ਕੁੱਲ ਜਹਾਨ

ਅਫ਼ਗਾਨਿਸਤਾਨ ‘ਚ ਤੇਲ ਟੈਂਕਰ-ਬੱਸ ਟੱਕਰ, 38 ਮਰੇ

ਕਾਬੁਲ। ਅਫ਼ਗਾਨਿਸਤਾਨ ‘ਚ ਇੱਕ ਤੇਲ ਟੈਂਕ ਅਤੇ ਇੱਕ ਯਾਤਰੀ ਬੱਸ ਦੀ ਟੱਕਰ ਹੋਣ ਨਾਲ ਹੋਏ ਜ਼ਬਰਦਸਤ ਧਮਾਕੇ ‘ਚ ਘੱਟ ਤੋਂ ਘੱਟ 38 ਵਿਅਕਤੀਆਂ ਦੇ ਮਾਰੇ ਜਾਣ  ਦੀ ਖ਼ਬਰ ਹੈ। ਇਸ ਹਾਦਸੇ ‘ਚ 28 ਹੋਰ ਜ਼ਖਮੀ ਵੀ ਹੋ ਗਏ।
ਸਥਾਨਕ ਅਧਿਕਾਰੀਆਂ ਨੇ ਅੱਜ ਦੱਸਿਆ ਕਿ ਕਾਬੁਲ ਨੂੰ ਦੇਸ਼ ਦੇ ਦੱਖਣੀ ਪ੍ਰਾਂਤ ਕੰਧਾਰ ਨਾਲ ਜੋੜਨ ਵਾਲੇ ਰਾਜ ਮਾਰਗ ‘ਤੇ ਬੱਸ ਅਤੇ ਤੇਲ ਟੈਂਕਰ ਦੀ ਟੱਕਰ ਹੋਈ।
ਜਬੁਲ ਪ੍ਰਾਂਤ ਦੇ ਉਪ ਪੁਲਿਸ ਮੁਖੀ ਗੁਲਾਮ ਜਿਲਾਨੀ ਫਰਾਹੀ ਨੇ ਦੱਸਿਆ ਕਿ ਪ੍ਰਸ਼ਾਸਨਿਕ ਅਧਿਕਾਰੀ ਮਰਨ ਵਲਿਆਂ ‘ਚੋਂ ਸਿਰਫ਼ 6 ਵਿਅਕਤੀਆਂ ਦੀ ਸ਼ਨਾਖਤ ਕਰ ਸਕੇ ਹਨ ਜਦੋਂ ਕਿ ਬਾਕੀ ਲੋਕ ਬੁਰੀ ਤਰ੍ਹਾਂ ਝੁਲਸ ਗਏ ਹਨ, ਜਿਨ੍ਹਾਂ ਦੀ ਸ਼ਨਾਖਤ ਕਰਨਾ ਕਾਫ਼ੀ ਮੁਸ਼ਕਲ ਹੈ।

ਪ੍ਰਸਿੱਧ ਖਬਰਾਂ

To Top