ਦੇਸ਼

ਭਾਰੀ ਮਾਤਰਾ ‘ਚ ਹਥਿਆਰਾਂ ਨਾਲ ਤਿੰਨ ਤਸਕਰ ਗ੍ਰਿਫ਼ਤਾਰ

ਕਿਸ਼ਨਗੰਜ। ਬਿਹਾਰ ‘ਚ ਕਿਸ਼ਨਗੰਜ ਜ਼ਿਲ੍ਹੇ ਦੇ ਸਿਟੀ ਥਾਣਾ ਖੇਤਰ ‘ਚ ਅੱਜ ਪੁਲਿਸ ਨੇ ਵੱਡੀ ਗਿਣਤੀ ‘ਚ ਹਥਿਆਰਾਂ ਦੇ ਨਾਲ ਤਿੰਨ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਪੁਲਿਸ ਅਧਿਕਾਰੀ ਰਾਜੀਵ ਮਿਸ਼ਰਾ ਨੇ ਇੱਥੇ ਦੱਸਿਆ ਕਿ ਸੂਚਨਾ ਦੇ ਆਧਾਰ ‘ਤੇ ਸਪੈਸ਼ਲ ਟਾਸਕ ਫੋਰਸ (ਐੱਸਟੀਐੱਫ) ਤੇ ਸਥਾਨਕ ਪੁਲਿਸ ਨੇ ਬੱਸ ਅੱਡੇ ਨੇੜੇ ਛਾਪਾ ਮਾਰ ਕੇ ਤਿੰਨ ਹਥਿਆਰ ਤਸਕਰਾਂ ਨੂੰ ਹਥਿਆਰਾਂ ਸਮੇਤ ਦਬੋਚ ਲਿਆ। ਪੁਲਿਸ ਨੇ ਉਨ੍ਹਾਂ ਤੋਂ ਵਿਦੇਸ਼ ਨਿਰਮਿਤ ਇੱਕ ਬ੍ਰੇਡਾ ਪਿਸਤੌਲ ਤੋਂ ਇਲਾਵਾ 6 ਦੇਸੀ ਪਿਸਤੌਲ ਬਰਾਮਦ ਕੀਤੇ ਹਨ।

ਪ੍ਰਸਿੱਧ ਖਬਰਾਂ

To Top