ਦੇਸ਼

ਦੱਖਣੀ ਕਸ਼ਮੀਰ ‘ਚ ਝੜਪ ‘ਚ 40 ਵਿਅਕਤੀ ਜ਼ਖ਼ਮੀ

ਸ੍ਰੀਨਗਰ। ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ‘ਚ ਅੱਜ ਸਵੇਰੇ ਵਿਰੋਧ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ ਨੂੰ ਤਿਤਰ-ਬਿਤਰ ਕਰਨ ਲਈ ਸੁਰੱਖਿਆ ਬਲਾਂ ਦੁਆਰਾ ਕੀਤੀ ਗਈ ਕਾਰਵਾਈ ‘ਚ ਘੱਟ ਤੋਂ ਘੱਟ 40 ਵਿਅਕਤੀ ਜ਼ਖਮੀ ਹੋ ਗਏ। ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਪੁਲਵਾਮਾ ਦੇ ਕਰੀਮਾਬਾਦ ‘ਚ ਸੁਰੱਖਿਆ ਬਲਾਂ ਤੇ ਪੁਲਿਸ ਵੱਲੋਂ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਲਈ ਛਾਪੇ ਮਾਰੇ ਜਾਣ ਦੇ ਐਲਾਲ ਤੋਂ ਬਾਅਦ ਸੈਂਕੜੇ ਗਿਣਤੀ ‘ਚ ਲੋਕ ਤੁਰੰਤ ਸੜਕਾਂ ‘ਤੇ ਨਿਕਲ ਆਏ।
ਪ੍ਰਦਰਸਨਕਾਰੀਆਂ ਨੇ ਗ੍ਰਿਫ਼ਤਾਰੀਆਂ ਨੂੰ ਰੋਕਣ ਦੇ ਮਕਸਦ ਨਾਲ ਮੁੱਖ ਸੜਕਾਂ ਨੂੰ ਬੰਦ ਕਰ ਦਿੱਤਾ ਤੇ ਆਜ਼ਾਦੀ ਸਮਰਥਕ ਤੇ ਸੁਰੱਖਿਆ ਬਲਾਂ ਵਿਰੋਧੀ ਨਾਅਰੇ ਲਾਏ।

ਪ੍ਰਸਿੱਧ ਖਬਰਾਂ

To Top