ਸਤਿਸੰਗ

ਲੱਖਾਂ ਲੋਕਾਂ ਨੇ ਰੂਹਾਨੀ ਸਤਿਸੰਗ ‘ਚ ਲੁੱਟੀਆਂ ਖੁਸ਼ੀਆਂ, ਸਿੱਖਿਆ ਜਿਉਣ ਦਾ ਸਲੀਕਾ

Spiritual Word, Gurmeet Ram Rahim, Dera Sacha Sauda, Dr MSG

ਸਰਸਾ। ਡੇਰਾ ਸੱਚਾ ਸੌਦਾ ਦੇ ਪੂਜਨੀਕ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਐਤਵਾਰ ਨੂੰ ਸ਼ਾਹ ਸਤਿਨਾਮ ਜੀ ਧਾਮ ‘ਚ ਰੂਹਾਨੀ ਸਤਿਸੰਗ ਫ਼ਰਮਾਇਆ। ਪਿਛਲੀ ਸ਼ਾਮ ਪਏ ਮੀਂਹ ਤੋਂ ਬਾਅਦ ਖੁਸ਼ਨੁਮਾ ਹੋਏ ਮੌਸਮ ‘ਚ ਦੇਸ਼-ਵਿਦੇਸ਼ ਤੋਂ ਲੱਖਾਂ ਲੋਕਾਂ ਨੂੰ ਰੂਹਾਨੀਅਤ ਦੀ ਠੰਢਕ ਨਾਲ ਸਰਾਬੋਰ ਕਰਦਿਆਂ ਪੂਜਨੀਕ ਗੁਰੂ ਜੀ ਨੇ ਜ਼ਿੰਦਗੀ ਜਿਉਣ ਦਾ ਸਲੀਕਾ ਤੇ ਰੂਹਾਨੀਅਤ ‘ਚ ਅੱਗੇ ਵਧਣ ਦੇ ਆਸਾਨ ਤਰੀਕੇ ਫ਼ਰਮਾਏ। 10285 ਨਵੇਂ ਵਿਅਕਤੀਆਂ ਨੇ ਪੂਜਨੀਕ ਗੁਰੂ ਜੀ ਦੇ ਬਚਨਾਂ ਤੋਂ ਪ੍ਰਭਾਵਿਤ ਹੋ ਕੇ ਸਮਾਜਿਕ ਬੁਰਾਈਆਂ ਨੂੰ ਤਿਆਗ ਕੇ ਨਾਮ ਸ਼ਬਦ ਦੀ ਅਨਮੋਲ ਦਾਤ ਪ੍ਰਾਪਤ ਕੀਤੀ।
ਸਤਿਸੰਗ ਦੌਰਾਨ ਪੂਜਨੀਕ ਗੁਰੂ ਜੀ ਵੱਲੋਂ ਫ਼ਰਮਾਏ ਗਏ ਰੂਹਾਨੀ ਸਤਿਸੰਗ ਦੌਰਾਨ ਕੀਤੇ ਗਏ ਬਚਨਾਂ ਦੀਆਂ ਕੁਝ ਝਲਕੀਆਂ :

 • ਰੂਹਾਨੀ ਜਾਮ ਭਾਵਨਾ ਨਾਲ ਪੀਣ ‘ਤੇ ‘ਵਿਲ ਪਾਵਰ’ ਵਧਦੀ ਹੈ, ਜ਼ਿੰਦਗੀ ਖੁਸ਼ੀਆਂ ਨਾਲ ਮਹਿਕ ਉਠਦੀ ਹੈ।
