ਪੰਜਾਬ

5 ਹਜਾਰ ਦੀ ਰਿਸ਼ਵਤ ਲੈਂਦਾ ਪਾਵਰਕਾਮ ਦਾ ਜੇਈ ਕਾਬੂ

ਗੁਰਪ੍ਰੀਤ ਸਿੰਘ
ਸੰਗਰੂਰ, । ਵਿਜੀਲੈਂਸ ਵਿਭਾਗ ਦੀ ਟੀਮ ਵੱਲੋਂ ਪਾਵਰਕਾਮ ਦੇ ਇਕ ਜੇਈ ਨੂੰ ਨਵਾਂ ਟਰਾਂਸਫਾਰਮਰ ਦੇਣ ਦੇ ਬਦਲੇ ਇਕ ਕਿਸਾਨ ਤੋਂ 5 ਹਜਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕੀਤਾ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਵਿਭਾਗ ਦੇ ਡੀਐਸਪੀ ਪ੍ਰੀਤੀਪਾਲ ਸਿੰਘ ਨੇ ਦੱਸਿਆ ਕਿ ਪਿੰਡ ਮਹਿਲਾਂ ਨਿਵਾਸੀ ਅਲਵਿੰਦਰ ਸਿੰਘ ਨੇ ਇਕ ਨਵਾਂ ਮੋਟਰ ਕੁਨੈਕਸ਼ਨ ਮਹਿਕਮੇ ਤੋਂ ਈਜਾਦ ਕਰਵਾਇਆ ਸੀ ਜਿਸ ਲਈ ਉਸਨੂੰ ਨਵੇਂ ਟਰਾਂਸਫਾਰਮਰ ਦੀ ਲੋੜ ਦੀ ਸੀ। ਪ੍ਰੰਤੂ ਜਿਸ ਬਦਲੇ ਪਾਵਰਕਾਮ ਦੇ ਜੇਈ ਰਜਿੰਦਰ ਸਿੰਘ ਨੇ ਕਿਸਾਨ ਅਲਵਿੰਦਰ ਸਿੰਘ ਤੋਂ 12 ਹਜਾਰ ਰੁਪਏ ਦੀ ਮੰਗ ਕੀਤੀ ਤੇ ਇਨਾਂ ਦਾ ਸੌਦਾ 7 ਹਜਾਰ ਰੁਪਏ ਵਿੱਚ ਤੈਅ ਹੋ ਗਿਆ ਤੇ 2 ਹਜਾਰ ਰੁਪਏ ਪੇਸ਼ਗੀ ਦੇ ਰੂਪ ਵਿੱਚ ਪਹਿਲਾਂ ਦਿੱਤੇ। ਦੂਜੇ ਪਾਸੇ, ਕਿਸਾਨ ਨੇ ਇਸਦੀ ਸ਼ਿਕਾਇਤ ਵਿਜੀਲੈਂਸ ਵਿਭਾਗ ਨੂੰ ਕਰ ਦਿੱਤੀ ਜਿਸਤੇ ਕਾਰਵਾਈ ਕਰਦਿਆਂ ਵਿਭਾਗ ਦੀ ਟੀਮ ਨੇ ਉਕਤ ਜੇਈ ਨੂੰ ਪਾਵਰਕਾਮ ਦੇ ਸਬ ਡਵੀਜਨ ਦਫਤਰ ਮਹਿਲਾਂ ਵਿੱਚੋਂ ਕਿਸਾਨ ਅਲਵਿੰਦਰ ਤੋਂ 5 ਹਜਾਰ ਰੁਪਏ ਰਿਸ਼ਵਤ ਲੈਂਦਿਆਂ ਕਾਬੂ ਕਰ ਲਿਆ।
ਉਨਾਂ ਦੱਸਿਆ ਕਿ ਕਾਰਵਾਈ ਦੌਰਾਨ ਰਜਿੰਦਰ ਸਿੰਘ ਖੇਤੀਬਾੜੀ ਵਿਸਥਾਰ ਅਫਸਰ ਸੰਗਰੂਰ, ਜਸਕਮਲ ਸਿੰਘ ਖੇਤੀਬਾੜੀ ਵਿਕਾਸ ਅਫਸਰ ਸਰਕਾਰੀ ਗਵਾਹ ਦੇ ਤੌਰ ਤੇ ਮੌਜੂਦ ਸਨ।

 

ਪ੍ਰਸਿੱਧ ਖਬਰਾਂ

To Top