ਪੰਜਾਬ

ਭੱਟਾ ਪਰਸੌਲ ਵਾਂਗ ਪੰਜਾਬ ਬਚਾਉਣ ਦੀ ਲੜਾਈ ਲੜਾਂਗਾ: ਰਾਹੁਲ

ਜਲੰਧਰ, (ਏਜੰਸੀ) ਪੰਜਾਬ ‘ਚ ਨਸ਼ੇ ਦੇ ਕਾਰੋਬਾਰ ਨੂੰ ਆਮ ਦੱਸਦਿਆਂ ਕਾਂਗਰਸ ਦੇ ਉੱਪ ਪ੍ਰਧਾਨ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਇੱਥੇ ਕਿਹਾ ਕਿ ਭੱਟਾ ਪਰਸੌਲ ‘ਚ ਜਿਸ ਤਰ੍ਹਾਂ ਦੀ ਲੜਾਈ ਉਹਨਾਂ ਨੇ ਲੜੀ ਸੀ ਓਹੀ ਜਿਹੀ ਲੜਾਈ ਪੰਜਾਬ ਨੂੰ ਬਚਾਉਣ ਲਈ ਉਹ ਅਤੇ ਉਹਨਾਂ ਦੀ ਪਾਰਟੀ ਲੜੇਗੀ ਰਾਹੁਲ ਗਾਂਧੀ ਅੱਜ ਇੱਥੇ ਕਾਂਗਰਸ ਵੱਲੋਂ ਪੰਜਾਬ ‘ਚ ਨਸ਼ਿਆਂ ਅਤੇ ਕਾਨੂੰਨ ਦੀ ਵਿਗੜਦੀ ਸਥਿਤੀ ਖਿਲਾਫ ਦਿੱਤੇ ਧਰਨੇ ‘ਚ ਸ਼ਾਮਲ ਹੋਏ
ਪੰਜਾਬ ਦੀ ਵਿਗੜਦੀ ਕਾਨੂੰਨ ਵਿਵਸਥਾ ਤੇ ਨਸ਼ੇ ਦੀ ਵੱਧਦੀ ਸਮੱਸਿਆ ‘ਤੇ ਸੂਬਾ ਕਾਂਗਰਸ ਵੱਲੋਂ ਜਲੰਧਰ ‘ਚ ਲਾਏ ਧਰਨਾ ਪ੍ਰਦਰਸ਼ਨ ‘ਚ ਹਿੱਸਾ ਲੈਣ ਆਏ ਕਾਂਗਰਸ ਉਪ ਪ੍ਰਧਾਨ ਨੇ ਕਿਹਾ ਕਿ ਪੰਜਾਬ ਨੂੰ ਬਚਾਉਣ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਲੜਾਈ ਲੜਨੀ ਹੋਵੇਗੀ ਬਿਨਾਂ ਲੜੇ ਅਪਰਾਧ ਤੇ ਨਸ਼ੇ ਤੋਂ ਮੁਕਤੀ ਨਹੀਂ ਮਿਲ ਸਕੇਗੀ, ਕਿਉਂਕਿ ਅਕਾਲੀ ਆਗੂਆਂ ਦੀ ਸ਼ਹਿ ‘ਚ ਇੱਥੇ ਇਹ ਸਭ ਹੋ ਰਿਹਾ ਹੈ ਉਦਯੋਗ ਧੰਦਿਆਂ ਦੀ ਸਥਿਤੀ ਖਰਾਬ ਦੱਸਦਿਆਂ ਰਾਹੁਲ ਨੇ ਕਿਹਾ ਕਿ ਪੰਜਾਬ ‘ਚ ਤੁਸੀਂ ਸਿਰਫ ਇੱਕ ਬਿਜਨਸ ਕਰ ਸਕਦੇ ਹੋ ਅਤੇ ਉਹ ਹੈ ਨਸ਼ੇ ਦਾ ਬਿਜਨਸ ਕਿਉਂਕਿ ਸਰਕਾਰ ‘ਚ ਸ਼ਾਮਲ ਲੋਕਾਂ ਦੀ ਸ਼ਹਿ ‘ਚ ਇਹ ਵਧ ਰਿਹਾ ਹੈ

ਇੱਥੋਂ ਦੀ ਪੁਲਿਸ ਲਾਚਾਰ ਹੈ ਪਰੰਤੂ ਅਸਮਰਥ ਨਹੀਂ ਜੋ ਪੁਲਿਸ ਅੱਤਵਾਦ ‘ਤੇ ਜਿੱਤ ਹਾਸਲ ਕਰ ਸਕਦੀ ਹੈ ਉਹ ਨਸ਼ੇ ‘ਤੇ ਕਾਰਵਾਈ ਕਿਉਂ ਨਹੀਂ ਕਰ ਸਕਦੀ ਹੈ ਕਾਂਗਰਸ ਆਗੂ ਨੇ ਕਿਹਾ ਕਿ ਜਦੋਂ ਮੈਂ ਭੱਟਾ ਪਰਸੌਲ ਗਿਆ ਸੀ ਤਾਂ ਆਗੂਆਂ ਦੇ ਨਾਲ-ਨਾਲ ਪੱਤਰਕਾਰਾਂ ਨੇ ਵੀ ਮੇਰੀ ਆਲੋਚਨਾ ਕੀਤੀ ਸੀ ਅਤੇ ਕਿਹਾ ਸੀ ਕਿ ਰਾਹੁਲ ਗਾਂਧੀ ਉੱਥੇ ਕਿਉਂ ਗਿਆ ਪਰ ਮੈਂ ਕਹਿਣਾ ਚਾਹੁੰਦਾ ਹਾਂ ਕਿ ਜਿਸ ਤਰ੍ਹਾਂ ਦੀ ਲੜਾਈ ਮੈਂ ਭੱਟਾ ਪਰਸੌਲ ‘ਚ ਲੜੀ ਸੀ ਉਹੋ ਜਿਹੀ ਹੀ ਲੜਾਈ ਸੂਬੇ ਨੂੰ ਬਚਾਉਣ ਲਈ, ਨੌਜਵਾਨ ਨੂੰ  ਬਚਾਉਣ ਲਈ ਤੇ ਕਿਸਾਨਾਂ ਨੂੰ ਬਚਾਉਣ ਲਈ ਅਸੀਂ ਪੰਜਾਬ ‘ਚ ਵੀ ਲੜਾਂਗੇ

ਪ੍ਰਸਿੱਧ ਖਬਰਾਂ

To Top