ਪੰਜਾਬ

ਜਗਮੀਤ ਬਰਾੜ ਵੱਲੋਂ ਆਪ ਦਾ ਸਮਰਥਨ ਕਰਨ ‘ਤੇ ਕੈਪਟਨ ਅਮਰਿੰਦਰ ਨੇ ਪਾਰਟੀ ਲਈ ਹਮਦਰਦੀ ਪ੍ਰਗਟਾਈ

ਅਸ਼ਵਨੀ ਚਾਵਲਾ ਚੰਡੀਗੜ, 
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਜਗਮੀਤ ਬਰਾੜ ਦੇ ਆਮ ਆਦਮੀ ਪਾਰਟੀ ਨੂੰ ਬਗੈਰ ਕਿਸੇ ਸ਼ਰਤ, ਬਿਨਾ ਬੇਕਾਰਨ ਤੇ ਇਕਤਰਫਾ ਹਮਾਇਤ ਦਾ ਮਜਾਕ ਉਡਾਉਂਦਿਆਂ ਕਿਹਾ ਹੈ ਕਿ ਉਨਾਂ ਨੂੰ ਪਾਰਟੀ (ਆਪ) ਨਾਲ ਪੂਰੀ ਹਮਦਰਦੀ ਹੈ।ਉਨਾਂ ਕਿਹਾ ਕਿ ਬਰਾੜ ਵਰਗੇ ਮਿੱਤਰਾਂ ਦੇ ਹੁੰਦਿਆ ਆਪ ਨੂੰ ਦੁਸ਼ਮਣਾਂ ਦੀ ਜ਼ਰੂਰਤ ਨਹੀਂ ਹੈ। ਇਹੋ ਕਾਰਨ ਹੈ ਕਿ ਉਨਾਂ ਨੂੰ ਤੁਹਾਡੇ ਨਾਲ ਪੂਰੀ ਹਮਦਰਦੀ ਹੈ।ਇਸ ਲੜੀ ਹੇਠ ਬਰਾੜ ਦੇ ਆਪ ਨੂੰ  ਬਗੈਰ ਕਿਸੇ ਸ਼ਰਤ ਤੇ ਇਕਤਰਫਾ ਸਮਰਥਨ ਦਾ ਜ਼ਿਕਰ ਕਰਦਿਆਂ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਬਰਾੜ ਕੋਲ ਕੋਈ ਹੋਰ ਬਦਲ ਨਹੀਂ ਸੀ, ਕਿਉਂਕਿ ਸਾਰੇ ਦਰਵਾਜ਼ੇ ਪਹਿਲਾਂ ਹੀ ਉਨਾਂ ਵਾਸਤੇ ਬੰਦ ਹੋ ਚੁੱਕੇ ਸਨ।ਕੈਪਟਨ ਅਮਰਿੰਦਰ ਨੇ ਕਿਹਾ ਕਿ ਪਹਿਲਾਂ ਬਰਾੜ ਨੇ ਭਾਜਪਾ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਹੇਠ ਮੋਦੀ ਦੀ ਪ੍ਰਸ਼ੰਸ਼ਾ ਕੀਤੀ ਤੇ ਆਪਣੀ ਪਾਰਟੀ ਲੀਡਰਸ਼ਿਪ ਦੀ ਅਲੋਚਨਾ ਕੀਤੀ, ਫਿਰ ਉਹ ਕਾਂਗਰਸ ‘ਚ ਹੁੰਦਿਆ ਕੇਜਰੀਵਾਲ ਦੀ ਪ੍ਰਸੰਸਾ ਕਰਨ ਲੱਗ ਪਏ। ਇਥੋਂ ਤੱਕ ਕਿ ਹੁਣ ਤੱਕ ਵੀ ਕਿਸੇ ਪਾਰਟੀ ਵੱਲੋਂ ਬਰਾੜ ‘ਚ ਕੋਈ ਦਿਲਚਸਪੀ ਨਾ ਦਿਖਾਉਣ ਕਾਰਨ ਉਨਾਂ ਨੂੰ ਆਪ ਨੂੰ ਬਗੈਰ ਕਿਸੇ ਸ਼ਰਤ ਹਮਾਇਤ ਦੇਣੀ ਪਈ ਹੈ।

 

ਪ੍ਰਸਿੱਧ ਖਬਰਾਂ

To Top