Breaking News

ਰੇਤੇ-ਬਜ਼ਰੀ ਦੇ ਭਾਅ ਵਧਣ ਨਾਲ ਲੋਕ ਫਿਰ ਪ੍ਰੇਸ਼ਾਨ

ਬੀਤੇ ਇੱਕ ਹਫ਼ਤੇ ਰੇਤੇ-ਬਜ਼ਰੀ ਦੇ ਭਾਅ ਵਿੱਚ 25 ਫੀਸਦੀ ਤੋਂ ਜ਼ਿਆਦਾ ਦਾ ਵਾਧਾ
ਕਾਂਗਰਸ ਸਰਕਾਰ ਨੇ ਕੀਤਾ ਸੀ ਰੇਤੇ-ਬਜ਼ਰੀ ਸਸਤਾ ਕਰਨ ਦਾ ਵਾਅਦਾ
ਸੱਚ ਕਹੂੰ ਨਿਊਜ਼
ਚੰਡੀਗੜ੍ਹ,
ਪੰਜਾਬ ਵਿੱਚ ਰੇਤ ਮਾਫੀਆ ਨੂੰ ਖ਼ਤਮ ਕਰਨ ਦਾ ਐਲਾਨ ਕਰਕੇ ਸੱਤਾ ਵਿੱਚ ਆਉਣ ਵਾਲੀ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਦੇ ਰਾਜ ਵਿੱਚ ਵੀ ਰੇਤ ਬਜਰੀ ਨੂੰ ਲੈ ਹਾਹਾਕਾਰ ਮੱਚੀ ਹੋਈ ਹੈ ਪਿਛਲੇ ਇੱਕ ਹਫ਼ਤੇ ਵਿੱਚ ਰੇਤ ਬੱਜਰੀ ਦੇ ਰੇਟ ਘਟਣ ਦੀ ਥਾਂ ‘ਤੇ ਅਸਮਾਨ ਨੂੰ ਛੂਹਦੇ ਨਜ਼ਰ ਆ ਰਹੇ ਹਨ। ਰੇਤ ਅਤੇ ਬਜ਼ਰੀ ਦੇ ਰੇਟ ਵਿੱਚ 25 ਫੀਸਦੀ ਤੱਕ ਦਾ ਵਾਧਾ ਹੋ ਚੁੱਕਾ ਹੈ, ਜਦੋਂ ਕਿ ਮਿੱਟੀ ਦੇ ਰੇਟ ਤਾਂ 30 ਫੀਸਦੀ ਤੋਂ 50 ਫੀਸਦੀ ਤੱਕ ਵੱਧ ਗਏ ਹਨ। ਪਿਛਲੇ ਹਫ਼ਤੇ ਤੋਂ ਮਿੱਟੀ ਦਾ ਟਰਾਲਾ ਪਹਿਲਾਂ 2000 ਤੋਂ 2200 ਰੁਪਏ ਵਿੱਚ ਮਿਲ ਜਾਂਦਾ ਸੀ, ਉਹ ਉਹ 3100 ਤੋਂ 3300 ਰੁਪਏ ਤੱਕ ਵਿਕ ਰਿਹਾ ਹੈ। ਜਿਸ ਕਾਰਨ ਪੰਜਾਬ ਵਿੱਚ ਜਿਥੇ ਮੁਰੰਮਤ ਅਤੇ ਨਵੀਂ ਉਸਾਰੀ ਦਾ ਕੰਮ ਪੂਰੀ ਤਰ੍ਹਾਂ ਠੱਪ ਹੁੰਦਾ ਨਜ਼ਰ ਆ ਰਿਹਾ ਹੈ, ਉਥੇ ਹੀ ਮਿਸਤਰੀ ਅਤੇ ਲੇਬਰ ਨੂੰ ਕੰਮ ਨਾ ਮਿਲਣ ਦੇ ਕਾਰਨ ਦੋ ਸਮੇਂ ਦੀ ਰੋਟੀ ਕਮਾਉਣਾ ਔਖਾ ਹੋਇਆ ਪਿਆ ਹੈ।
ਜਾਣਕਾਰੀ ਅਨੁਸਾਰ ਪੰਜਾਬ ਵਿੱਚ ਰੇਤ ਅਤੇ ਬਜਰੀ ਮਾਫ਼ੀਆ ਨੂੰ ਲੈ ਕੇ ਪਿਛਲੇ ਕਈ ਸਾਲਾਂ ਤੋਂ ਕਾਂਗਰਸ ਵਿਧਾਨ ਸਭਾ ਦੇ ਅੰਦਰ ਅਤੇ ਬਾਹਰ ਹੰਗਾਮਾ ਹੀ ਕਰਦੀ ਆ ਰਹੀਂ ਹੈ।ਕਾਂਗਰਸ ਨੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਵੀ ਇਸ ਮੁੱਦੇ ਨੂੰ ਸ਼ਾਮਲ ਕਰਕੇ ਪੰਜਾਬ ਵਿੱਚੋਂ ਰੇਤ ਅਤੇ ਬਜਰੀ ਮਾਫਿਆ ਨੂੰ ਖ਼ਤਮ ਕਰਦੇ ਹੋਏ ਰੇਤ – ਬਜਰੀ ਸਸਤੀ ਕਰਨ ਦਾ ਵਾਅਦਾ ਕੀਤਾ ਸੀ।
ਕਾਂਗਰਸ ਸਰਕਾਰ ਇਸ ਵਾਅਦੇ ਨਾਲ ਸੱਤਾ ਵਿੱਚ ਤਾਂ ਆ ਗਈ ਪਰ ਪੰਜਾਬ ਵਿੱਚ ਰੇਤ ਬੱਜਰੀ ਸਸਤਾ ਹੋਣ ਦੀ ਥਾਂ ‘ਤੇ ਉਲਟ ਉਸ ਦੇ ਭਾਅ ਆਸਮਾਨ ਨੂੰ ਛੁਹਣੇ ਸ਼ੁਰੂ ਹੋ ਗਏ ਹਨ। ਜਿਸ ਕਾਰਨ ਪੰਜਾਬ ਦੀ ਆਮ ਜਨਤਾ ਨੂੰ ਰੇਤ ਬਜਰੀ ਖਰੀਦਣ ਵਿੱਚ ਹੋਰ ਵੀ ਜਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਪ੍ਰਸਿੱਧ ਖਬਰਾਂ

To Top