ਪੰਜਾਬ

ਆਪ ‘ਤੇ ਸੰਕਟ ਦੇ ਬੱਦਲ ਹੋਰ ਗਹਿਰਾਏ

ਦਰਜਨਾਂ ਅਹੁਦੇਦਾਰਾਂ ਨੇ ਅਸਤੀਫੇ ਦੇ ਕੇ ਝਾੜੂ ਸੁੱਟਿਆ
ਸ੍ਰੀ ਅੰਮ੍ਰਿਤਸਰ ਸਾਹਿਬ, (ਰਾਜਨ ਮਾਨ)
ਆਮ ਆਦਮੀ ਪਾਰਟੀ ਅੰਦਰ ਪੈਦਾ ਹੋਈ ਫੁੱਟ ਦਿਨੋ ਦਿਨ ਵਧਦੀ ਜਾ ਰਹੀ ਹੈ ਅਤੇ ਛੋਟੋਪੁਰ ਧੜੇ ਨਾਲ ਸਬੰਧਤ ਦਰਜਨਾਂ ਅਹੁਦੇਰਾਂ ਨੇ ਅੱਜ ਆਪ ਦੇ ਅਹੁਦਿਆਂ ਤੋ ਅਸਤੀਫੇ ਦੇ ਕੇ ਛੋਟੇਪੁਰ ਦਾ ਪੱਲੂ ਫੜ ਲਿਆ ਹੈ।
ਅੱਜ ਪੰਜਾਬ ਤੇ ਮਾਝਾ ਜ਼ੋਨ ਨਾਲ ਸਬੰਧਤ 86 ਪਾਰਟੀ ਆਗੂਆਂ ਨੇ ਆਪਣੇ ਅਸਤੀਫੇ ਪਾਰਟੀ ਪ੍ਰਧਾਨ ਅਰਵਿੰਦ ਕੇਜਰੀਵਾਲ ਨੂੰ ਭੇਜ ਦਿੱਤੇ ਹਨ। ਇਹਨਾ ਸਾਰੇ ਆਗੂਆਂ ਨੇ ਦੋਸ ਲਾਏ ਹਨ ਕਿ ਪੰਜਾਬ ਵਿੱਚ ਪੈਸੇ ਲੈ ਕੇ ਟਿਕਟਾਂ ਵੰਡੀਆਂ ਗਈਆਂ ਹਨ ਉਹਨਾਂ ਇਹ ਵੀ ਦੇਸ਼ ਲਾਏ ਕਿ ਆਪ ਦੇ ਆਗੂਆਂ ਵੱਲੋਂ ਔਰਤਾਂ ਦਾ ਸ਼ੋਸ਼ਨ ਕੀਤਾ ਜਾ ਰਿਹਾ ਹੈ ਜੋ ਕਿ ਸਹਿਣਯੋਗ ਨਹੀਂ ਹੈ। ਇੰਨੇ ਵੱਡੇ ਪੱਧਰ ਤੇ ਆਪ ਦੇ ਅਹੁਦੇਦਾਰਾਂ ਵਲੋਂ ਦਿੱਤੇ ਜਾ ਰਹੇ ਅਸਤੀਫਿਆਂ ਤੋਂ ਇਹ ਗੱਲ ਜ਼ਾਹਰ ਹੋ ਰਹੀ ਹੈ ਕਿ ਆਪ ਤੇ ਸੰਕਟ ਦੇ ਬੱਦਲ ਹੋਰ ਗਹਿਰੇ ਹੋਈ ਜਾ ਰਹੇ ਹਨ। ਹਾਲ ਹੀ ਵਿੱਚ ਆਪ ਵਲੋਂ ਪਾਰਟੀ ਅੰਦਰ ਪੈਦਾ ਹੋਈ ਬਗਾਵਤ ਨੂੰ ਰੋਕਣ ਲਈ ਭਾਂਵੇਂ ਸੰਜੇ ਸਿੰਘ ਤੇ ਦੁਰਗੇਸ਼ ਪਾਠਕ ਨੂੰ ਪੰਜਾਬੋਂ ਬਾਹਰ ਭੇਜਣ ਦੀਆ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਪਰ ਪਾਰਟੀ ਅੰਦਰ ਪੈਦਾ ਹੋਇਆ ਵਿਦਰੋਹ ਘੱਟਦਾ ਨਜ਼ਰ ਨਹੀਂ ਆ ਰਿਹਾ।
