Breaking News

ਇੱਕ ਸਾਲ ਬਾਅਦ ਏਸ਼ੀਆ ਕੱਪ ‘ਚ ਭਿੜਨਗੇ ਭਾਰਤ-ਪਾਕਿ

15 ਤੋਂ 28 ਸਤੰਬਰ ਤੱਕ ਹੋਵੇਗਾ ਟੂਰਨਾਮੈਂਟ

ਭਾਰਤ ਪਾਕਿਸਤਾਨ ਨਾਲ ਭਿੜੇਗਾ 19 ਸਤੰਬਰ ਨੂੰ

ਦੁਬਈ, 25 ਜੁਲਾਈ

ਪਿਛਲੀ ਚੈਂਪੀਅਨ ਭਾਰਤ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ‘ਚ 19 ਸਤੰਬਰ ਨੂੰ ਪੁਰਾਣੇ ਵਿਰੋਧੀ ਪਾਕਿਸਤਾਨ ਨਾਲ ਭਿੜੇਗਾ ਜਦੋਂਕਿ ਇਸ ਤੋਂ ਇੱਕ ਦਿਨ ਪਹਿਲਾਂ ਟੀਮ ਆਪਣੀ ਮੁਹਿੰਮ ਦੀ ਸ਼ੁਰੂਆਤ ਕੁਆਲੀਫਾਇਰ ਵਿਰੁੱਧ ਕਰੇਗੀ 2017 ਦੀ ਚੈਂਪੀਅੰਜ਼ ਟਰਾਫ਼ੀ ਤੋਂ ਬਾਅਦ ਇਹ ਦੂਸਰਾ ਮੌਕਾ ਹੋਵੇਗਾ ਜਦੋਂ ਭਾਰਤ-ਪਾਕਿਸਤਾਨ ਆਮ੍ਹਣੇ-ਸਾਮ੍ਹਣੇ ਹੋਣਗੇ ਚੈਂਪੀਅੰਜ਼ ਟਰਾਫ਼ੀ ਦੇ ਫ਼ਾਈਨਲ ਮੁਕਾਬਲੇ ‘ਚ ਭਾਰਤ-ਪਾਕਿਸਤਾਨ ਦਰਮਿਆਨ ਮੁਕਾਬਲਾ ਹੋਇਆ ਸੀ ਜਿਸ ਵਿੱਚ ਪਾਕਿਸਤਾਨ ਨੇ ਭਾਰਤ ਨੂੰ 180 ਦੌੜਾਂ ਨਾਲ ਕਰਾਰੀ ਮਾਤ ਦਿੱਤੀ ਸੀ ਉਸ ਮੁਕਾਬਲੇ ਤੋਂ ਬਾਅਦ ਹੁਣ ਭਾਰਤ-ਪਾਕਿਸਤਾਨ ਏਸ਼ੀਆ ਕੱਪ ‘ਚ ਆਮ੍ਹਣੇ-ਸਾਹਮ੍ਹਣੇ ਹੋਣਗੇ
ਟੂਰਨਾਮੈਂਟ ‘ਚ ਭਾਰਤ, ਪਾਕਿਸਤਾਨ, ਸ਼੍ਰੀਲੰਕਾ, ਬੰਗਲਾਦੇਸ਼ ਅਤੇ ਅਫ਼ਗਾਨਿਸਤਾਨ ਦਾ ਖੇਡਣਾ ਤੈਅ ਹੈ ਜਦੋਂਕਿ ਕੁਆਲੀਫਾਇਰ ਦੀ ਜਗ੍ਹਾ ਭਰਨ ਲਈ ਯੂ.ਏ.ਈ., ਸਿੰਗਾਪੁਰ, ਓਮਾਨ, ਨੇਪਾਲ, ਮਲੇਸ਼ੀਆ ਅਤੇ ਹਾਂਗਕਾਂਗ ਮੁਕਾਬਲੇ ‘ਚ ਹੈ ਗਰੁੱਪ ਏ ‘ਚ ਭਾਰਤ, ਪਾਕਿਸਤਾਨ ਅਤੇ ਕੁਆਲੀਫਾਇਰ ਜਦੋਂਕਿ ਗਰੁੱਪ ਬੀ ‘ਚ ਸ਼੍ਰੀਲੰਕਾ, ਬੰਗਲਾਦੇਸ਼ ਅਤੇ ਅਫ਼ਗਾਨਿਸਤਾਨ ਨੂੰ ਜਗ੍ਹਾ ਮਿਲੀ ਹੈ ਟੂਰਨਾਮੈਂਟ ਦਾ ਪਹਿਲਾ ਮੈਚ ਦੁਬਈ ‘ਚ 15 ਸਤੰਬਰ ਨੂੰ ਸ਼੍ਰੀਲੰਕਾ ਅਤੇ ਬੰਲੰਗਵਾਦੇਸ਼ ਦਰਮਿਆਨ ਹੋਵੇਗਾ ਖ਼ਿਤਾਬੀ ਮੁਕਾਬਲਾ 28 ਸਤੰਬਰ ਨੂੰ ਹੋਵੇਗਾ ਦੋਵੇਂ ਗਰੁੱਪਾਂ ਤੋਂਂ ਚੋਟੀ ਦੀਆਂ ਦੋ-ਦੋਟੀਮਾਂ ਸੁਪਰ ਚਾਰ ਲਈ ਕੁਆਲੀਫਾਈ ਕਰਨਗੀਆਂ ਜਿਸ ਤੋਂ ਬਾਅਦ ਫਾਈਨਲ ਹੋਵੇਗਾ

