ਪੰਜਾਬ

ਹਾਦਸੇ ਵਿੱਚ ਇੱਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ

ਗੰਭੀਰ ਜ਼ਖ਼ਮੀ ਔਰਤ ਪੀਜੀਆਈ ਰੈਫ਼ਰ
ਦਿੜਬਾ ਮੰਡੀ,  (ਸੱਤਪਾਲ ਖਡਿਆਲ)  ਇੱਥੋਂ ਥੋੜ੍ਹੀ ਦੂਰ ਕਸਬਾ ਸੂਲਰ ਘਰਾਟ ਤੋਂ ਪਿੰਡ ਗੁੱਜਰਾਂ ਨੂੰ ਜਾਂਦੀ ਸੜਕ ‘ਤੇ ਬੀਤੀ ਦੇਰ ਰਾਤ  ਮੋਟਰ ਸਾਇਕਲ ਅਤੇ ਇੱਕ ਸਕੂਲ ਵੈਨ ਵਿਚਕਾਰ ਵਾਪਰੇ ਦਰਦਨਾਕ ਹਾਦਸੇ ਵਿੱਚ ਇੱਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ, ਜਦੋਂਕਿ ਪਰਿਵਾਰ ਦੀ ਇੱਕ ਔਰਤ ਗੰਭੀਰ ਜ਼ਖ਼ਮੀ ਹੋ ਗਈ
ਥਾਣਾ ਦਿੜਬਾ ਵਿਖੇ ਤਾਇਨਾਤ ਸਬ ਇੰਸਪੈਕਟਰ ਜਗਦੇਵ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਲਕਾਰ ਸਿੰਘ ਪੁੱਤਰ ਹਰਪਾਲ ਸਿੰਘ (26) ਆਪਣੇ ਮੋਟਰ ਸਾਇਕਲ ਪੀ ਬੀ 49 ਏ 4214 ਤੇ ਆਪਣੀ ਮਾਤਾ, ਪਤਨੀ ਅਤੇ ਚਾਰ ਮਹੀਨੇ ਦੇ ਮਾਸੂਮ ਪੁੱਤਰ ਸਮੇਤ ਪਿੰਡ ਢੰਡੋਲੀਕਲਾਂ ਨੂੰ ਜਾ ਰਿਹਾ ਸੀ ਤਾਂ ਘਰਾਟ ਅਤੇ ਗੁੱਜਰਾਂ ਵਿਚਕਾਰ ਸੂਲਰ ਘਰਾਟ ਵਾਲੇ ਪਾਸਿਓ ਸਾਹਮਣਿਓ ਆ ਰਹੀ ਬਸੰਤ ਵੈਲੀ ਪਬਲਿਕ ਸਕੂਲ ਦੀ ਗੱਡੀ ਨਾਲ ਐਕਸੀਡੈਂਟ ਹੋ ਗਿਆ ਜਿਸ ਦੇ ਸਿੱਟੇ ਵਜੋਂ ਮੋਟਰ ਸਾਇਕਲ ਸਵਾਰ ਇੱਕੋ ਪਰਿਵਾਰ ਦੇ ਚਾਰੇ ਮੈਂਬਰ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਏ ਜਿੰਨਾਂ ਨੂੰ ਤੁਰੰਤ ਹੀ ਸੰਗਰੂਰ ਦੇ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਪਰੰਤੂ ਜਖ਼ਮਾਂ ਦੀ ਤਾਬ ਨਾ ਝਲਦਿਆਂ ਮੋਟਰ ਸਾਇਕਲ ਚਾਲਕ ਬਲਕਾਰ ਸਿੰਘ, ਉਸ ਦੀ ਮਾਤਾ ਜਸਵੀਰ ਕੌਰ ਪਤਨੀ ਹਰਪਾਲ ਸਿੰਘ (47) ਅਤੇ ਉਸ ਦਾ ਚਾਰ ਸਾਲਾਂ ਦਾ ਮਾਸੂਮ ਪੁੱਤਰ ਅਮਰਿੰਦਰ ਸਿੰਘ (4) ਦੀ ਹਸਪਤਾਲ ਵਿੱਚ ਜਾ ਕੇ ਮੌਤ ਹੋ ਗਈ ਜਦੋਂਕਿ ਉਸ ਦੀ ਪਤਨੀ ਅਮਨਦੀਪ ਕੌਰ ਨੂੰ ਸਰਕਾਰੀ ਹਸਪਤਾਲ ਸੰਗਰੂਰ ਤੋਂ ਪਟਿਆਲਾ ਰੈਫਰ ਕਰ ਦਿੱਤਾ ਅਤੇ ਹਾਲਤ ਹੋਰ ਗੰਭੀਰ ਹੋਣ ਕਾਰਨ ਪਟਿਆਲਾ ਤੋਂ ਉਸ ਨੂੰ ਪੀਜੀਆਈ ਚੰਡੀਗੜ ਰੈਫਰ ਕਰ ਦਿੱਤਾ ਹੈ ਉਨ੍ਹਾਂ ਦੱਸਿਆ ਕਿ ਹਾਦਸੇ ਉਪਰੰਤ ਗੱਡੀ ਚਾਲਕ ਮੌਕੇ ਦਾ ਫਾਇਦਾ ਉਠਾ ਕੇ ਫਰਾਰ ਹੋ ਗਿਆ। ਪੁਲਿਸ ਨੇ ਉਸ ਖਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੰਤੀ ਹੈ ਥਾਣਾ ਦਿੜਬਾ ਦੀ ਪੁਲੀਸ ਨੇ ਲਾਸਾਂ ਦਾ ਪੋਸਟ ਮਾਰਟਮ ਕਰਵਾਉਣ ਉਪਰੰਤ ਲਾਸਾਂ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਹਨ। ਇੱਕੋ ਕਿਰਤੀ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋਣ ਕਾਰਨ ਪਿੰਡ ਢੰਡੋਲੀਕਲਾਂ ਵਿੱਚ ਮਾਤਮ ਛਾ ਗਿਆ ਹੈ।

ਪ੍ਰਸਿੱਧ ਖਬਰਾਂ

To Top