ਦੇਸ਼

7ਵੇਂ ਤਨਖ਼ਾਹ ਕਮਿਸ਼ਨ ਦਾ ਨੋਟੀਫਿਕੇਸ਼ਨ ਜਾਰੀ, ਅਗਸਤ ਤੋਂ ਮਿਲੇਗੀ ਵਧੀ ਹੋਈ ਤਨਖ਼ਾਹ

ਨਵੀਂ ਦਿੱਲੀ। ਸਰਕਾਰ ਨੇ 7ਵੇਂ ਤਨਖ਼ਾਹ ਕਮਿਸ਼ਨਰ ਦੀਆ ਸਿਫਾਰਸ਼ਾਂ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਇਸ ਨਾਲ ਕੇਂਦਰੀ ਮੁਲਾਜ਼ਮਾਂ ਨੂੰ ਅਗਸਤ ਤੋਂ ਵਧੀ ਹੋਈ ਤਨਖ਼ਾਹ ਮਿਲਣੀ ਸ਼ੁਰੂ ਹੋ ਜਾਵੇਗੀ।
ਵਿੱਤ ਮੰਤਰਾਲੇ ਦੇ ਅੱਜ ਇੱਥੇ ਜਾਰੀ ਬਿਆਨ ਅਨੁਸਾਰ ਨੋਟੀਫਿਕੇਸ਼ਨ ‘ਚ ਸਾਲਾਨਾ ਤਨਖ਼ਾਹ ਵਾਧੇ ਲਈ ਹਰੇਕ ਵਰ੍ਹੇ ਮੌਜ਼ੂਦਾ 1 ਜੁਲਾਈ ਦੀ ਜਗ੍ਹਾ ‘ਤੇ ਹੁਣ ਦੋ ਮਿਤੀਆਂ 1 ਜਨਵਰੀ ਅਤੇ 1 ਜੁਲਾਈ ਤੈਅ ਕੀਤੀ ਗਈ ਹੈ।
ਮੁਲਾਜਮਾਂ ਦੀ ਨਿਯੁਕਤੀ ਤੇ ਤਰੱਕੀ ਦੀ ਮਿਤੀ ਦੇ ਆਧਾਰ ‘ਤੇ ਇਨ੍ਹਾਂ ਦੋ ਮਿਤੀਆਂ ‘ਚੋਂ ਕਿਸੇ ਇੱਕ ‘ਤੇ ਸਾਲਾਨਾ ਤਨਖ਼ਾਹ ਵਾਧਾ ਦਿੱਤਾ ਜਾਵੇਗਾ। ਵਾਰਤਾ

ਪ੍ਰਸਿੱਧ ਖਬਰਾਂ

To Top