ਦਿੱਲੀ

ਕਾਨਪੁਰ ‘ਚ ਬੁਖਾਰ, ਡੇਂਗੂ ਨਾਲ 250 ਪੁਲਿਸ ਮੁਲਾਜ਼ਮ ਬਿਮਾਰ

ਏਜੰਸੀ, ਕਾਨਪੁਰ, 
ਸ਼ਹਿਰ ‘ਚ ਵਾਇਰਲ ਬੁਖਾਰ, ਡੇਂਗੂ ਤੇ ਚਿਕਨਗੁਨੀਆ ਨਾਲ ਆਮ ਆਦਮੀ ਦੇ ਨਾਲ-ਨਾਲ  ਪੁਲਿਸ ਵਿਭਾਗ ਦੇ ਕਰੀਬ ਢਾਈ ਸੌ ਮੁਲਾਜ਼ਮ ਬਿਮਾਰ ਹਨ ਬੁਖਾਰ ਦਾ ਪ੍ਰਸਾਰ ਰੋਕਣ ਲਈ ਪ੍ਰਸ਼ਾਸਨ ਤੇ ਸਿਹਤ ਵਿਭਾਗ ਦੀ ਰੋਜ਼ਾਨਾ ਦੀਆਂ ਦੋ ਮੀਟਿੰਗਾਂ ਹੋ ਰਹੀਆਂ ਹਨ ਪਰ ਬਿਮਾਰੀ ਦੀ ਰੋਕਥਾਮ ਨਹੀਂ ਹੋ ਰਹੀ ਹੈ ਹਸਪਤਾਲਾਂ ‘ਚ  ਰੋਜ਼ ਕਰੀਬ  100 ਨਵੇਂ ਮਰੀਜ਼ ਭਰਤੀ ਹੋ ਰਹੇ ਹਨ ਸਿਹਤ ਵਿਭਾਗ ਦੇ ਅੰਕੜਿਆਂ ਅਨੁਸਾਰ ਹੁਣ ਤੱਕ ਡੇਂਗੂ ਦੇ 2026 ਸ਼ੱਕੀ ਮਰੀਜ਼ ਆ ਚੁੱਕੇ ਹਨ ਜਿਸ ਚੋਂ 769 ਨੂੰ ਡੇਂਗੂ ਦੀ ਪੁਸ਼ਟੀ ਹੋ ਚੁੱਕੀ ਹੈ ਇਸ ਬਿਮਾਰੀ ਦੇ 697 ਮਰੀਜ਼ ਹਾਲੇ ਹਸਪਤਾਲਾਂ ‘ਚ ਦਾਖਲ ਹਨ ਤੇ ਰੋਜ਼ਾਨਾ ਆਉਣ ਵਾਲੇ ਬੁਖਾਰ ਦੇ ਮਰੀਜ਼ਾਂ ਦੀ ਡੇਂਗੂ ਦੀ ਜਾਂਚ ਹੋ ਰਹੀ ਹੈ ਕਾਨਪੁਰ ਪੁਲਿਸ ਦੇ ਐਸਐਸਪੀ ਸ਼ਲਭ ਮਾਥੂਰ ਨੇ ਗੱਲਬਾਤ ‘ਚ ਮੰਨਿਆ ਕਿ ਹਾਲੇ ਤੱਕ ਸਹਿਰ ‘ਚ ਥਾਣਾ ਇੰਚਾਰਜ਼ ਤੋਂ ਲੈ ਕੇ ਸਿਪਾਹੀ ਤੱਕ ਕਰੀਬ 250 ਪੁਲਿਸ ਮੁਲਾਜ਼ਮ ਵਾਇਰਲ ਬੁਖਾਰ ਤੇ ਡੇਂਗੂ ਨਾਲ ਪੀੜਤ ਹਨ ਤੇ ਉਨ੍ਹਾਂ ਦਾ ਇਲਾਜ਼ ਚੱਲ ਰਿਹਾ ਹੈ ਉਨ੍ਹਾਂ ਕਿਹਾ ਕਿ ਸਹਿਰ ‘ਚ ਆਉਣ ਵਾਲੇ 22 ਸਤੰਬਰ ਨੂੰ ਭਾਰਤ ਤੇ ਨਿਊਜੀਲੈਂਡ ਦਰਮਿਅਨ ਟੈਸਟ ਮੈਚ ਹੈ ਤੇ 17 ਸਤੰਬਰ ਨੂੰ ਟੀਮਾਂ ਆ ਰਹੀਆਂ ਹਨ ਜਿਸ ਨੂੰ ਦੇਖਣ ਲਈ ਪੁਲਸ ਮੁਲਾਜ਼ਮਾਂ ਦੀ ਬਿਮਾਰੀ ਚਿੰਤਾ ਦਾ ਵਿਸ਼ਾ ਹੈ

ਪ੍ਰਸਿੱਧ ਖਬਰਾਂ

To Top