ਪੰਜਾਬ

ਭਿਆਨਕ ਸੜਕ ਹਾਦਸੇ ‘ਚ ਦੋ ਮੌਤਾਂ, ਕਾਰ ਸਰੀਏ ਲੱਦੇ ਟਰੱਕ ਨਾਲ ਟਕਰਾਈ

ਖੰਨਾ, (ਸੱਚ ਕਹੂੰ ਨਿਊਜ)  ਅੱਜ ਖੰਨਾ ਲਾਗੇ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ‘ਚ 2 ਵਿਅਤੀਆਂ ਦੀ ਮੌਤ ਤੇ 3 ਜ਼ਖਮੀ ਹੋ ਗਏ। ਮੌਕੇ ਤੋਂ ਇੱਕਤਰ ਕੀਤੀ ਜਾਣਕਾਰੀ ਮੁਤਾਬਕ ਪਿੰਡ ਕੌੜੀ ਤੇ ਬਾਹੋਮਾਜਰਾ ਵਿਚਕਾਰ ਨੈਸ਼ਨਲ ਹਾਈਵੇ ‘ਤੇ ਬਣੇ ਪੁਲ ਉੱਪਰ ਪਾਣੀਪੱਤ ਤੋਂ ਆਈ-10 ਕਾਰ ‘ਚ ਸਵਾਰ ਦੋ ਵਿਅਕਤੀ ਤੇ ਤਿੰਨ ਔਰਤਾਂ ਨੂਰਮਹਿਲ ਨੂੰ ਮੱਥਾ ਟੇਕਣ ਲਈ ਜਾ ਰਹੇ ਸਨ। ਜਦੋਂ ਉਹ ਜੀ.ਟੀ ਰੋਡ ਖੰਨਾ ਬਾਹੋਮਾਜਰਾ ਨੇੜੇ ਪਹੁੰਚੇ ਤਾਂ ਅੱਗੇ ਜਾ ਰਹੇ ਸਰੀਏ ਨਾਲ ਲੋਡਡ ਟਰਾਲੇ ਨੂੰ ਓਵਰਟੇਕ ਕਰਨ ਸਮੇਂ ਕਾਰ ਟਰਾਲੇ ਨਾਲ ਟਕਰਾਅ ਗਈ। ਟੱਕਰ ਐਨੀ ਭਿਆਨਕ ਸੀ ਕਿ ਟਰੱਕ ‘ਚ ਲੱਦੇ ਹੋਏ ਸਰੀਏ ਕਾਰ ਚਾਲਕ ਦੇ ਆਰ ਪਾਰ ਹੋ ਕੇ ਪਿੱਛੇ ਬੈਠੀ ਲੜਕੀ ਕੀਰਤੀ ਬਾਂਗਾ (15) ਦੇ ਸਿਰ ‘ਚ ਜਾ ਵੜੇ। ਜਿਸ ਨਾਲ ਕਾਰ ਚਾਲਕ ਜਤਿਨ (25) ਦੀ ਮੌਕੇ ‘ਤੇ ਹੀ ਦਰਦਨਾਕ ਮੌਤ ਹੋ ਗਈ।

ਇਨਾਂ ਦੇ ਨਾਲ ਹੀ ਕਾਰ ‘ਚ ਬੈਠੇ ਨੀਰੂ ਬਾਂਗਾ (40), ਰਾਜ ਰਾਣੀ ਤੇ ਇਕ ਲੜਕਾ ਗੰਭੀਰ ਰੂਪ ‘ਚ ਜ਼ਖਮੀ ਹੋ ਗਏ। ਇੰਨਾਂ ਨੂੰ ਪੰਜਾਬ ਪੁਲਸ ਹਾਈਵੇ ਵਾਲਿਆਂ ਨੇ ਆਪਣੀ ਗੱਡੀ ਰਾਹੀਂ ਸਿਵਲ ਹਸਪਤਾਲ ਖੰਨਾ ਵਿਖੇ ਲਿਆਂਦਾ। ਜਿੱਥੇ ਕੀਰਤੀ, ਨੀਰੂ ਬਾਂਗਾ ਤੇ ਰਾਜ ਰਾਣੀ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਲੁਧਿਆਣਾ ਭੇਜ਼ ਦਿੱਤਾ ਗਿਆ। ਉਥੇ ਜਾ ਕੇ ਕੀਰਤੀ ਦੀ ਵੀ ਮੌਤ ਹੋ ਗਈ। ਦੱਸਣਯੋਗ ਹੈ ਕਿ ਕਾਰ ਚਾਲਕ ਜਤਿਨ ਦੀ ਲਾਸ਼ ਨੂੰ ਕਾਰ ‘ਚੋਂ ਬੈਲਡਿੰਗ ਕਟਰ ਨਾਲ ਸਰੀਏ ਕੱਟ ਕੇ ਕਰੀਬ ਇਕ ਘੰਟੇ ਦੀ ਜੱਦੋ ਜਹਿਦ ਨਾਲ ਬਾਹਰ ਕੱਢਿਆ ਗਿਆ। ਲਾਸ਼ ਨੂੰ ਧਰਮਅਰਥ ਸੇਵਾ ਸੁਸਾਇਟੀ ਦੀ ਐਂਬੂਲੈਂਸ ਨੇ ਸਿਵਲ ਹਸਪਤਾਲ ਪਹੁੰਚਾਇਆ। ਸੂਚਨਾ ਮਿਲਦੇ ਹੀ ਥਾਣਾ ਸਦਰ ਐੱਸ.ਐੱਚ.ਓ ਭੁਪਿੰਦਰ ਸਿੰਘ, ਟ੍ਰੈਫਿਕ ਇੰਚਾਰਜ਼ ਪਵਨਦੀਪ ਸਿੰਘ, ਥਾਣੇਦਾਰ ਬਲਵਿੰਦਰ ਸਿੰਘ ਨੇ ਮੌਕੇ ‘ਤੇ ਪਹੁੰਚੇ ਕੇ ਲਾਸ਼ ਕੱਢਣ ਦਾ ਸਾਰਾ ਇੰਤਜ਼ਾਂਮ ਕੀਤਾ ਤੇ ਨੈਸ਼ਨਲ ਹਾਈਵੇ ਨੂੰ ਚਾਲੂ ਕੀਤਾ।

ਪ੍ਰਸਿੱਧ ਖਬਰਾਂ

To Top