 • ਪਰਮ ਪਿਤਾ ਦਾ ਨਾਂਅ ਅਜਿਹੇ ਸੁੱਖਾਂ ਦੀ ਖਾਨ ਹੈ ਜੋ ਇਸ ਜਹਾਨ ‘ਚ ਤਾਂ ਖੁਸ਼ੀਆਂ ਬਖਸ਼ਦਾ ਹੀ ਹੈ ਅਗਲੇ ਜਹਾਨ ‘ਚ ਵੀ ਖੁਸ਼ੀਆਂ ਪ੍ਰਾਪਤ ਹੁੰਦੀਆਂ ਹਨ।
 • ਸਾਰੇ ਰੋਗਾਂ ਦਾ ਮੁਕੰਮਲ ਇਲਾਜ ਹੈ ਪਰਮਾਤਮਾ ਦਾ ਨਾਮ।
 • ਸੱਚੀ ਭਾਵਨਾ ਸ਼ਰਧਾ ਨਾਲ ਜੋ ਨਾਮ ਦਾ ਸਿਮਰਨ ਕਰਦੇ ਹਨ ਉਨ੍ਹਾਂ ਦੇ ਦਿਲੋ-ਦਿਮਾਗ ਪਵਿੱਤਰ ਰਹਿੰਦੇ ਹਨ।
 • ਸਿਮਰਨ ਕਰਨ ਵਾਲੇ ਵਿਅਕਤੀ ਦਾ ਵਿਲ ਪਾਵਰ ਇੰਨਾ ਵਧ ਜਾਂਦਾ ਹੈ ਕਿ ਉਨ੍ਹਾਂ ਦੇ ਕੈਂਸਰ ਵਰਗੇ ਰੋਗ ਖ਼ਤਮ ਹੋ ਜਾਂਦੇ ਹਨ, ਡੇਰਾ ਸੱਚਾ ਸੌਦਾ ‘ਚ ਲੱਖਾਂ ਲੋਕਾਂ ਨਾਲ ਅਜਿਹਾ ਹੋਇਆ ਹੈ ਤੇ ਲਗਾਤਾਰ ਹੋ ਰਿਹਾ ਹੈ।
 • ਜੋ ਕਿਉਂ, ਕਿੰਤੂ , ਪਰੰਤੂ ਦੇ ਚੱਕਰ ਨੂੰ ਛੱਡ ਕੇ, ਅੱਲ੍ਹਾ, ਵਾਹਿਗੁਰੂ ਦੇ ਨਾਮ ਦਾ ਜਾਪ ਕਰਦੇ ਹਨ ਉਹ ਚਾਰੇ ਪਾਸੇ ਰੂਹਾਨੀ ਖੁਸ਼ਬੂ ਮਹਿਸੂਸ ਕਰਦੇ ਹਨ।
 • ਜੋ ਸੇਵਾ ਤੇ ਸਿਮਰਨ ਕਰਦੇ ਹਨ ਉਨ੍ਹਾਂ ਦੇ ਚਿਹਰੇ ਮਾਲਕ ਦੇ ਨੂਰ ਨਾਲ ਚਮਕਣ ਲੱਗਦੇ ਹਨ।
 • ਅੱਲ੍ਹਾ, ਵਾਹਿਗੁਰੂ ਰਾਮ ਦਾ ਸ਼ੁਕਰਨਾ ਕਰੋ, ਇਸ ਦੇ ਬਦਲੇ ਤੁਹਾਨੂੰ ਉਹ ਹੋਰ ਜ਼ਿਆਦਾ ਖੁਸ਼ੀਆਂ ਬਖਸ਼ੇਗਾ।
 • ਦੁਨੀਆ ‘ਚ ਮੱਖਣਬਾਜੀ ਬਹੁਤ ਹੁੰਦੀ ਹੈ ਪਰ ਇਹ ਮਾਲਕ ਦੇ ਦਰਬਾਰ ‘ਚ ਨਹੀਂ ਚਲਦੀ।
 • ਰਾਮ ਦੇ ਨਾਮ ਨੂੰ ਜ਼ਿੰਦਰਾ ਲਾ ਕੇ ਨਾ ਰੱਖੋ, ਭਗਤੀ ਇਬਾਦਤ ਕਰੋ, ਦਿਖਾਵਾ ਨਾ ਕਰੋ।
