ਦੇਸ਼

21 ਲੱਖ ਦੇ ਸੋਨੇ ਨਾਲ ਦੋ ਤਸਕਰ ਗ੍ਰਿਫ਼ਤਾਰ

ਝੁਝਨੂ। ਰਾਜਸਥਾਨ ਦੇ ਝੁਝਨੂ ‘ਚ ਅੱਜ ਪੁਲਿਸ ਨੇ ਸੋਨੇ ਦੀ ਤਸਕਰੀ ਦੇ ਦੋਸ਼ ‘ਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਨੂੰ 21 ਲੱਖ ਰੁਪਏ ਦਾ ਸੋਨਾ ਬਰਾਮਦ ਕੀਤਾ ਹੈ। ਦੋਵੇਂ ਸਾਊਦੀ ਅਰਬ ਤੋਂ ਘਰ ਪਰਤ ਰਹੇ ਸਨ। ਮੁਲਜ਼ਮ ਸੀਕਰ ਦੇ ਲਕਸ਼ਮਣਗੜ੍ਹ ਦੇ ਰਹਿਣ ਵਾਲੇ ਹਨ।
ਸਦਰ ਥਾਣਾ ਪੁਲਿਸ ਨੂੰ ਸਵੇਰੇ ਮੁਖਬਿਰ ਤੋਂ ਸੂਚਨਾ ਮਿਲੀ ਸੀ ਕਿ ਵਿਦੇਸ਼ ਤੋਂ ਆ ਰਹੇ ਦੋ ਲੋਕ ਲੱਖਾਂ ਦਾ ਸੋਨਾ ਲੁਕੋ ਕੇ ਲਿਆ ਰਹੇ ਹਨ। ਉਹ ਦਿੱਲੀ ਤੋਂ ਝੁਝਨੂ ਹੁੰਦੇ ਹੋਏ ਸੀਕਰ ਵੱਲ ਜਾਣਗੇ। ਇਸ ‘ਤੇ ਪੁਲਿਸ ਨੇ ਝੁਝਨੂ ‘ਚ ਨਾਕਾਬੰਦੀ ਕਰਵਾਈ ਸੀ, ਜਿਸ ਦੌਰਾਨ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਪ੍ਰਸਿੱਧ ਖਬਰਾਂ

To Top