[horizontal_news id="1" scroll_speed="0.10" category="breaking-news"]
ਪੰਜਾਬ

7 ਸਾਲ ਪਹਿਲਾਂ ਵਿਆਹੀਆਂ ਕੁੜੀਆਂ ਨੂੰ ਵੀ ਸ਼ਗਨ ਮਿਲੇਗਾ ਹੁਣ

ਸ਼ਗਨ ਸਕੀਮ ਹੇਠ ਨਿਰਧਾਰਤ ਸਮੇਂ ਵਿੱਚ ਅਰਜ਼ੀ ਦੇਣ ਤੋਂ ਖੁੰਝੇ ਸਾਰੇ ਯੋਗ ਪਰਿਵਾਰਾਂ ਨੂੰ ਵਿਚਾਰਨ ਦੀ ਪ੍ਰਵਾਨਗੀ

ਚੰਡੀਗੜ੍ਹ,  (ਅਸ਼ਵਨੀ ਚਾਵਲਾ)। ਹੁਣ ਪੰਜਾਬ ‘ਚ ਉਨ੍ਹਾਂ ਵਿਆਹੀਆਂ ਹੋਈਆਂ ਲੜਕੀਆਂ ਨੂੰ ਵੀ ਸ਼ਗੁਨ ਮਿਲੇਗਾ, ਜਿਨ੍ਹਾਂ ਦਾ ਵਿਆਹ ਅੱਜ ਜਾਂ ਕੱਲ੍ਹ ਨਹੀਂ ਸਗੋਂ 7 ਸਾਲ ਪਹਿਲਾਂ ਵੀ ਕਿਉਂ ਨਾ ਹੋ ਚੁਕਿਆ ਹੋਵੇ। ਗਰੀਬਾਂ ਪੱਖੀ ਪਹਿਲਕਦਮੀ ਕਰਦੇ ਹੋਏ ਮੰਤਰੀ ਮੰਡਲ ਨੇ ਸੂਬਾ ਭਰ ਵਿੱਚ ਸ਼ਗਨ ਸਕੀਮ ਹੇਠ ਇਕ ਅਪਰੈਲ, 2009 ਤੋਂ 31 ਮਾਰਚ, 2016 ਤੱਕ ਨਿਰਧਾਰਤ ਸਮੇਂ ਵਿੱਚ ਬਿਨੈ-ਪੱਤਰ ਨਾ ਦੇ ਸਕਣ ਵਾਲੇ ਯੋਗ ਪਰਿਵਾਰਾਂ ਨੂੰ ਇਸ ਸਕੀਮ ਹੇਠ ਵਿਚਾਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।
ਇਹ ਫੈਸਲਾ ਅੱਜ ਸ਼ਾਮ ਪੰਜਾਬ ਭਵਨ ਵਿਖੇ ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਵਿਚ ਲਿਆ ਗਿਆ।
ਇਸ ਦਾ ਪ੍ਰਗਟਾਵਾ ਕਰਦੇ ਹੋਏ ਅੱਜ ਇਥੇ ਮੁੱਖ ਮੰਤਰੀ ਦਫ਼ਤਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਕੁਝ ਨਾ ਟਾਲੇ ਜਾ ਸਕਣ ਵਾਲੇ ਕਾਰਨ ਜਿਹੜੇ ਬਿਨੈਕਾਰ ਨਿਰਧਾਰਤ ਸਮੇਂ ਵਿੱਚ ਅਰਜ਼ੀ ਦਾਖਲ ਨਹੀਂ ਕਰ ਸਕੇ, ਇਨ੍ਹਾਂ ਪਰਿਵਾਰਾਂ ਨੂੰ ਹੁਣ ਚਾਲੂ ਵਿੱਤੀ ਸਾਲ 2016-17 ਦੌਰਾਨ ਸਕੀਮ ਦੇ ਘੇਰੇ ਦੇ ਹੇਠ ਲਿਆਂਦਾ ਜਾਵੇਗਾ। ਇੱਕ ਅਪਰੈਲ, 2009 ਤੋਂ 31 ਮਾਰਚ, 