ਦੇਸ਼

18 ਜੂਨ ਨੂੰ ਪਹਿਲੀ ਲੜਾਕੂ ਪਾਇਲਟਾਂ ਨੂੰ ਕਮਿਸ਼ਨ

ਨਵੀਂ ਦਿੱਲੀ, ਏਜੰਸੀ ਭਾਰਤੀ ਹਵਾਈ ਫੌਜ ਦੇ ਲਈ 18 ਜੂਨ ਦਾ ਦਿਨ ਇਤਿਹਾਸਕ ਹੋਵੇਗਾ ਉਸ ਦਿਨ ਮਹਿਲਾ ਲੜਾਕੂ ਪਾਇਲਟਾਂ ਦੇ ਪਹਿਲੇ ਦਸਤੇ ਨੂੰ ਸਫ਼ਲ ਪ੍ਰੀਖਣ ਤੋਂ ਬਾਅਦ ਕਮੀਸ਼ਨ ਦਿੱਤਾ ਜਾਵੇਗਾ ਰੱਖਿਆ ਮੰਤਰੀ ਮਨੋਹਰ ਪਾਰਿਕਰ ਹਵਾਈ ਫੌਜ ਦੀ ਹੈਦਰਾਬਾਦ ਸਥਿਤ ਅਕਾਦਮੀ ‘ਚ ਇਸ ਦਸਤੇ ਦੀ ਸਭ ਤਿੰਨ ਮਹਿਲਾ ਪਾਇਲਟਾਂ ਭਾਵਨਾ, ਕੰਠ, ਅਵਾਨੀ ਚਤੁਰਵੇਦੀ ਤੇ ਮੋਹਾਨਾ ਸਿੰਘ ਨੂੰ ਹਵਾਈ ਫੌਜ ਦੀ ਲੜਾਕੂ ਪਾਇਲਟ ਬ੍ਰਾਂਚ ‘ਚ  ਸ਼ਾਮਲ ਕਰਨਗੇ ਇਹ ਤਿੰਨੇ ਮਹਿਲਾ ਅਧਿਕਾਰੀ ਇਸ ਅਕਾਦਮੀ ‘ਚ ਲੜਾਕੂ ਪਾਇਲਟ ਦੇ ਦੂਜੇ ਗੇੜ ਦੀ ਸਿਖਲਾਈ ਲੈ ਰਹੀਆਂ ਹਨ ਰੱਖਿਆ ਮੰਤਰਾਲੇ ਨੇ ਬੀਤੀ 24 ਅਕਤੂਬਰ ਨੂੰ ਮਹਿਲਾਵਾਂ ਨੂੰ ਹਵਾਈ ਫੌਜ ਦੀ ਲੜਾਕੂ ਵਿੰਗ ‘ਚ ਸ਼ਾਮਲ ਕਰਨ ਦੀ ਮਨਜ਼ੂਰੀ ਦਿੱਤੀ ਸੀ ਮੰਤਰਾਲੇ ਨੇ ਇੱਕ ਨੋਟਿਸ ਜਾਰੀ ਕਰਕੇ ਕਿਹਾ ਸੀ ਕਿ ਇਹ ਕਦਮ ਭਾਰਤੀ ਮਹਿਲਾਵਾਂ ਦੀ ਉਮੀਦਾਂ ਤੇ ਹਥਿਆਰਬੰਦ ਫੌਜਾਂ ‘ਚ ਜਾਰੀ ਪਰੰਪਰਾਵਾਂ ਨੂੰ ਵੇਖਦਿਆਂ ਚੁੱਕਿਆ ਗਿਆ ਹੈ

ਪ੍ਰਸਿੱਧ ਖਬਰਾਂ

To Top