੀ ਹੈ ਜੇਕਰ ਖੇਤਾਂ ਵਿੱਚ ਸਿਉਂਕ ਦੀ ਸਮੱਸਿਆਂ ਹੈ ਤਾਂ ਸਭ ਤੋਂ ਪਹਿਲਾਂ 160 ਮਿਲੀਲੀਟਰ ਕਲੋਰੋਪਾਈਰੀਫਾਸ 20 ਈ.ਸੀ. ਜਾਂ 240 ਮਿਲੀਲੀਟਰ ਫਿਪਰੋਨਿਲ 5% ਐਸ ਸੀ ਨੂੰ ਇੱਕ ਲੀਟਰ ਪਾਣੀ ਵਿੱਚ ਘੋਲ ਕੇ 40 ਕਿਲੋ ਬੀਜ ਨੂੰ ਪੱਕੇ ਫਰਸ਼ ,ਤਰਪਾਲ ਜਾਂ ਪਲਾਸਟਿਕ ਦੀ ਸ਼ੀਟ ‘ਤੇ ਪਤਲੀ ਤਹਿ ਵਿਛਾ ਕੇ ਛਿੜਕਾ  ਕਰਕੇ ਸੁਕਾ ਲਉ ਸੁਕਾਉਣ ਤੋਂ ਬਾਅਦ ਕਣਕ ਦੀਆਂ ਸਾਰੀਆਂ ਦੇ ਬੀਜ ( ਪੀ ਡੀ ਡਬਲਿਯੂ 291,ਪੀ ਡੀ ਡਬਲਿਯੂ 274, ਪੀ ਡੀ ਡਬਲਿਯੂ 233,ਟੀ ਐਲ 1210 ਅਤੇ ਟੀ ਐਲ 2908 ਨੂੰ ਛੱਡ ਕੇ) ਨੂੰ ਵੀਟਾਵੈਕਸ ਪਾਵਰ 120 ਗ੍ਰਾਮ ਜਾਂ 13 ਮਿ.ਲਿ. ਪ੍ਰਤੀ 40 ਕਿਲੋ ਬੀਜ ਦੇ ਹਿਸਾਬ ਨਾਲ ਸੋਧ ਲਵੋ, 13 ਮਿ.ਲੀ. ਰੈਕਸਿਲ ਨੂੰ 30 ਮਿ.ਲਿ. ਪਾਣੀ ਘੋਲ ਕੇ ਦਾਣਿਆਂ ਨੂੰ ਚੰਗੀ ਤਰ੍ਹਾਂ ਲਾ ਦੇਣੀ ਚਾਹੀਦੀ ਹੈਇਹ ਵੀ ਦੇਖਣ ਨੂੰ ਆਇਆ ਹੈ ਕਿ ਕਿਸਾਨ ਭਰਾ ਬੀਜ ਨੂੰ ਤਰਪਾਲ ਉੱਤੇ ਜਾਂ ਬੀਜ ਡਰਿੱਲ ਵਿੱਚ ਪਾ ਕੇ ਦਵਾਈ ਹੱਥ ਨਾਲ ਹੀ ਬੀਜ ਨੂੰ ਲਾ ਦਿੰਦੇ ਹਨ ,ਇਸ ਤਰ੍ਹਾਂ ਦਵਾਈ ਹਰੇਕ ਦਾਣੇ ਨੂੰ ਲੱਗਦੀ ਜਿਸ ਕਰਕੇ ਬਿਮਾਰੀ ਲੱਗਣ ਦੀ ਸੰਭਾਵਨਾ ਬਣੀ ਰਹਿੰਦੀ ਹੈ
ਵਧੇਰੇ ਪੈਦਾਵਾਰ ਲੈਣ ਲਈ ਕਣਕ ਦੀ ਬਿਜਾਈ ਸਮੇਂ ਲਾਈਨ ਤੋਂ ਲਾਈਨ ਦਾ ਫਾਸਲਾ 20-22 ਸੈ.ਮੀ. ਰੱਖਣਾ ਚਾਹੀਦਾ ਹੈ, ਜੇਕਰ ਲਾਈਨ ਤੋਂ ਲਾਈਨ ਵਿੱਚ ਫਾਸਲਾ 15 ਸੈ.