ਕੁੱਲ ਜਹਾਨ

ਅਮਰੀਕੀ ਡਾਲਰਾਂ ਨਾਲ ਅੱਤਵਾਦ ਦਾ ਸਫ਼ਾਇਆ ਕਰੇਗਾ ਪਾਕਿ

ਅਮਰੀਕਾ ਵੱਲੋਂ 80 ਕਰੋੜ ਡਾਲਰ ਦੀ ਮੱਦਦ
ਇਸਲਾਮਾਬਾਦ। ਅਮਰੀਕਾ ਦੀ ਸੀਨੇਟ ਨੇ ਕੱਲ੍ਹ ਰਾਸ਼ਟਰੀ ਰੱਖਿਆ ਅਥਾਰਟੀ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ ਜਿਸ ‘ਚ ਪਾਕਿਸਤਾਨ ਨੂੰ ਅੱਤਵਾਦ ਦੇ ਵਿਰੁੱਧ ਲੜਾਈ ਲਈ 80 ਕਰੋੜ ਡਾਲਰ ਦੀ ਮੱਣਦ ਦਿੱਤੇ ਜਾਣ ਦੀ ਵਿਵਸਥਾ ਕੀਤੀ ਹੈ।
ਸੀਨੇਟ ਦੀ ਇਸ ਮਨਜ਼ੂਰੀ ਤੋਂ ਬਾਅਦ ਅਮਰੀਕਾ ਦੀ ਸਰਕਾਰ ਪਾਕਿਸਤਾਨ ਨੂੰ ਇਹ ਰਕਮ ਮੁਹੱਈਆ ਕਰਵਾ ਸਕੇਗੀ। ਸੀਨੇਟ ਨੇ ਅੱਤਵਾਦੀ ਧੜੇ ਹੱਕਾਨੀ ਨੈੱਟਵਰਕ ਵਿਰੁੱਧ ਲੜਾਈ ਲਈ 30 ਕਰੋੜ ਡਾਲਰ ਦੀ ਰਕਮ ਦੀ ਮਨਜ਼ੂਰੀ ਦਿੱਤੀ ਹੈ। ਇਹ ਰਕਮ 2015 ਤੋਂ ਦਿੱਤੀ ਜਾ ਰਹੀ।

ਪ੍ਰਸਿੱਧ ਖਬਰਾਂ

To Top