 • ਸਤਿਸੰਗੀ ਜੇਕਰ ਈਰਖ਼ਾ, ਨਫ਼ਰਤ ਕਰਨੀ ਸ਼ੁਰੂ ਕਰ ਦੇਵੇ ਤਾਂ ਸਮਝ ਲਓ ਰੂਹਾਨੀਅਤ ‘ਚ ਉਸ ਨੇ ਬੈਗ ਗੇਅਰ ਪਾ ਲਿਆ।
 • ਜੋ ਦੂਜਿਆਂ ਨੂੰ ਗਿਰਾਉਣਾ ਚਾਹੁੰਦਾ ਹੈ ਉਹ ਖੁਦ ਗਿਰ ਜਾਂਦਾ ਹੈ ਜੋ ਪ੍ਰਸੰਸਾ ਕਰਦਾ ਹੈ ਉਹ ਅੱਗੇ ਨਿਕਲ ਜਾਂਦਾ ਹੈ।
 • ਪੁਰਾਣਾ ਸਤਿਸੰਗੀ ਹੋਣ ਦਾ ਹੰਕਾਰ ਨਾ ਕਰਿਆ ਕਰੋ, ਗੱਲ ਅਮਲ ਦੀ ਹੈ ਜੇਕਰ ਅਮਲ ਕੀਤਾ ਤਾਂ ਬੇੜਾ ਪਾਰ ਹੋਵੇਗਾ।
 • ਐਡਾ ਭੋਲਾ ਖ਼ਸਮ ਨਹੀਂ ਜੋ ਮਕਰ ਚਲਿੱਤਰ ਨਾ ਜਾਣੇ, ਇਹਦੇ ਘਰ ਵਿਚ ਓਹੀ ਵਸ ਸਕਦੀ  ਜੋ ਸਭ ਚਤੁਰਾਈਆਂ ਭੁੱਲ ਜਾਵੇ। ਜੀ ਹਜ਼ੂਰੀਆ ਨਾ ਬਣੋ, ਗੁਰੂ ਨੂੰ ਮੰਨਦੇ ਹੋ ਚੰਗੀ ਗੱਲ ਹੈ ਪਰ ਉਸ ਦੀ ਗੱਲ ਵੀ ਮੰਨਿਆ ਕਰੋ।
 • ਅੱਜ ਫ਼ਕੀਰ ਦਾ ਇੱਕ ਬਚਨ ਮੰਨੋ, ‘ਜਿੱਥੇ ਅੱਲ੍ਹਾ-ਵਾਹਿਗੁਰੂ-ਰਾਮ ਹੋਵੇ ਉਥੇ ਬੁਰਾ ਕਰਮ ਨਾ ਕਰੋ।’
 • ਰੂਹਾਨੀਅਤ ‘ਚ ਜੇਕਰ ਛੋਟੇ ਬਣੇ ਰਹੋਗੇ ਤਾਂ ਬਹੁਤ ਵੱਡੇ ਬਣ ਜਾਓਗੇ।
 • ਦੀਨਤਾ-ਨਿਮਰਤਾ ਦਾ ਪੱਲਾ ਨਾ ਛੱਡੋ, ਉਸ ਮਾਲਕ ਨੂੰ ਪਲ ਪਲ ਦੀ ਖ਼ਬਰ ਹੈ।
 • ਮਾਲਿਕ ਦੇ ਦਰਬਾਰ ‘ਚ ਸੱਚੇ ਦਿਲ ਨਾਲ ਗਲਤੀਆਂ ਦੀ ਮੁਆਫ਼ੀ ਮੰਗੋ ਅਤੇ ਅੱਗੇ ਤੋਂ ਦੁਹਰਾਓ ਨਾ, ਜ਼ਿੰਦਗੀ ਸੁਖੀ-ਸੁਖੀ ਗੁਜ਼ਾਰ ਸਕਦੇ ਹੋ।