ਮੀ. ਰੱਖ ਲਿਆ ਜਾਵੇ ਤਾਂ ਵਧੇਰੇ ਪੈਦਾਵਾਰ ਲੈਣ ਦੇ ਨਾਲ-ਨਾਲ ਨਦੀਨਾਂ ‘ਤੇ ਵੀ ਅਸਰਦਾਰ ਢੰਗ ਨਾਲ ਕਾਬੂ ਪਾਇਆ ਜਾ ਸਕਦਾ ਹੈ ਬਿਜਾਈ ਲਈ ਦੋ ਤਰਫਾ ਤਰੀਕਾ ਅਪਣਾ ਕੇ ਵੀ ਵਧੇਰੇ ਪੈਦਾਵਾਰ ਲਈ ਜਾ ਸਕਦੀ ਹੈ  ਅੱਧਾ ਬੀਜ ਅਤੇ ਅੱਧੀ ਖਾਦ ਇੱਕ ਪਾਸੇ ਨੂੰ ਅਤੇ ਬਾਕੀ ਅੱਧੀ ਖਾਦ ਅਤੇ ਬੀਜ ਨੂੰ ਦੂਜੀ ਤਰਫ ਡਰਿੱਲ ਨਾਲ ਕੇਰ ਦੇਣਾ ਚਾਹੀਦਾ ਹੈ  ਪਾਣੀ ਦੀ ਮਾਰ ਵਾਲੇ ਇਲਾਕਿਆਂ ਵਿੱਚ ਕਣਕ ਦੀ ਬਿਜਾਈ 67.5 ਸੈ.ਮੀ. ਚੌੜੇ ਬੈੱਡ ਉੱਪਰ 20 ਸੈ.ਮੀ. ਦੀ ਦੂਰੀ ਤੇ ਦੋ ਲਾਈਨਾਂ ਵਿੱਚ ਬੀਜੀ ਸਕਦੀ ਹੈ ਇਸ ਤਰ੍ਹਾਂ ਬਿਜਾਈ ਕਰਨ ਲਈ 30 ਕਿਲੋ ਪ੍ਰਤੀ ਏਕੜ ਬੀਜ ਵਰਤ ਕੇ 10 ਕਿਲੋ ਪ੍ਰਤੀ ਏਕੜ ਬਚਾਇਆ ਜਾ ਸਕਦਾ ਹੈ
ਕਣਕ ਦੀ ਫਸਲ ਵਿੱਚ ਯੂਰੀਆ 90 ਕਿਲੋ 55 ਕਿਲੋ ਡੀ ਏ ਪੀ,20 ਕਿਲੋ ਪੋਟਾਸ਼ ਖਾਦ ਪਾਉਣ ਦੀ ਸਿਫਾਰਸ਼ ਕੀਤੀ ਗਈ ਹੈ ਪੋਟਾਸ਼ ਖਾਦ ਦੀ ਵਰਤੋਂ ਉਨ੍ਹਾਂ ਖੇਤਾਂ ਵਿੱਚ ਕਰੋ ,ਜਿਨ੍ਹਾਂ ਖੇਤਾਂ ਵਿੱਚ ਮਿੱਟੀ ਪਰਖ ਰਿਪੋਰਟ ਅਨੁਸਾਰ ਘਾਟ ਹੋਵੇ ਅੱਧੀ ਯੂਰੀਆ ਰੌਣੀ ਵੇਲੇ ,ਸਾਰੀ ਡਾਇਆ ਅਤੇ ਪੋਟਾਸ਼ ਬਿਜਾਈ ਕੇਰ ਦੇਣੀ ਚਾਹੀਦੀ ਹੈ ਬਾਕੀ ਅੱਧੀ ਯੂਰੀਆ ਪਹਿਲੇ ਪਾਣੀ ਤੋਂ 7 ਦਿਨ ਪਹਿਲਾਂ ਜਾਂ ਬਾਅਦ ਵਿੱਚ ਛੱਟੇ ਨਾਲ ਪਾ ਦੇਣੀ ਚਾਹੀਦੀ ਹੈ ਹਲਕੀਆਂ ਜ਼ਮੀਨਾਂ ਵਿੱਚ ਅੱਧੀ ਯੂਰੀਆ ਰੌਣੀ ਵੇਲੇ, ਬਾਕੀ ਦਾ ਅੱਧਾ ਹਿੱਸਾ ਪਹਿਲੇ ਪਾਣੀ ਸਮੇਂ ਅਤੇ ਅੱਧਾ ਹਿੱਸਾ ਦੂਜੇ ਪਾਣੀ ਸਮੇਂ ਪਾਉਣੀ ਚਾਹੀਦੀ ਹੈ  ਕਲਰਾਠੀਆਂ ਜ਼ਮੀਨਾਂ ਵਿੱਚ 25% ਯੂਰੀਆ ਵਧੇਰੇ ਵਰਤੋਂ ਅੱਧ ਦਸੰਬਰ ਤੋਂ ਬਾਅਦ ਬੀਜੀ ਕਣਕ ਨੂੰ 25% ਯੂਰੀਆ ਘੱਟ ਪਾਉਨਾਈਟ੍ਰੋਜਨ ਤੱਤ ਦੀ ਘਾਟ ਹੋਣ ‘ਤੇ 3% ਯੂਰੀਆ ਪ੍ਰਤੀ ਏਕੜ ਦਾ ਪਿਛੇਤੀ ਜਾੜ ਮਾਰਨ ਅਤੇ ਪਿਛੇਤੀਆਂ ਗੰਢਾਂ ਬਨਣ ਸਮੇਂ ਕਰੋ ਫਾਸਫੋਰਸ ਵਾਲੀ ਖਾਦ ਕਣਕ ਨੂੰ ਪਾਉ ਅਤੇ ਸਾਉਣੀ ਵੇਲੇ ਝੋਨੇ ਨੂੰ ਨਾਂ ਪਾਉ ਖੁਰਾਕੀ ਤੱਤਾਂ ਦੀ ਪੂਰਤੀ ਲਈ ਜੈਵਿਕ ਅਤੇ ਰਸਾਇਣਕ ਖਾਦਾਂ ਦੇ ਸੁਮੇਲ ਦੀ ਵਰਤੋਂ ਕਰੋ 10 ਕੁਇੰਟਲ ਰੂੜੀ ਪਿੱਛੇ 4.4 ਕਿਲੋ ਯੂਰੀਆ ਅਤੇ 2.2 ਕਿਲੋ ਡਾਇਆ ਘਟਾਈ ਜਾ ਸਕਦੀ ਹੈ ਜੇਕਰ ਆਲੂ ਦੀ ਫਸਲ ਨੂੰ 10 ਟਨ ਰੂੜੀ ਪਾਈ ਹੈ ਤਾਂ ਕਣਕ ਨੂੰ ਡਾਇਆ ਪਾਉਣ ਦੀ ਜ਼ਰੂਰਤ ਨਹੀਂ ਕਣਕ ਨੂੰ 4 ਟਨ ਤੋਆਂ ਜਾਂ ਗੰਨੇ ਦੀ ਗੁੱਦੀ ਦੀ ਸੁਆਹ ਆਖਰੀ ਵਹਾਈ ਵੇਲੇ ਪਾਈ ਗਈ ਹੋਵੇ ਤਾਂ ਬਿਜਾਈ ਵੇਲੇ ਅੱਧੀ ਬੋਰੀ ਡਾਇਆ ਖਾਦ ਪਾਉ ਜੇਕਰ ਝੋਨੇ ਵਿੱਚ 2.5 ਟਨ ਮੁਰਗੀਆਂ ਦੀ ਖਾਦ ਜਾਂ 2.4 ਟਨ ਗੋਬਰ ਗੈਸ ਦੀ ਸਲੱਰੀ ਵਰਤੀ ਹੋਵੇ ਤਾਂ ਕਣਕ ਵਿੱਚ ਇੱਕ ਚੌਥਾਈ ਯੂਰੀਆ ਅਤੇ ਅੱਧੀ ਡਾਇਆ ਦੀ ਬੱਚਤ ਕੀਤੀ ਜਾ ਸਕਦੀ ਹੈ ਜੇਕਰ ਸਾਉਣੀ ਰੁੱਤੇ ਹਰੀ ਖਾਦ ਕੀਤੀ ਹੈ ਤਾਂ ਯੂਰੀਆ ਦੀ ਅੱਧੀ ਮਾਤਰਾ ਹੀ ਵਰਤੋ ਫਲੀਦਾਰ ਫਸਲਾਂ ਤੋਂ ਬਾਅਦ ਬੀਜੀ ਕਣਕ ਨੂੰ ਯੂਰੀਆ ਦੀ ਅੱਧੀ ਮਾਤਰਾ ਹੀ ਵਰਤੋ
ਖੇਤੀ ਮਾਹਿਰ

ਪ੍ਰਸਿੱਧ ਖਬਰਾਂ

To Top