ਪੰਜਾਬ

‘ਆਪ’ ਦਾ ਚੋਣ ਮੈਨੀਫੈਸਟੋ 3 ਜੁਲਾਈ ਨੂੰ ਹੋਵੇਗਾ ਜਾਰੀ: ਮਾਨ

ਸੰਗਰੂਰ, (ਗੁਰਪ੍ਰੀਤ ਸਿੰਘ)। ਆਮ ਆਦਮੀ ਪਾਰਟੀ ਨੇ ਪੰਜਾਬ ਦੀਆਂ ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪਹਿਲਕਦਮੀ ਕਰਦਿਆਂ ਆਪਣੇ ਚੋਣ ਮੈਨੀਫੈਸਟੋ ਦਾ ਇੱਕ ਹਿੱਸਾ 3 ਜੁਲਾਈ ਨੂੰ ਰਿਲੀਜ਼ ਕਰਨ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਪੱਤਰਕਾਰਾਂ ਨੂੰ ਵਿਸ਼ੇਸ਼ ਜਾਣਕਾਰੀ ਦਿੰਦਿਆਂ ਪਾਰਟੀ ਦੀ ਚੋਣ ਮੁਹਿੰਮ ਕਮੇਟੀ ਦੇ ਇੰਚਾਰਜ਼ ਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਦੱਸਿਆ ਕਿ 3 ਜੁਲਾਈ ਨੂੰ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅੰਮ੍ਰਿਤਸਰ ‘ਚ ਪਾਰਟੀ ਦੇ ਚੋਣ ਮਨੋਰਥ ਪੱਤਰ ਦਾ ਇੱਕ ਹਿੱਸਾ ਜਿਹੜਾ ਨੌਜਵਾਨਾਂ ਨਾਲ ਸਬੰਧਿਤ ਹੈ, ਉਸ ਨੂੰ ਰਿਲੀਜ਼ ਕਰ ਰਹੇ ਹਨ।
ਮਾਨ ਨੇ ਦੱਸਿਆ ਕਿ ਪਾਰਟੀ ਵੱਲੋਂ ਚੋਣ ਮਨੋਰਥ ਪੱਤਰ ਜਾਰੀ ਕਰਨ ਤੋਂ ਪਹਿਲਾਂ ‘ਪੰਜਾਬ ਡਾਇਲਾਗ’ ਤਹਿਤ ਪ੍ਰੋਗਰਾਮ ਮੁਕੰਮਲ ਹੋ ਚੁੱਕੇ ਹਨ ਜਿਸ ਤਹਿਤ ਨੌਜਵਾਨਾਂ, ਵਪਾਰੀਆਂ, ਦਲਿਤਾਂ, ਕਿਸਾਨਾਂ ਆਦਿ ਦੇ ਸੁਝਾਅ ਪਾਰਟੀ ਕੋਲ ਆ ਚੁੱਕੇ ਹਨ। ਹੁਣ ਪਾਰਟੀ ਇਨ੍ਹਾਂ ਸੁਝਾਵਾਂ ਬਾਰੇ ਵੱਖੋ-ਵੱਖਰੇ ਤੌਰ ‘ਤੇ ਅਲੱਗ-ਅਲੱਗ ਚੋਣ ਮਨੋਰਥ ਪੱਤਰ ਜਾਰੀ ਕਰੇਗੀ।

ਪ੍ਰਸਿੱਧ ਖਬਰਾਂ

To Top