ਕੁੱਲ ਜਹਾਨ

ਚੁਣਾਵੀ ਰੈਲੀ ‘ਚ ਹਮਲਾ 12 ਦੀ ਮੌਤ

12 Killed, Election, Rally

ਹਮਲਾ ਬਿਨੌਰ ਤੇ ਏਐਨਪੀ ਦੇ ਵਰਕਰ ਪਾਰਟੀ ਦੇ ਚੋਣਾਵੀ ਰੈਲੀ ‘ਚ ਇਕੱਠ ਕਰਕੇ ਹੋਇਆ

ਏਜੰਸੀ/ਪੇਸ਼ਾਵਰ

ਪਾਕਿਸਤਾਨ ਦੇ ਪੇਸ਼ਾਵਰ ਸ਼ਹਿਰ ‘ਚ ਬੀਤੀ ਰਾਤ ਇਕ ਚੁਣਾਵੀ ਰੈਲੀ ਦੌਰਾਨ ਆਤਮਘਾਤੀ ਹਮਲਾ ਹੋਇਆ ਜਿਸ ਦੌਰਾਨ ਅਵਾਮੀ ਨੈਸ਼ਨਲ ਪਾਰਟੀ ਦੇ ਨੇਤਾ ਹਾਰੂਨ ਬਿਲੌਰ ਸਮੇਤ ਘੱਟੋ-ਘੱਟ 12 ਜਣਿਆਂ ਦੀ ਮੌਤ ਅਤੇ ਕਈਆਂ ਦਾ ਜਖਮੀ ਹੋਣ ਦਾ ਸਮਾਚਾਰ ਹੈ। ਜਖਮੀਆਂ ਨੂੰ ਨੇੜਲੇ ਲੇਡੀ ਰੀਡਿੰਗ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਜਾਣਕਾਰੀ ਅਨੁਸਾਰ ਹਮਲੇ ‘ਚ 65 ਲੋਕਾਂ ਦਾ ਜ਼ਖਮੀ ਹੋਏ ਹਨ। ਇਹ ਧਮਾਕਾ ਉਸ ਸਮੇਂ ਹੋਇਆ ਜਦੋਂ ਬਿਲੌਰ ਤੇ ਏਐਨਪੀ ਦੇ ਵਰਕਰ ਪਾਰਟੀ ਦੀ ਇਕ ਚੁਣਾਵੀ ਰੈਲੀ ‘ਚ ਇਕੱਠੇ ਹੋਏ ਸਨ।।ਬਿਲੌਰ ਦੇ ਪਹੁੰਚਣ ‘ਤੇ ਪਟਾਖੇ ਚਲਾਏ ਜਾ ਰਹੇ ਸਨ ਉਸ ਸਮੇਂ ਇਹ ਹਮਲਾ ਹੋਇਆ।।ਇੱਕ ਨਿਊਜ਼ ਏਜੰਸੀ ਅਨੁਸਾਰ ਵਿਸਫੋਟ ਵਿਚ ਬਿਲੌਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ।  ਹਮਲੇ ਦੀ ਨਿੰਦਾ ਕਰਦੇ ਹੋਏ ਪਾਕਿਸਤਾਨ-ਤਹਿਰੀਕ-ਏ-ਇਨਸਾਫ ਪਾਰਟੀ ਦੇ ਮੁਖੀ ਇਮਰਾਨ ਖਾਨ ਨੇ ਰਾਜਨੀਤਿਕ ਪਾਰਟੀਆਂ ਅਤੇ ਉਨ੍ਹਾਂ ਦੇ ਉਮੀਦਵਾਰਾਂ ਲਈ ਚੁਣਾਵੀ ਕੈਂਪੇਨ ਦੌਰਾਨ ਸੁਰੱਖਿਆ ਦੀ ਮੰਗ ਕੀਤੀ ਹੈ। ਇਸ ਹਮਲੇ ਦੀ ਅਜੇ ਤੱਕ ਕਿਸੇ ਨੇ ਜਿੰਮੇਵਾਰੀ ਨਹੀਂ ਲਈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top