ਮੈਚ ਦੁਬਈ ਅਤੇ ਅਬੁਧਾਬੀ ‘ਚ ਖੇਡੇ ਜਾਣਗੇ

ਗਰੁੱਪ ਸਟੇਜ
15 ਸਤੰਬਰ: ਬੰਗਲਾਦੇਸ਼ ਬਨਾਮ ਸ਼੍ਰੀਲੰਕਾ (ਦੁਬਈ)
16 ਸਤੰਬਰ: ਪਾਕਿਸਤਾਨ ਬਨਾਮ ਕੁਆਲੀਫਾਇਰ(ਦੁਬਈ)
17 ਸੰਤਬਰ: ਸ਼੍ਰੀਲੰਕਾ ਬਨਾਮ ਅਫ਼ਗਾਨਿਸਤਾਨ (ਅਬੁਧਾਬੀ)
18 ਸਤੰਬਰ: ਭਾਰਤ ਬਨਾਮ ਕੁਆਲੀਫਾਇਰ(ਦੁਬਈ)
19 ਸਤੰਬਰ: ਭਾਰਤ ਬਨਾਮ ਪਾਕਿਸਤਾਨ (ਦੁਬਈ)
20 ਸਤੰਬਰ: ਬੰਗਲਾਦੇਸ਼ ਬਨਾਮ ਅਫ਼ਗਾਨਿਸਤਾਨ(ਅਬੁ ਧਾਬੀ)
ਸੁਪਰ ਫੋਰ:
21 ਸਤੰਬਰ: ਗਰੁੱਪ ਏ ਜੇਤੂ ਬਨਾਮ ਗਰੁੱਪ ਬੀ ਉਪ ਜੇਤੂ
21 ਸਤੰਬਰ: ਗਰੁੱਪ ਬੀ ਜੇਤੂ ਬਨਾਮ ਗਰੁੱਪ ਏ ਉਪ ਜੇਤੂ
23 ਸਤੰਬਰ: ਗਰੁੱਪ ਏ ਜੇਤੂ ਬਨਾਮ ਗਰੁੱਪ ਏ ਉਪ ਜੇਤੂ
23 ਸਤੰਬਰ: ਗਰੁੱਪ ਬੀ ਜੇਤੂ ਬਨਾਮ ਗਰੁੱਪ ਬੀ ਉਪ ਜੇਤੂ
25 ਸਤੰਬਰ: ਗਰੁੱਪ ਏ ਜੇਤੂ ਬਨਾਮ ਗਰੁੱਪ ਬੀ ਜੇਤੂ
26 ਸਤੰਬਰ: ਗਰੁੱਪ ਏ ਉਪ ਜੇਤੂ ਬਨਾਮ ਗਰੁੱਪ ਬੀ ਉਪ ਜੇਤੂ
28 ਸਤੰਬਰ: ਫਾਈਨਲ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ। 

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top