2016 ਤੱਕ ਦੇ ਸਮੇਂ ਦੌਰਾਨ ਕਈ ਪਰਿਵਾਰ ਤੈਅ ਸਮੇਂ ਵਿੱਚ ਆਪਣੀ ਅਰਜ਼ੀ ਨਾ ਦੇ ਸਕਣ ਕਾਰਨ 15000 ਰੁਪਏ ਦੀ ਸ਼ਗਨ ਸਹੂਲਤ ਤੋਂ ਵਾਂਝੇ ਰਹਿ ਗਏ ਸਨ ਜੋ ਹੁਣ ਇਸ ਫੈਸਲੇ ਨਾਲ ਲਾਭ ਹਾਸਲ ਕਰ ਸਕਣਗੇ। ਗੌਰਤਲਬ ਹੈ ਕਿ ਇਸ ਸਕੀਮ ਦੇ ਹੇਠ ਲਾਭਪਾਤਰੀ ਵੱਲੋਂ ਸਕੀਮ ਦਾ ਲਾਭ ਲੈਣ ਲਈ ਇਕ ਮਹੀਨਾ ਅਗਾਊ ਜਾਂ ਸ਼ਾਦੀ ਤੋਂ ਇਕ ਮਹੀਨੇ ਦੇ ਅੰਦਰ ਅੰਦਰ ਬਿਨੈ ਪੱਤਰ ਦੇਣਾ ਹੁੰਦਾ ਹੈ ਅਤੇ ਨਿਰਧਾਰਤ ਸਮੇਂ ਤੋਂ ਬਾਅਦ ਪ੍ਰਾਪਤ ਹੋਣ ਵਾਲੀਆਂ ਅਰਜ਼ੀਆਂ ਨੂੰ ਰੱਦ ਸਮਝਿਆ ਜਾਂਦਾ ਹੈ।
ਮੰਤਰੀ ਮੰਡਲ ਨੇ ਈਸਾਈ, ਸੈਣੀ ਤੇ ਰਾਮਗੜੀਆ ਭਾਈਚਾਰੇ ਲਈ ਵੱਖਰੇ ਬੋਰਡ ਸਥਾਪਤ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ ਜੋ ਹੁਣ ਕ੍ਰਿਸ਼ਚੀਅਨ ਵੈਲਫੇਅਰ ਬੋਰਡ, ਸੈਣੀ ਵੈਲਫੇਅਰ ਬੋਰਡ ਅਤੇ ਰਾਮਗੜੀਆਂ ਵੈਲਫੇਅਰ ਬੋਰਡ ਵਜੋਂ ਇਨਾਂ ਭਾਈਚਾਰਿਆਂ ਦੀ ਨੁਮਾਇੰਦਗੀ ਕਰਨਗੇ। ਇਹ ਬੋਰਡ ਇਨਾਂ ਭਾਈਚਾਰਿਆਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਘੋਖਣਗੇ ਅਤੇ ਇਨਾਂ ਦੇ ਹੱਲ ਲਈ ਆਪਣੇ ਸੁਝਾਅ ਦੇਣਗੇ।
ਇਕ ਹੋਰ ਫੈਸਲਾ ਲੈਂਦੇ ਹੋਏ ਮੰਤਰੀ ਮੰਡਲ ਨੇ ਸੂਬਾ ਸਰਕਾਰ ਵੱਲੋਂ ਸਥਾਪਤ ਸਾਰੇ ਬੋਰਡਾਂ ਤੇ ਕਮਿਸ਼ਨਾਂ ਵਿੱਚ ਸੀਨੀਅਰ ਉਪ ਚੇਅਰਮੈਨ ਦਾ ਅਹੁਦਾ ਕਾਇਮ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।
ਮੰਤਰੀ ਮੰਡਲ ਨੇ Àਪ ਤਹਿਸੀਲ ਧਾਰੀਵਾਲ ਦੇ ਕਾਨੂੰਗੋ ਸਰਕਲ ਜੌੜਾ ਛੱਤਰਾ ਦੇ 46 ਪਿੰਡ ਤਹਿਸੀਲ ਗੁਰਦਾਸਪੁਰ ਨਾਲ ਜੋੜਨ ਦਾ ਫੈਸਲਾ ਲਿਆ ਹੈ।

ਪ੍ਰਸਿੱਧ ਖਬਰਾਂ

To Top