ਪੰਜਾਬ

ਫਿਕਸ ਮੈਚ ਖੇਡ ਰਹੇ ਨੇ ਆਪ ਤੇ ਅਕਾਲੀ:ਅਮਰਿੰਦਰ

ਚੰਡੀਗੜ੍ਹ,  (ਬਿਊਰੋ) ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਮਾਲ ਮੰਤਰੀ ਬਿਕ੍ਰਮ ਸਿੰਘ ਮਜੀਠੀਆ ਵੱਲੋਂ ਬੀਤੇ ਦਿਨ ਅੰਮ੍ਰਿਤਸਰ ਵਿਖੇ ਇਕ ਦੂਜੇ ਨੂੰ  ਗ੍ਰਿਫਤਾਰ ਕਰਨ ਸਬੰਧੀ ਦਿੱਤੀਆਂ ਗਈਆਂ ਧਮਕੀਆਂ ਦਾ ਜ਼ਿਕਰ ਕਰਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਇਨਾਂ ਨੇ ਗੰਭੀਰ ਸਿਆਸੀ ਗੱਲਬਾਤ ਨੂੰ ਦੋ ਗਲੀ ਦੇ ਗੁੰਡਿਆਂ ਵਿਚਾਲੇ ਛੋਟੀ ਜਿਹੀ ਲੜਾਈ ਦਾ ਰੂਪ ਦੇ ਦਿੱਤਾ ਹੈ।
ਜਿਨਾਂ ਨੇ ਸ਼ੰਕਾ ਪ੍ਰਗਟਾਈ ਹੈ ਕਿ ਇਹ ਦੋਵੇਂ ਫਿਕਸ ਮੈਚ ਖੇਡ ਰਹੇ ਹਨ। ਉਨਾਂ ਨੇ ਕਿਹਾ ਕਿ ਇਹ ਅਕਾਲੀਆਂ ਵੱਲੋਂ ਆਪ ਨੂੰ ਪ੍ਰਮੋਟ ਤੇ ਮਜ਼ਬੂਤ ਕਰਨ ਲਈ ਜਾਣਬੁਝ ਕੇ ਰਚੀ ਗਈ ਰਣਨੀਤੀ ਪ੍ਰਤੀਤ ਹੁੰਦੀ ਹੈ, ਜਿਨਾਂ ਨੂੰ ਗਲਤਫਹਿਮੀ ਹੈ ਕਿ ਇਸ ਨਾਲ ਕਾਂਗਰਸ ਦਾ ਨੁਕਸਾਨ ਹੋ ਸਕਦਾ ਹੈ। ਉਨਾਂ ਨੇ ਕਿਹਾ ਕਿ ਇਹ ਉਮੀਦ ਰੱਖੀ ਬੈਠੇ ਹਨ ਕਿ ਮਜ਼ਬੂਤ ਆਪ ਕਾਂਗਰਸ ਨੂੰ ਨੁਕਸਾਨ ਪਹੁੰਚਾਏਗੀ, ਤਾਂ ਜੋ ਇਹ ਮੁੜ ਚੁਣੇ ਜਾਣ। ਇਹੋ ਕਾਰਨ ਹੈ ਕਿ ਇਹ ਆਪ ਨੂੰ ਖੜਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸੇ ਤਰਾਂ, ਕੇਜਰੀਵਾਲ ਤੇ ਮਜੀਠੀਆ ਵੱਲੋਂ ਇਕ ਦੂਜੇ ਨੂੰ ਗ੍ਰਿਫ਼ਤਾਰ ਕਰਨ ਸਬੰਧੀ ਦਿੱਤੀਆਂ ਗਈਆਂ ਧਮਕੀਆਂ ਦਾ ਜ਼ਿਕਰ ਕਰਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਇਹ ਦੋਵੇਂ ਗਲੀ ਦੇ ਗੁੰਡਿਆਂ ਦੀ ਤਰਾਂ ਵਿਹਾਰ ਕਰ ਰਹੇ ਸਨ।
ਇਨ੍ਹਾਂ ਨੇ ਸਿਆਸੀ ਬਿਆਨਬਾਜੀ ਨੂੰ ਇਸ ਹੱਦ ਤੱਕ ਹੇਠਾ ਡੇਗ ਦਿੱਤਾ ਹੈ। ਇਸਦੇ ਤਹਿਤ, ਜਦੋਂ ਸੂਬੇ ਨੂੰ ਕਿਸਾਨਾਂ ਵੱਲੋਂ ਖੁਦਕੁਸ਼ੀਆਂ, ਨਸ਼ਿਆਂ, ਬੇਰੁਜ਼ਗਾਰੀ ਤੇ ਅਰਥ ਵਿਵਸਥਾ ਦੀ ਚਿੰਤਾ ਖਾਈ ਜਾ ਰਹੀ ਹੈ, ਇਹ ਗਲੀ ਦੇ ਗੁੰਡਿਆਂ ਵਾਂਗ ਇਕ ਦੂਜੇ ਨੂੰ ਗ੍ਰਿਫਤਾਰ ਕਰਵਾਉਣ ਦੀਆਂ ਧਮਕੀਆਂ ਦੇ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਜਿਸ ਤਰੀਕੇ ਨਾਲ ਮਜੀਠੀਆ ਨੇ ਵਿਅਕਤੀਗਤ ਤੌਰ ‘ਤੇ ਕੇਜਰੀਵਾਲ ਨੂੰ ਸੰਮਨ ਭੇਜਵਾਏ ਹਨ, ਇਸ ਤੋਂ ਸਾਫ ਇਸ਼ਾਰਾ ਮਿੱਲਦਾ ਹੈ ਕਿ ਆਪ ਲਈ ਸ਼ਰਮਨਾਕ ਹਾਲਾਤਾਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਜਿਸਨੇ ਲਗਾਤਾਰ ਨਾਲਾਇਕੀਆਂ ਕਰਕੇ ਆਪਣੇ ਲਈ ਹਾਲਾਤ ਖ਼ਰਾਬ ਕਰ ਲਏ ਸਨ। ਇਹ ਸਪੱਸ਼ਟ ਤੌਰ ‘ਤੇ ਲੋਕਾਂ ਦਾ ਧਿਆਨ ਭਗਵੰਤ ਮਾਨ ਤੇ ਇਨਾਂ ਦੀ ਮੈਨਿਫੈਸਟੋ ਦੀ ਨਾਲਾਇਕੀ ਤੋਂ ਹਟਾਉਣ ਅਤੇ ਆਪ ਨੂੰ ਮੁੜ ਧਾਰਾ ‘ਚ ਲਿਆਉਣ ਲਈ ਕੀਤੀ ਗਈ ਸਹਾਇਤਾ ਹੈ। ਜਿਸ ਰਾਹੀਂ ਅਕਾਲੀ ਆਪ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਬਾਦਲ ਸਹੁੰ ਚੁੱਕਣ ਕਿ ਉਨ੍ਹਾਂ ਨੇ ਐੱਸਵਾਈਐੱਲ ਲਈ ਭੌਂ ਪ੍ਰਾਪਤੀ ਦੇ ਆਦੇਸ਼ ਨਹੀਂ ਦਿੱਤੇ ਸਨ: ਅਮਰਿੰਦਰ
ਚੰਡੀਗੜ੍ਹ, (ਅਸ਼ਵਨੀ ਚਾਵਲਾ)। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖਤ ਸਾਹਿਬ ਅੱਗੇ ਪੇਸ਼ ਹੋ ਕੇ ਸਹੁੰ ਚੁੱਕਣ ਦੀ ਚੁਣੌਤੀ ਦਿੱਤੀ ਹੈ ਕਿ ਉਨਾਂ ਦੀ ਸਰਕਾਰ ਨੇ 1978 ‘ਚ ਐਸ.ਵਾਈ.ਐਲ ਦੇ ਨਿਰਮਾਣ ਵਾਸਤੇ ਜ਼ਮੀਨ ਪ੍ਰਾਪਤੀ ਲਈ ਆਦੇਸ਼ ਨਹੀਂ ਦਿੱਤੇ ਸਨ।
ਕੈਪਟਨ ਅਮਰਿੰਦਰ ਨੇ ਬਾਦਲ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਆਪਣੇ ਨਜ਼ਦੀਕੀ ਮਿੱਤਰ ਰਹੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਦੇਵੀ ਲਾਲ ਦੇ ਸ਼ਬਦਾਂ ਨੂੰ ਗਲਤ ਸਾਬਤ ਕਰਨ, ਜਿਨਾਂ ਨੇ ਹਰਿਆਣਾ ਦੀ ਵਿਧਾਨ ਸਭਾ ‘ਚ ਉਨਾਂ ਦੇ ਸੰਬੰਧਾਂ ਬਾਰੇ ਕਿਹਾ ਸੀ ਅਤੇ ਐਸ.ਵਾਈ.ਐਲ ਦੇ ਨਿਰਮਾਣ ਦੀ ਦਿਸ਼ਾ ‘ਚ ਇਹਦੇ ਪ੍ਰਭਾਵ ਦਾ ਜ਼ਿਕਰ ਕੀਤਾ ਸੀ।

ਪ੍ਰਸਿੱਧ ਖਬਰਾਂ

To Top