Uncategorized

ਅਦਾਕਾਰ ਅਜੈ ਦੇਵਗਨ ਨੇ ਕੀਤਾ ਕੇਆਰਕੇ ਤੇ ਕਰਨ ਜੌਹਰ ਦਾ ਪਰਦਾਫਾਸ਼

ਖੁਲਾਸਾ : ਪੈਸੇ ਨਾਲ ਆਉਂਦੇ ਹਨ ਫਿਲਮ ਦੇ ਚੰਗੇ ਰਿਵਿਊ
ਨਵੀਂ ਦਿੱਲੀ, 2 ਸਤੰਬਰ (ਏਜੰਸੀ) ਫਿਲਮ ਇੰਡਸਟਰੀ ਦਾ ਇੱਕ ਹੈਰਾਨ ਕਰਨ ਵਾਲਾ ਸੱਚ ਸਾਹਮਣੇ ਆਇਆ ਹੈ ਬਾਲੀਵੁੱਡ ਸਟਾਰ ਅਜੈ ਦੇਵਗਨ ਨੇ ਇੱਕ ਆਡੀਓ ਟੇਪ ਟਵਿੱਟਰ ‘ਤੇ ਜਾਰੀ ਕਰਕੇ ਖੁਲਾਸਾ ਕੀਤਾ ਹੈ ਕਿ ਫਿਲਮਮੇਕਰ ਕਰਨ ਜੌਹਰ ਨੇ ਆਪਣੀ ਫਿਲਮ ‘ਏ ਦਿਲ ਹੈ ਮੁਸ਼ਕਿਲ’ ਦੇ ਬਾਰੇ ‘ਚ ਚੰਗੇ ਰਿਵਿਊ ਦੇਣ ਲਈ ਕੇਆਰਕੇ ਨੂੰ 25 ਲੱਖ ਰੁਪਏ ਦਿੱਤੇ ਹਨ ਇਸ ਆਡੀਓ ਕਲਿੱਪ ਦੀ ਫੋਨ ਰਿਕਾਰਡਿੰਗ ‘ਚ ਅਜੈ ਦੇਵਗਨ ਦੇ ਮੈਨੇਜਰ ਤੇ ਬਿਜਨੈਸ ਪਾਰਟਨਰ ਕੁਮਾਰ ਮੰਗਤ ਪਾਠਕ ਤੇ ਕੇਆਰਕੇ ਦੀ ਗੱਲਬਾਤ ਸ਼ਾਮਲ ਹੈ ਅਜੈ ਦੇ ਮੈਨੇਜਰ ਫੋਨ ਕਾਲ ‘ਚ ਕੇਆਰਕੇ ਤੋਂਜਦੋਂ ਇਹ ਸਵਾਲ ਪੁੱਛ ਰਹੇ ਹਨ ਕਿ ਉਨ੍ਹਾਂ ‘ਸ਼ਿਵਾਏ’ ਦੇ ਖਿਲਾਫ਼ ਤੇ ਕਰਨ ਜੌਹਰ ਦੀ ਫਿਲਮ ‘ਯੇ ਦਿਲ ਹੈ ਮੁਸ਼ਕਿਲ’ ਦੇ ਫੇਵਰ ‘ਚ ਟਵੀਟ ਕਿਉਂ ਕੀਤਾ? ਤਾਂ ਇਸ ਸਵਾਲ ਨੂੰ ਕੇ ਕੇਆਕੇ ਗੋਲਮੋਲ ਕਰਦੇ ਹੋਏ ਸਵਾਲ ਦਾ ਜਵਾਬ ਦੇਣ ਤੋਂ ਕਤਰਾਉਂਦੇ ਨਜ਼ਰ ਆ ਰਹੇ ਹਨ ਤੇ ਇਹ ਵੀ ਕਹਿ ਰਹੇ ਹਨ ਕਿ ਉਨ੍ਹਾਂ ਅਜਿਹਾ ਕੁਝ ਨਹੀਂ ਕੀਤਾ ਕੇਆਰਕੇ ਕਹਿ ਰਹੇ ਹਨ ਕਿ ਉਨ੍ਹਾਂ ਤਾਂ ਕਰਨ ਜੌਹਰ ਦੀ ਫਿਲਮ ਸਬੰਧੀ ਬੋਲਣਾ ਹੀ ਪਵੇਗਾ, ਕਿਉਂਕਿ ਇਸਦੇ ਲਈ ਕਰਨ ਨੇ ਉਨ੍ਹਾਂ ਨੂੰ 25 ਲੱਖ ਰੁਪਏ ਜੋ ਦਿੱਤੇ ਹਨ

ਪ੍ਰਸਿੱਧ ਖਬਰਾਂ

To Top