Breaking News

ਕਾਮਨਵੈਲਥ ਤਗਮਾ ਜੇਤੂ ਪੋਨੱਪਾ ਨੂੰ 33 ਲੱਖ ਇਨਾਮ

ਸੋਨ ਤਗਮੇ ਲਈ 25 ਅਤੇ ਕਾਂਸੀ ਤਗਮੇ ਲਈ ਮਿਲੇ 8 ਲੱਖ

ਬੰਗਲੁਰੂ, 26 ਜੁਲਾਈ

ਤਜ਼ਰਬੇਕਾਰ ਬੈਡਮਿੰਟਨ ਖਿਡਾਰੀ ਅਸ਼ਵਨੀ ਪੋਨੱਪਾ ਮਾਚੀਮੰਦਾ ਨੂੰ ਕਰਨਾਟਕ ਸਰਕਾਰ ਨੇ ਇਸ ਸਾਲ ਉਸਦੇ ਕਾਮਨਵੈਲਥ ਖੇਡਾਂ ‘ਚ ਸੋਨ ਅਤੇ ਕਾਂਸੀ ਤਗਮਾ ਜਿੱਤਣ ਲਈ 33 ਲੱਖ ਰੁਪਏ ਦੇ ਨਕਦ ਇਨਾਮ ਨਾਲ ਸਨਮਾਨਤ ਕੀਤਾ ਪੋਨੱਪਾ ਨੂੰ ਉੱਪ ਮੁੱਖਮੰਤਰੀ ਜੀ ਪਰਮੇਸ਼ਵਰ ਨੇ 33 ਲੱਖ ਰੁਪਏ ਦਾ ਚੈੱਕ ਦਿੱਤਾ ਪੋਨੱਪਾ ਨੇ ਅਪਰੈਲ ‘ਚ ਕਾਮਨਵੈਲਥ ਖੇਡਾਂ ‘ਚ ਮਿਕਸਡ ਡਬਲਜ਼ ਵਰਗ ‘ ਸੋਨ ਤਗਮੇ ਤੋਂ ਇਲਾਵਾ
ਮਹਿਲਾ ਡਬਲਜ਼ ‘ਚ ਕਾਂਸੀ ਤਗਮਾ ਵੀ ਜਿੱਤਿਆ ਸੀ

 
ਕਰਨਾਟਕ ਸਰਕਾਰ ਵੱਲੋਂ ਉਸਨੂੰ ਸੋਨ ਤਗਮੇ ਲਈ 25 ਲੱਖ ਅਤੇ ਕਾਂਸੀ ਤਗਮੇ ਲਈ 8 ਲੱਖ ਰੁਪਏ ਦਾ ਚੈੱਕ ਦਿੱਤਾ ਗਿਆ ਡਾ.ਪਰਮੇਸ਼ਵਰ ਨੇ ਪੋਨੱਪਾ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਉਸ ‘ਚ ਓਲੰਪਿਕ ‘ਚ ਵੀ ਸੋਨ ਤਗਮਾ ਜਿੱਤਣ ਦੀ ਕਾਬਲੀਅਤ ਹੈ ਅਤੇ ਰਾਜ ਸਰਕਾਰ ਉਸਨੂੰ ਆਪਣੇ ਵੱਲੋਂ ਹਰ ਸੰਭਵ ਮੱਦਦ ਮੁਹੱਈਆ ਕਰਾਉਣ ਲਈ ਤਿਆਰ ਹੈ

 

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ। 

ਪ੍ਰਸਿੱਧ ਖਬਰਾਂ

To Top