ਪੰਜਾਬ

ਅਧਿਆਪਕ ਦਿਵਸ ਮੌਕੇ ਪੰਜਾਬ ਦੇ 7 ਅਧਿਆਪਕਾਂ ਨੂੰ ਮਿਲੇਗਾ ਨੈਸ਼ਨਲ ਐਵਾਰਡ

ਏ.ਐਸ ਖੰਨਾ
ਖੰਨਾ,3 ਸਤੰਬਰ
ਭਾਰਤ ਸਰਕਾਰ ਵੱਲ਼ੋਂ 5 ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਦਿੱਤਾ ਜਾਣ ਵਾਲਾ ਸਾਲ 2016 ਰਾਸ਼ਟਰੀ ਪੁਰਸਕਾਰ, ਇਸ ਵਾਰ ਪੰਜਾਬ ਦੇ 7 ਅਧਿਆਪਕਾਂ ਨੂੰ ਮਿਲੇਗਾ। ਸਾਲ 2016 ਦੇ ਨੈਸ਼ਨਲ ਐਵਾਰਡ ਲਈ ਪ੍ਰਾਇਮਰੀ ਵਿਭਾਗ ਵਿੱਚੋਂ ਸ੍ਰੀ ਮਤੀ ਰਾਜਵਿੰਦਰ ਕੌਰ ਜੇ.ਬੀ.ਟੀ. ਸਰਕਾਰੀ ਪ੍ਰਾਇਮਰੀ ਸਕੂਲ, ਚੋਗਾਵਾਂ (ਜ਼ਿਲ੍ਹਾ ਅੰਮ੍ਰਿਤਸਰ), ਸ੍ਰੀ ਮਤੀ ਬਲਵਿੰਦਰ ਕੌਰ ਸੀ.ਐਚ.ਟੀ. ਸਰਕਾਰੀ ਪ੍ਰਾਇਮਰੀ ਸਕੂਲ ਅੰਮ੍ਰਿਤਸਰ, ਮੇਘ ਦਾਸ, ਸਾਇੰਸ ਮਾਸਟਰ, ਸਰਕਾਰੀ ਮਿਡਲ ਸਕੂਲ, ਭਰਥਲਾ (ਜ਼ਿਲਾ ਲੁਧਿਆਣਾ), ਪਰਮਿੰਦਰ ਸਿੰਘ ਸਾਇੰਸ ਮਾਸਟਰ ਸਰਕਾਰੀ ਮਿਡਲ ਸਕੂਲ, ਗਾਲਬ ਰਣ ਸਿੰਘ (ਜ਼ਿਲ੍ਹਾ ਲੁਧਿਆਣਾ), ਸੈਕੰਡਰੀ ਵਿਭਾਗ ਵਿੱਚੋਂ ਓਮ ਪ੍ਰਕਾਸ਼ ਸੇਤੀਆਂ ਲੈਕਚਰਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁਲਰਾ ( ਮਾਨਸਾ), ਸ੍ਰੀ ਮਤੀ ਮਨਦੀਪ ਕੌਰ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਅੰਮ੍ਰਿਤਸਰ ਅਤੇ ਸ੍ਰੀ ਰਜਿੰਦਰ ਕੁਮਾਰ ਲੈਕਚਰਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਫ਼ਾਜ਼ਿਲਕਾ ਦੇ ਨਾਂਅ ਸ਼ਾਮਲ ਹਨ। ਅਧਿਆਪਕਾਂ ਨੂੰ ਇਹ ਪੁਰਸਕਾਰ ਵਿਗਿਆਨ ਭਵਨ ਨਵੀਂ ਦਿੱਲੀ ਵਿਖੇ ਦਿੱਤਾ ਜਾਵੇਗਾ। ਜ਼ਿਕਰੇਖਾਸ ਹੈ ਕਿ ਇਹ ਪੁਰਸਕਾਰ ਅਧਿਆਪਕਾਂ ਨੂੰ ਅਧਿਆਪਕ ਦੇ ਮਾਣ ਦੀ ਪਰਵਰਿਸ਼, ਜਨਤਕ ਦੇਣ ਅਤੇ ਅਧਿਆਪਕ ਦੀ ਹੋਣਹਾਰ ਮਾਨਤਾ ਨੂੰ ਮੁੱਖ ਰੱਖਦੇ ਹੋਏ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਦੇ ਹੌਂਸਲਾ ਅਫਜਾਈ ਪੁਰਸਕਾਰਾਂ ਨਾਲ ਅਧਿਆਪਕਾਂ ਵਿੱਚ ਕਾਰਗੁਜ਼ਾਰੀ ਦਾ ਵਾਧਾ ਕੁਦਰਤੀ ਹੈ। ਇਹ ਸਰਕਾਰ ਵੱਲ਼ੋਂ ਇੱਕ ਵਡਮੁੱਲਾ ਉਪਰਾਲਾ ਹੈ।

ਪ੍ਰਸਿੱਧ ਖਬਰਾਂ

To Top