ਪੰਜਾਬ

ਲੰਗਰ ਖਾ ਰਹੇ ਸ਼ਰਧਾਲੂਆਂ ‘ਤੇ ਇਨੋਵਾ ਚੜ੍ਹੀ, 5 ਦੀ ਮੌਤ

ਹੁਸ਼ਿਆਰਪੁਰ, ਰਾਜੀਵ ਸ਼ਰਮਾ . ਰਾਸ਼ਟਰੀ ਰਾਜ ਮਾਰਗ ਜਲੰਧਰ-ਪਠਾਨਕੋਟ ‘ਤੇ ਪੈਂਦੇ ਸ਼੍ਰੀ ਦੁਰਗਾ ਮਾਤਾ ਮੰਦਰ ਲਤੀਫਪੁਰ ਖਾਨਪੁਰ ਵਿਖੇ ਲੰਗਰ ਦੀ ਸੇਵਾ ਕਰ ਰਹੇ ਸ਼ਰਧਾਲੂਆਂ ‘ਤੇ ਤੇਜ਼ ਰਫ਼ਤਾਰ ਇਨੋਵਾ ਗੱਡੀ ਜਾ ਚੜ੍ਹੀ, ਜਿਸ ਨਾਲ ਪੰਜ ਸ਼ਰਧਾਲੂਆਂ ਦੀ ਮੌਤ ਹੋ ਗਈ
ਜਾਣਕਾਰੀ ਅਨੁਸਾਰ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮਣੀ ਮਹੇਸ਼ ਦੇ ਸ਼ਰਧਾਲੂਆਂ ਲਈ ਦੁਰਗਾ ਮਾਤਾ ਮੰਦਰ ਦੀ ਸੁਸਾਇਟੀ ਵੱਲੋਂ 5ਵਾਂ ਸਾਲਾਨਾ ਲੰਗਰ ਲਗਾਇਆ ਗਿਆ ਸੀ, ਜਿਸ ਕਰਕੇ ਮੰਦਰ ਦੇ ਗੇਟ ਨੇੜੇ ਕੁਝ ਲੋਕ ਬੈਠੇ ਹੋਏ ਸਨ ਇਸ ਦੌਰਾਨ ਜਲੰਧਰ ਵੱਲੋਂ ਇੱਕ ਤੇਜ਼ ਰਫ਼ਤਾਰ ਇਨੋਵਾ ਗੱਡੀ ਨੰਬਰ ਪੀ. ਬੀ 10-ਡੀ. ਐੱਚ-0096 ਗਲਤ ਸਾਈਡ ਤੋਂ ਓਵਰਟੇਕ ਕਰਨ ਦੇ ਚੱਕਰ ‘ਚ ਬੇਕਾਬੂ ਹੋ ਕੇ ਸ਼ਰਧਾਲੂਆਂ ‘ਤੇ ਜਾ ਚੜ੍ਹੀ ਜਿਸ ਨਾਲ ਰਾਮ ਸ਼ਰਨ ਪੁੱਤਰ ਵਤਨ ਚੰਦ, ਕਰਨੈਲ ਸਿੰਘ ਪੁੱਤਰ ਬਹਾਦਰ ਸਿੰਘ, ਗੋਵਰਧਨ ਸਿੰਘ ਪੁੱਤਰ ਸ਼ਿਵ ਸਿੰਘ ਤਿੰਨੋਂ ਨਿਵਾਸੀ ਲਤੀਫਪੁਰ, ਦਰਸ਼ਨ ਸਿੰਘ ਪੁੱਤਰ ਚੰਦੂ ਰਾਮ ਨਿਵਾਸੀ ਅਲੀਪੁਰ ਚਾਰਾਂ ਦੀ ਮੌਕੇ ‘ਤੇ ਮੌਤ ਹੋ ਗਈ, ਜਦਕਿ ਜਤਿੰਦਰ ਸਿੰਘ ਪੁੱਤਰ ਗਿਆਨ ਸਿੰਘ ਨਿਵਾਸੀ ਖਾਨਪੁਰ ਨੇ ਹਸਪਤਾਲ ਲਿਜਾਂਦੇ ਸਮੇਂ ਦਮ ਤੋੜ ਦਿੱਤਾ ਬਲਵਾਨ ਸਿੰਘ ਪੁੱਤਰ ਜੋਰਾਵਰ ਸਿੰਘ ਨਿਵਾਸੀ ਲਤੀਫਪੁਰ ਗੰਭੀਰ ਰੂਪ ‘ਚ ਜ਼ਖਮੀ ਹੋ ਗਏ, ਜਿਸ ਨੂੰ ਸਰਕਾਰੀ ਹਸਪਤਾਲ ਵਿਖੇ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਦੀ ਹਾਲਤ ਨੂੰ ਦੇਖਦੇ ਹੋਏ ਮੁਢਲੇ ਇਲਾਜ ਤੋਂ ਬਾਅਦ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਲਈ ਰੈਫ਼ਰ ਕਰ ਦਿੱਤਾ ਇਸ ਸਬੰਧੀ ਥਾਣਾ ਮੁਕੇਰੀਆਂ ਦੇ ਥਾਣਾ ਇੰਚਾਰਜ ਜਸਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਇਨੋਵਾ ਕਾਰ ਨੂੰ ਕਬਜੇ ‘ਚ ਲੈ ਕੇ ਪ੍ਰਤੱਖਦਰਸ਼ੀ ਕਰਨੈਲ ਸਿੰਘ ਦੇ ਬਿਆਨਾਂ ‘ਤੇ ਡਰਾਈਵਰ ਅਸੀਸ਼ ਕੁਮਾਰ ਖਿਲਾਫ਼ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ

ਪ੍ਰਸਿੱਧ ਖਬਰਾਂ

To Top