ਦੇਸ਼

ਬੱਸ ਖੱਡ ‘ਚ ਡਿੱਗੀ, 8 ਮੌਤਾਂ

ਦੇਹਰਾਦੂਨ। ਦੇਹਰਾਦੂਨ ਦੇ ਤਿਯੂਨੀ ਖੇਤਰ ‘ਚ ਅੱਜ ਇੱਕ ਬੱਸ ਦੇ ਡੂੰਘੀ ਖੱਡ ‘ਚ ਡਿੱਗਣ ਕਾਰਨਇਸ ‘ਚ ਸਵਾਰ 8 ਵਿਅਕਤੀਆਂ ਦੀ ਮੌਤ ਹੋਗਈ ਤੇ 20 ਹੋਰ ਜ਼ਖ਼ਮੀ ਹੋ ਗਏ।
ਚਕਰਾਤਾ ਪੁਲਿਸ ਥਾਣਾ ਦੇ ਇੰਚਾਰਜ਼ ਅਰਵਿੰਦ ਕੁਮਾਰ ਨੇ ਦੱਸਿਆ ਕਿ ਦਾਰਾਗੜ੍ਹ ਦੇ ਨੇੜੇ ਇੱਕ ਨਿੱਜੀ ਬੱਸ 200 ਮੀਟਰ ਡੂੰਘੇ ਖੱਡ ‘ਚ ਡਿੱਗ ਪਈ ਜਿਸ ਨਾਲ ਛੇ ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਤੇ ਲਗਭਗ 22 ਹੋਰ ਜ਼ਖ਼ਮੀ ਹੋ ਗÂ ਜਿਨ੍ਹਾਂ ‘ਚੋਂ ਦੋ ਦੀ ਮੌਤ ਤਿਊਨੀ ਹਸਪਤਾਲ ‘ਚ ਹੋ ਗਈ।
ਹਾਦਸੇ ‘ਚ ਜ਼ਖ਼ਮੀ 20 ਵਿਅਕਤੀਆਂ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ ਤੇ ਇਸ ‘ਚ ਸੱਤ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਪ੍ਰਸਿੱਧ ਖਬਰਾਂ

To Top