Breaking News

ਪਲਵਲ ‘ਚ ਸਾਬਕਾ ਫੌਜੀ ਵੱਲੋਂ ਦੋ ਘੰਟਿਆਂ ‘ਚ 6 ਕਤਲ

Murder, Former, Soldier, Palwal, Crime

ਏਜੰਸੀ
ਗੁੜਗਾਓਂ, 2 ਜਨਵਰੀ।
ਇੱਥੋਂ ਦੇ ਨਾਲ ਲੱਗਦੇ ਸ਼ਹਿਰ ਪਲਵਲ ਵਿੱਚ ਮੰਗਲਵਾਰ ਦੇਰ ਰਾਤ ਇੱਕ ਪਾਗਲ ਆਦਮੀ ਨੇ ਸਿਰਫ਼ ਦੋ ਘੰਟਿਆਂ ਵਿੱਚ ਹੀ ਰਾਡ ਨਾਲ ਛੇ ਜਣਿਆਂ ਦਾ ਕਥਿਤ ਤੌਰ ‘ਤੇ ਕਤਲ ਕਰ ਦਿੱਤਾ। ਇਹ ਘਟਨਾ ਰਾਤ ਕਰੀਬ 2 ਵਜੇ ਦੀ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਮਰਨ ਵਾਲਿਆਂ ਵਿੱਚ ਇੱਕ ਔਰਤ ਵੀ ਸ਼ਾਮਲ ਹੈ। ਕਾਤਲ ਸਾਕਬਾ ਫੌਜੀ ਦੱਸਿਆ ਜਾ ਰਿਹਾ  ਹੈ। ਪੁਲਿਸ ਨੂੰ ਜਿਉਂ ਹੀ ਇਸ ਘਟਨਾ ਬਾਰੇ ਪਤਾ ਲੱਗਿਆ ਤਾਂ ਉਹ ਤੁਰੰਤ ਮੌਕੇ ‘ਤੇ ਪਹੁੰਚ ਗਈ।  ਮ੍ਰਿਤਕਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ।

ਪਲਵਲ ਐਸਪੀ ਸੁਲੋਚਨਾ ਗਜਰਾਤ ਨੇ ਕਿਹਾ ਕਿ ਕਾਤਲ ਨੇ ਸਾਰਿਆਂ ਨੂੰ ਰਾਡ ਮਾਰ ਕੇ ਕਤਲ ਕੀਤਾ ਅਤੇ ਇੱਕ ਹੀ ਜਗ੍ਹਾ ਸਾਰਿਆਂ ਨੂੰ ਸੱਟ ਮਾਰੀ। ਵੇਖ ਕੇ ਇੰਝ ਲੱਗਿਆ ਜਿਵੇਂ ਇੱਕ ਹੀ ਵਿਅਕਤੀ ਨੇ ਅਜਿਹਾ ਕੀਤਾ ਹੈ। ਹਾਲਾਂਕਿ ਹੁਣ ਤੱਕ ਸੀਸੀਟੀਵੀ ਫੁਟੇਜ਼ ਨਹੀਂ ਮਿਲਿਆ, ਪਰ ਅਸੀਂ ਜਾਂਚ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਪੁਲਿਸ ਨੇ ਲਾਸ਼ਾਂ ਨੂੰ ਹਪਤਾਲ ਪਹੁੰਚਾ ਦਿੱਤਾ। ਨਾਲ ਦੇ ਇਲਾਕੇ ਤੋਂ ਤਿੰਨ ਘੰਟੇ ਬਾਅਦ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਲਾਕੇ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਕਤਲ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਐਸਐਚਓ ਅਸ਼ਵਨੀ ਦਾ ਕਹਿਣਾ ਹੈ ਕਿ ਕਿਸੇ ਪਾਗਲ ਨੇ ਇਸ ਕਤਲ ਕਾਂਡ ਨੂੰ ਅੰਜ਼ਾਮ ਦਿੱਤਾ ਹੈ। ਉਸ ਨੂੰ ਜੋ ਵੀ ਰਸਤੇ ਵਿੱਚ ਮਿਲਦਾ ਹੈ ਉਹ ਉਸ ਨੂੰ ਮਾਰ ਦਿੰਦਾ ਹੈ। ਜਦੋਂ ਪੁਲਿਸ ਉਸ ਨੂੰ ਫੜਨ ਗਈ ਤਾਂ ਉਸ ਨੇ ਪੁਲਿਸ ‘ਤੇ ਵੀ ਹਮਲਾ ਕੀਤਾ।

ਸਾਬਕਾ ਫੌਜੀ ਹੈ ਮੁਲਜ਼ਮ

ਫਰੀਦਾਬਾਦ ਦੇ ਪਿੰਡ ਮਛਗਰ ਨਿਵਾਸੀ ਨਰੇਸ਼ ਪੁੱਤਰ ਚੁੰਨੀ ਲਾਲ ਜੋ ਫੌਜ ਵਿੱਚੋਂ ਸੇਵਾਮੁਕਤ ਹੈ ਅਤੇ ਫਿਲਹਾਲ ਸਿੰਚਾਈ ਵਿਭਾਗ ਵਿੱਚ ਕੰਮ ਕਰਦਾ ਹੈ। ਮੁਲਜ਼ਮ ਫਿਲਹਾਲ ਪਲਵਲ ਸਥਿਤ ਓਮੈਕਸ ਸਿਟੀ ਵਿੱਚ ਰਹਿੰਦਾ ਹੈ। ਰਾਤ ਨੂੰ ਕਿਸੇ ਸਮੇਂ ਘਰੋਂ ਨਿੱਕਲਿਆ ਅਤੇ ਸਭ ਤੋਂ ਪਹਿਲਾਂ ਨਿੱਜੀ ਹਸਪਤਾਲ ਵਿੱਚ ਇੱਕ ਔਰਤ ਦਾ ਕਤਲ ਕਰ ਦਿੱਤਾ। ਸਾਰੀਆਂ ਹੱਤਿਆਵਾਂ ਨੂੰ ਉਸ ਨੇ ਇੱਕ ਰਾਡ ਨਾਲ ਅੰਜ਼ਾਮ ਦਿੱਤਾ ਹੈ ਅਤੇ ਸਾਰੇ ਮ੍ਰਿਤਕਾਂ ਦੇ ਸਿਰ ਵਿੱਚ ਸੱਟ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top