ਬਿਜਨਸ

17 ਦਿਨਾਂ ਬਾਅਦ ਖੁੱਲ੍ਹਿਆ ਬਾਜ਼ਾਰ, ਸੋਨਾ 1750, ਚਾਂਦੀ 3100 ਰੁਪਏ ਟੁੱਟੀ

ਨਵੀਂ ਦਿੱਲੀ। ਦਿੱਲੀ ਸਰਾਫ਼ਾ ਬਾਜ਼ਾਰ ‘ਚ ਲਗਾਤਾਰ 17 ਦਿਨਾਂ ਦੀ ਬੰਦੀ ਤੋਂ ਬਾਅਦ ਅੱਜ ਕਾਰੋਬਾਰ ਸ਼ੁਰੂ ਹੋਇਆ। ਇਸ ਦਰਮਿਆਨ ਕੌਮਾਂਤਰੀ ਬਾਜ਼ਾਰ ‘ਚ ਸੋਨੇ ‘ਚ ਲਗਭਗ 100 ਡਾਲਰ (7.75 ਫੀਸਦੀ) ਦੀ ਗਿਰਾਵਟ ਦੇ ਕਾਰਨ ਸਥਾਨਕ ਬਾਜ਼ਾਰ ‘ਚ ਸੋਨਾ 5.62 ਫੀਸਦੀ ਭਾਵ 1750 ਰੁਪਏ ਟੁੱਟ ਕੇ 29,400 ਰੁਪਏ ਪ੍ਰਤੀ ਦਸ ਗ੍ਰਾਮ ਰਹਿ ਗਿਆ।
ਸਥਾਨਕ ਬਾਜ਼ਾਰ ‘ਚ ਚਾਂਦੀ ਵੀ 31,00 ਰੁਪਏ ਟੁੱਟ ਕੇ 41,600 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਆ ਗਈ।

ਪ੍ਰਸਿੱਧ ਖਬਰਾਂ

To Top