ਪੰਜਾਬ

ਪਿੰਡ ਗੁੰਮਟੀ ਦੇ 80 ਲੋਕ ਡਾਇਰੀਆ ਦੀ ਲਪੇਟ ‘ਚ ਆਏ

ਵਿਭਾਗ ਵੱਲੋਂ ਪਾਣੀ ਦੇ ਸੈਂਪਲ ਲਏ ਤੇ ਮਰੀਜ਼ਾਂ ਨੂੰ ਦਿੱਤੀਆਂ ਦਵਾਈਆਂ
ਮਹਿਲ ਕਲਾਂ  (ਜਸਵੰਤ ਸਿੰਘ) ਵਿਧਾਨ ਹਲਕਾ ਮਹਿਲ ਕਲਾਂ ਦੇ ਪਿੰਡ ਗੁੰਮਟੀ ‘ਚ ਡਾਇਰੀਆ ਦੀ ਬਿਮਾਰੀ ਫੈਲਣ ਨਾਲ 80 ਵਿਅਕਤੀ ਇਸ ਦੀ ਲਪੇਟ ‘ਚ ਆ ਗਏ ਜਿਸ ਨਾਲ ਪਿੰਡ ਵਿੱਚ ਸਹਿਮ ਦਾ ਮਾਹੌਲ ਹੈ  ਅੱਧੀ ਦਰਜਨ ਦੇ ਕਰੀਬ ਵਿਅਕਤੀਆਂ ਦੀ ਹਾਲਤ ਜਿਆਦਾ ਖਰਾਬ ਹੋਣ ਨੇੜਲੇ ਕਸਬੇ ਸੇਰਪੁਰ ਦੇ ਸਿਵਲ ਹਸਪਤਾਲ ਵਿਖੇ ਮੁੱਢਲੀ ਸਹਾਇਤਾਂ ਲਈ ਭਰਤੀ ਕਰਵਾਇਆਂ ਜਾ ਚੁੱਕਾ ਹੈ।
ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸਰਪੰਚ ਜਰਨੈਲ ਸਿੰਘ ਚੌਹਾਨ, ਪਬਲਿਕ ਮਹਿਲਾ ਮੰਡਲ ਦੀ ਪ੍ਰਧਾਨ ਪਰਮਜੀਤ ਕੌਰ ਗੁੰਮਟੀ ਅਤੇ ਮਜਦੂਰ ਆਗੂ ਸੁਰਜੀਤ ਸਿੰਘ ਗੁੰਮਟੀ ਨੇ ਦੱਸਿਆਂ ਕਿ ਪਿੰਡ ਵਿੱਚ ਪਾਣੀ ਵਾਲੀ ਟੈਕੀ ਦੀਆਂ ਪਾਇਪਾ ਥਾਂ ਥਾਂ ਤੋ ਲੀਕ ਹੋਣ ਕਰਕੇ ਪਿੰਡ ਦੇ ਲੋਕ ਟੂਟੀਆਂ ਦਾ ਗੰਦਾ ਪਾਣੀ ਪੀਣ ਲਈ ਮਜਬੂਰ ਹਨ।
ਇਸ ਮੌਕੇ ਪੰਚ ਜਗਰਾਜ ਸਿੰਘ,ਜਗਦੇਵ ਸਿੰਘ,ਸਤਨਾਮ ਸਿੰਘ, ਦਰਬਾਰਾ ਸਿੰਘ,ਕਲੱਬ ਪ੍ਰਧਾਨ ਬਰਖਾ ਸਿੰਘ,ਮੀਤ ਪ੍ਰਧਾਨ ਹਰਦੀਪ ਸਿੰਘ, ਸਾਬਕਾ ਸਰਪੰਚ ਜਰਨੈਲ ਸਿੰਘ,ਏਐਨਐਮ ਕੁਲਵਿੰਦਰ ਕੌਰ,ਆਸਾ ਵਰਕਰ ਨਛੱਤਰ ਸਿੰਘ ਤੋ ਇਲਾਵਾ ਵੱਡੀ ਗਿਣਤੀ ‘ਚ ਪਿੰਡ ਵਾਸੀ ਹਾਜ਼ਰ ਸਨ।
ਵਿਭਾਗ ਦੀ ਟੀਮ ਕਰ ਰਹੀ ਐ ਜਾਂਚ
ਫਾਰਮਾਸਿਸਟ ਅਸ਼ਵਨੀ ਕੁਮਾਰ ਨੇ ਦੱਸਿਆ ਸਿਵਲ ਸਰਜਨ ਬਰਨਾਲਾ ਡਾ ਕੌਸਲ ਸੈਣੀ ਅਤੇ ਐਸਐਮਓ ਧਨੌਲਾ ਰਿਪਜੀਤ ਕੌਰ ਦੀ ਅਗਵਾਈ ਹੇਠ ਡਾਕਟਰੀ ਟੀਮ ਮਰੀਜਾਂ ਦਾ ਚੈਕਅੱਪ ਕਰ ਰਹੀ ਹੈ। ਚੈਕਅੱਪ ਦੌਰਾਨ 80 ਦੇ ਕਰੀਬ ਲੋਕਾਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ ਹਨ ਇਸ ਬਿਮਾਰੀ ਨਾਲ ਪੀੜਤ 20 ਦੇ ਕਰੀਬ ਮਰੀਜਾਂ ਦਾ ਇਲਾਜ ਸੁਰੂ ਕਰ ਦਿੱਤਾ ਹੈ। ਉਹਨਾ ਦੱਸਿਆਂ ਕਿ ਇਸ ਬਿਮਾਰੀ ਦੇ ਬਚਾਅ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਟੈਕੀ ਵਾਲੇ ਪਾਣੀ ਦੇ ਸੈਪਲ ਭਰੇ ਗਏ ਹਨ।

ਪ੍ਰਸਿੱਧ ਖਬਰਾਂ

To Top