ਪਾਰਟੀ ਵਲੋਂ ਗੁਰਪ੍ਰੀਤ ਘੁੱਗੀ ਨੂੰ ਪੰਜਾਬ ਕਨਵੀਨਰ ਲਾਏ ਜਾਣ ਤੋਂ ਬਾਅਦ ਵੀ ਪਾਰੀ ਅੰਦਰ ਘੁਸਰ ਮੁਸਰ ਹੋਣੀ ਸ਼ੁਰੂ ਹੋ ਗਈ ਹੈ ਅਤੇ ਇਸ ਗੱਲ ਦੀ ਚਰਚਾ ਸ਼ੁਰੂ ਹੋ ਗਈ ਹੈ ਕਿ ਚਾਰ ਮਹੀਨੇ ਪਹਿਲਾਂ ਆਏ ਇੱਕ ਵਿਅਕਤੀ ਨੂੰ ਪਾਰਟੀ ਦਾ ਕਨਵੀਨਰ ਲਾਇਆ ਗਿਆ ਹੈ ਜਦਕਿ ਪਿਛਲੇ ਕਈ ਸਾਲਾਂ ਤੋਂ ਪਾਰਟੀ ਲਈ ਦਿਨ ਰਾਤ ਮਿਹਨਤ ਕਰਨ ਵਾਲੇ ਆਗੂਆਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ। ਅੱਜ ਜਿਨ੍ਹਾਂ ਆਗੂਆਂ ਨੇ ਪਾਰਟੀ ਤੋਂ ਅਸਤੀਫੇ ਦਿੱਤੇ ਹਨ ਉਹਨਾਂ ਵਿੱਚ ਆਪ ਦੇ ਪੰਜਾਬ ਇਕਾਈ ਦੇ ਸਿਵਲ ਪ੍ਰਸ਼ਾਸ਼ਨ ਤੇ ਸ਼ਿਕਾਇਤ ਪੰਜਾਬ ਦੇ ਇਸਤਰੀ ਸੈਲ ਦੀ ਮੀਤ ਪ੍ਰਧਾਨ ਸੁਖਬੀਰ ਸਿੰਘ ਮਾਹਲ, ਗਰਮਿੰਦਰ ਕੌਰ ਬਮਰਾ ਪ੍ਰਧਾਲ ਵਿਮੈਲ ਸੈਲ, ਲਖਵਿੰਦਰ ਸਿੰਘ ਜਾਇੰਟ ਸਕੱਤਰ ਐਸ ਸੀ ਐਸ ਟੀ ਸੈਲ, ਨਰਿੰਦਰ ਜੌਹਲ ਮੀਤ ਪ੍ਰਧਾਨ ਪੰਜਾਬ,ਤਰਸੇਮ ਸੈਣੀ ਜ਼ੋਨਲ ਇੰਚਾਰਜ਼ ਆਦਿ ਸਮੇਤ ਅਨੇਕਾਂ ਅਹੁਦੇਦਾਰ ਸ਼ਾਮਲ ਹਨ।
ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਿੰਦਰ ਸਿੰਘ ਬਾਜਵਾ ਇੰਚਾਰਜ਼  ਅੰਮ੍ਰਿਤਸਰ ਜ਼ੋਨ ਨੇ ਕਿਹਾ ਕਿ ਪਾਰਟੀ ਸੰਚਾਲਕਾਂ ਦੀਆਂ ‘ਆਪ’ ਹੁਦਰੀਆ ਕਾਰਨ ਦੁੱਖੀ ਹਿਰਦੇ ਨਾਲ ਸੈਕੜੇ ਵਲੰਟੀਅਰਾਂ ਦਰਜ਼ਨਾਂ ਅਹੁੱਦੇਦਾਰਾਂ ਤੇ ਕਈ ਪ੍ਰਮੁੱਖ ਆਗੂਆਂ ਸਮੇਤ ਪਾਰਟੀ ਦੀਆਂ ਸਾਰੀਆਂ ਜੁੰਮੇਵਾਰੀਆਂ ਤੋਂ ਫਾਰਗ ਹੋਣ ਲਈ ਅਸਤੀਫਾ ਦੇ ਰਹੇ ਹਾਂ। ਉਹਨਾਂ ਕਿਹਾ ਕਿ ਇਹ ਸਮੂਹਿਕ ਅਸਤੀਫਾ ਮੁੱਖ ਤੌਰ ਤੇ ਦਿੱਲੀ ਨਾਲ ਸਬੰਧਤ ਪਾਰਟੀ ਦੇ ਪੰਜਾਬ ਸਥਿਤ ਦੋ ਪ੍ਰਮੁੱਖ ਸੰਚਾਲਕਾ ਅਤੇ ਉਨਾਂ ਦੇ 52 ਤਨਖਾਹਦਾਰ ਅਹਿਲਕਾਰਾਂ ਦੀ ਪੰਜਾਬ ਨੂੰ ਲੁੱਟਣ ਤੇ ਪੰਜਾਬੀਆਂ ਨੂੰ ਗੁੰਮਰਾਹ ਕਰਨ ਦੀਆਂ ਘਟੀਆ ਨੀਤੀਆਂ ਵਿਰੁੱਧ ਵਿਆਪਕ ਰੋਸ ਵਜੋਂ ਹੈ। ਪੰਜਾਬ ਦੇ ਲੋਕਾਂ ਨੂੰ ਪਾਰਟੀ ਦੇ ਮੁੱਢਲੇ ਸਿਧਾਂਤ ਸਵਰਾਜ, ਕੁਰੱਪਸ਼ਨ ਤੇ ਨਸ਼ੇ ਆਦਿ ਸ਼ਾਮਲ ਹਨ ਨੂੰ ਛਿੱਕੇ ਟੰਗਦੇ ਹੋਏ ਇੰਨਾਂ ਦਿੱਲੀ ਦੇ ਅਲੀ ਬਾਬਿਆਂ ਨੇ ਆਪਣੇ ਚਾਲੀ ਚੋਰਾਂ ਦੀ ਮੱਦਦ ਨਾਲ, ਸਮੁੱਚੇ ਪੰਜਾਬੀਆਂ ਅਤੇ ਵਿਸ਼ੇਸ ਕਰਕੇ ਪਾਰਟੀ ਦੀ ਮੁੱਢਲੀ ਇਕਾਈ ਕਹਾਉਣ ਵਾਲੇ ਵਲੰਟੀਅਰਜ਼ ਨਾਲ ਠੱਗੀ ਮਾਰਦੇ ਹੋਏ ਸੰਵਿਧਾਨਕ ਅਧਿਕਾਰਾਂ ਦਾ ਘਾਣ ਵੀ ਕੀਤਾ ਹੈ ਜਿਸ ਦੀ ਤਾਜ਼ਾ ਮਿਸਾਲ ਵਿਚ ਪਾਰਟੀ ਦੀ ਪੋਲੀਟੀਕਲ ਆਫੇਅਰਜ਼ ਕਮੇਟੀ ਵੱਲੋਂ 2017 ਦੀਆਂ ਵਿਧਾਨ ਸਭਾ ਚੋਣਾਂ ਲਈ ਜਾਰੀ ਕੀਤੀਆ 32 ਉਮੀਦਵਾਰਾਂ ਦੀਆਂ ਦੋ ਸੂਚੀਆ ਵਿਚ ਅੰਨਾ ਹਜ਼ਾਰੇ ਅੰਦੋਲਨ ਤੋਂ ਲੈ ਕੇ ਹੁਣ ਤੱਕ ਪਾਰਟੀ ਦੀ ਨਿਸ਼ਕਾਮ ਸੇਵਾ ਕਰ ਰਹੇ ਕਾਰਕੁੰਨਾ ਦੀ ਅਣਦੇਖੀ ਕਰਦੇ ਹੋਏ, ਰਈਸ ਘਰਾਣਿਅ ਨਾਲ ਸਬੰਧਤ ਅਤੇ ਮੋਟਾ ਚੰਦਾ ਦੇਣ ਵਾਲੇ ਜਾ ਦੂਸਰੀਆਂ ਪਾਰਟੀਆਂ ਤੋਂ ਨਕਾਰੇ ਗਏ ਅਖੌਤੀ ਆਗੂਆਂ ਨੂੰ ਪਾਰਟੀ ਟਿਕਟਾਂ ਲਈ ਤਰਜੀਹ ਦਿੱਤੀ ਗਈ ਹੈ। ਬਾਜਵਾ ਨੇ ਕਿਹਾ ਕਿ 16 ਮੈਂਬਰੀ ਜਾਂ ਪੰਜ ਮੈਂਬਰੀ ਕਮੇਟੀ ਦੀਆਂ ਸਿਫਾਰਸ਼ਾਂ ਬਗੈਰ ਹੀ ਪਾਰਟੀ ਦੇ ਰਾਸ਼ਟਰੀ ਆਰਗੇਨਾਈਜ਼ਰ ਬਣਾਏ ਗਏ ਬਿਹਾਰੀ ਦੁਰਗੇਸ਼ ਪਾਠਕ ਨੇ ਮੁੱਖ ਤੌਰ ਤੇ ਕਥਿਤ ਪੈਸਾ ਹੀ ਪ੍ਰਧਾਨ ਰੱਖਿਆ ਹੈ।

ਪ੍ਰਸਿੱਧ ਖਬਰਾਂ

To Top