 • ਸੰਤਾਂ ਦਾ ਕ੍ਰੋਧ ਦਾਤੀ ਹੁੰਦਾ ਹੈ ਤੇ ਦੁਨੀਆ ਦਾ ਪਿਆਰ ਵੀ ਘਾਤੀ ਹੁੰਦਾ ਹੈ।
 • ਜੋ ਇਨਸਾਨੀਅਤ ਨਾਲ ਮੁਹੱਬਤ ਕਰਦੇ ਹਨ ਬੇਗਰਜ਼ ਨਿਹਸਵਾਰਥ ਭਾਵਨਾ ਨਾਲ ਸੇਵਾ ਕਰਦੇ ਹਨ ਅਜਿਹੇ ਸਤਿਸੰਗੀ ਵੀ ਹਨ।
 • ਰਹਿਣਾ ਮਸਤ ਤੇ ਹੋਣਾ ਹੁਸ਼ਿਆਰ ਚਾਹੀਦਾ, ਚੌਕਸ ਰਹੋ ਕਿਤੇ ਮਾਲਕ ਦਾ ਨਾਮ ਲੈ ਕੇ ਤੁਹਾਡੀ ਜੇਲ੍ਹ ਨਾ ਕੱਟ ਜਾਵੇ।
 • ਸਤਿਸੰਗੀ ਨੂੰ ਲੁੱਟਣ ਵਾਲੇ ਮਾਲਕ ਦੀ ਸਜ਼ਾ ਤੋਂ ਨਹੀਂ ਬਚ ਸਕਦੇ।
 • ਤਿਸੰਗੀ ਨੂੰ ਹੁਸ਼ਿਆਰ ਰਹਿਣਾ ਚਾਹੀਦਾ ਹੈ, ਕਿਸੇ ਦੀਆਂ ਗੱਲਾਂ ‘ਚ ਨਹੀਂ ਆਉਣਾ ਚਾਹੀਦਾ।
 • ‘ਆਨਲਾਈਨ ਗੁਰੂਕੁਲ’ ਫ਼ਿਲਮ ਕੰਪਲੀਟ ਹੋ ਚੁੱਕੀ ਹੈ ਅਤੇ ‘ਲਾਇਨ ਹਾਰਟ’ 20 ਦਿਨਾਂ ‘ਚ ਕੰਪਲੀਟ ਹੋ ਜਾਵੇਗੀ ਅਤੇ ਪਹਿਲਾਂ ‘ਲਾਇਨ ਹਾਰਟ’ ਰਿਲੀਜ਼ ਹੋਵੇਗੀ।
 • ਦੁਬਈ ‘ਚ ਐੱਮਐੱਸਜੀ-2 ਅਰਬੀ ਭਾਸ਼ਾ ‘ਚ ਰਿਲੀਜ਼, ਮੈਲਬਾਰਨ (ਆਸਟਰੇਲੀਆ), ਤੇਲੰਗਾਨਾ ‘ਚ ਵੀ ਫ਼ਿਲਮ ਨੇ ਧੁੰਮ ਮਚਾਈ।
  ਐੱਮਐੱਸਜੀ 2 ਸਮਾਜ ਲਈ ਫ਼ਿਲਮ ਹੋਵੇਗੀ ਪਰ ਸਾਡੇ ਲਈ ਸਤਿਸੰਗ
 • ਸਤਿਸੰਗੀ ਬੱਚੇ ਦੁਨੀਆ ‘ਚ ਬਾਹਰ ਪੜ੍ਹਣ ਜਾਂਦੇ ਤਾਂ ਉਥੇ ਜਾ ਕੇ ਇਨਸਾਨੀਅਤ ਨੂੰ ਫੈਲਾਓ, ਤਿਲ਼ਕੋ ਨਾ ਸਗੋਂ ਤਿਲ਼ਕਣ ਵਾਲਿਆਂ ਨੂੰ ਸਹੀ ਰਸਤਾ ਦਿਖਾਓ।

ਪ੍ਰਸਿੱਧ ਖਬਰਾਂ

To Top